144 ਵੇਂ ਮੁਫ਼ਤ ਮੈਡੀਕਲ ਸਬੰਧੀ ਪੋਸਟਰ ਜਾਰੀ ਕੀਤਾ

ਨਵਾਂਸ਼ਹਿਰ:- ਦੁਆਬਾ ਸੋਸ਼ਲ ਵੈਲਫੇਅਰ ਸੋਸਾਇਟੀ ਨਵਾਂਸ਼ਹਿਰ ਵੱਲੋਂ  144ਵਾਂ ਮੁਫਤ ਮੈਡੀਕਲ ਚੈੱਕ ਅਪ ਕੈਂਪ ਬਾਬਾ ਸੈਣ ਭਗਤ ਗੁਰਦੁਆਰਾ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਵਿਖੇ ਪੰਜ ਦਸੰਬਰ ਨੂੰ ਬਾਬਾ ਸੈਣ ਭਗਤ ਜੀ ਦੇ 683ਵੇਂ ਪ੍ਰਕਾਸ਼ ਉਤਸਵ ਦੇ ਮੌਕੇ ਨਰਿੰਦਰ ਸਿੰਘ ਰਾਠੌਰ ਦੀ ਪ੍ਰਧਾਨਗੀ ਹੇਠ ਲਗਾਇਆ ਜਾ ਰਿਹਾ ਹੈ।
 ਇਹ ਜਾਣਕਾਰੀ ਦਿੰਦਿਆਂ ਇੰਜੀ ਜੋਤਦੀਪ ਸਿੰਘ ਰਾਠੌਰ ਸੀਨੀਅਰ ਮੀਤ ਪ੍ਰਧਾਨ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਕੁਦਰਤੀ ਇਲਾਜ ਪ੍ਰਣਾਲੀ ਤੇ ਡਾਕਟਰ ਰੰਜੀਵ ਕੁਮਾਰ ਸਿਟੀ ਹਸਪਤਾਲ ਦੀ ਟੀਮ ਵੱਲੋਂ ਮਰੀਜ਼ਾਂ ਦਾ ਚੈੱਕ ਅੱਪ  ਕੀਤਾ ਜਾਵੇਗਾ ।ਸੋਸਾਇਟੀ ਵਲੋਂ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਦੇ 350ਸਾਲਾ ਸਮਾਗ਼ਮ ਨੂੰ ਸਮਰਪਿਤ ਧਾਰਮਿਕ ਪੋਸਟਰ , ਪੇਂਟਿੰਗ ਮੁਕਾਬਲੇ ਵੀ ਕਰਵਾਏ ਜਾਣਗੇ।
ਪ੍ਰਕਾਸ਼ ਉਤਸਵ ਦੇ ਮੌਕੇ 5 ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ  ਕੀਰਤਨੀ ਜਥੇ ਕੀਰਤਨ ਕਰਨਗੇ, ਅਤੇ ਕਥਾ ਵਿਚਾਰਾਂ ਉਪਰੰਤ ਗੁਰੂ ਦਾ ਲੰਗਰ ਅਤੇ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਜਾਵੇਗਾ।
ਇਸ ਮੌਕੇ ਤੇ ਨਰਿੰਦਰ ਸਿੰਘ ਰਾਠੌਰ ਤੋਂ ਇਲਾਵਾ ਵਾਸਦੇਵ ਪਰਦੇਸੀ, ਜੋਤਦੀਪ ਸਿੰਘ ਰਾਠੌਰ , ਪਵਨ ਕੁਮਾਰ ਚਾਂਦਲਾ ੍ ਐਸ ਐਸ ਭੰਗੂ,ਦਿਲਦਾਰ ਸਿੰਘ ਰਾਠੌਰ , ਸਤਿੰਦਰ ਸਿੰਘ, ਸਰਜੀਤ ਕੌਰ , ਪ੍ਰੀਤਮ ਕੌਰ ਸਾਬਕਾ ਸਰਪੰਚ ਪਿੰਡ ਸੋਨਾ, ਉਤੇ ਪੂਜਾ ਰਾਣੀ ਮਾਨ ਆਦਿ ਹਾਜਰ ਸਨ।