ਪਟਿਆਲਾ:- ਹਰਰੋਜ ਸੈਂਕੜੇ ਲੋਕਾਂ ਦੀਆਂ ਮੌਤਾਂ ਅਤੇ ਪ੍ਰਾਪਰਟੀਆਂ ਦੀ ਤਬਾਹੀਆਂ ਅੱਗਾਂ ਲਗਣ, ਗੈਸਾਂ ਲੀਕ ਹੋਣ, ਬਿਜਲੀ ਸ਼ਾਟ ਸਰਕਟ, ਕਾਰਨ ਇਸ ਕਰਕੇ ਹੋ ਰਹੀਆਂ ਹਨ ਕਿਉਂਕਿ ਲੋਕਾਂ ਨੂੰ ਫਾਇਰ ਸੇਫਟੀ, ਸਿਲੰਡਰਾਂ ਦੀ ਅਹਿਮੀਅਤ ਅਤੇ ਵਰਤੋਂ ਦੀ ਟ੍ਰੇਨਿੰਗਾਂ ਅਭਿਆਸ ਨਹੀਂ ਹੁੰਦੇ।
ਗੈਸਾਂ, ਧੂੰਏਂ ਬਿਜਲੀ ਕਰੰਟ ਕਾਰਨ, ਪੀੜਤਾਂ ਦੇ ਸਾਹ, ਦਿਲ, ਦਿਮਾਗ ਦੀਆਂ ਕਿਰਿਆਵਾਂ ਬੰਦ ਹੋਣ ਕਾਰਨ ਮੌਤਾਂ ਹੋ ਰਹੀਆਂ ਹਨ। ਕਿਉਕਿ ਲੋਕਾਂ ਨੂੰ ਫਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆਵਾਂ, ਦੀ ਟ੍ਰੇਨਿੰਗ ਅਭਿਆਸ ਨਹੀਂ ਹੁੰਦੇ।
ਸੇਫਟੀ, ਬਚਾਓ, ਮਦਦ ਲਈ ਟ੍ਰੇਨਿੰਗਾਂ, ਅਭਿਆਸ ਅਤੇ ਮੌਕ ਡਰਿੱਲਾਂ ਰਾਹੀਂ ਹੀ ਭਵਿੱਖ ਵਿੱਚ ਜ਼ਿੰਦਗੀਆਂ ਅਤੇ ਪ੍ਰਾਪਰਟੀਆਂ ਨੂੰ ਬਚਾਇਆ ਜਾ ਸਕਦਾ ਹੈ। ਜਿਸ ਹਿੱਤ ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਸੁਸਾਇਟੀ ਵੱਲੋਂ ਇਨਸਾਨੀਅਤ ਨਾਤੇ ਵਿਦਿਆਰਥੀਆਂ, ਅਧਿਆਪਕ, ਕਰਮਚਾਰੀਆਂ ਨੂੰ ਟ੍ਰੇਨਿੰਗਾਂ ਦਿੱਤੀਆਂ ਜਾ ਰਹੀਆਂ ਹਨ।
ਇਹ ਵਿਚਾਰ ਸ਼੍ਰੀ ਜਤਿੰਦਰ ਪਾਲ ਸਿੰਘ, ਸਾਬਕਾ ਏ ਡੀ ਐਫ ਓ, ਪੰਜਾਬ ਫਾਇਰ ਐਡ ਐਮਰਜੈਂਸੀ ਸੇਵਾਵਾਂ ਅਤੇ ਭਰਤ ਇੰਦਰ ਸਿੰਘ, ਜੇ ਪੀ ਫਾਇਰ ਕੰਨਸਟੈਟਰ ਪਟਿਆਲਾ ਵਲੋਂ ਸਰਕਾਰੀ ਨਰਸਿੰਗ ਕਾਲਜ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ, ਡਾਕਟਰ ਬਲਵਿੰਦਰ ਕੌਰ ਪ੍ਰਿੰਸੀਪਲ ਦੀ ਅਗਵਾਈ ਹੇਠ ਚਲ ਰਹੇ ਆਫ਼ਤ ਪ੍ਰਬੰਧਨ, ਟ੍ਰੇਨਿੰਗ ਕੈਂਪ ਵਿਖੇ ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ, ਅੱਗਾਂ ਦੀਆਂ ਕਿਸਮਾਂ, ਅੱਗਾਂ ਬੁਝਾਉਣ ਵਾਲੇ ਢੰਗ ਤਰੀਕਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਗਟ ਕੀਤੇ।
ਇਸ ਮੌਕੇ ਪੰਜਾਬ ਹੋਮ ਗਾਰਡ ਸਿਵਲ ਡਿਫੈਂਸ ਦੇ ਕੰਪਨੀ ਕਮਾਂਡਰ ਮੋਹਨਜੀਤ ਸਿੰਘ ਅਤੇ ਕਰਮਜੀਤ ਸਿੰਘ ਭਿੰਡਰ ਨੇ ਸਿਵਲ ਡਿਫੈਂਸ ਦੀ ਮਹੱਤਤਾ ਅਤੇ ਐਮਰਜੈਂਸੀ ਦੌਰਾਨ ਪੁਲਿਸ, ਫਾਇਰ ਬ੍ਰਿਗੇਡ, ਪ੍ਰਸ਼ਾਸਨ ਅਤੇ ਐਂਬੂਲੈਂਸਾਂ ਸੇਵਾਵਾਂ ਲੈਣ ਵਾਸਤੇ, ਪੀੜਤਾਂ ਨੂੰ ਰੈਸਕਿਯੂ ਟਰਾਂਸਪੋਰਟ ਕਰਨ ਲਈ ਮੌਕੇ ਤੇ ਮਿਲਣ ਵਾਲੀਆਂ ਚੀਜ਼ਾਂ ਦੀ ਵਰਤੋਂ ਕਰਨ ਬਾਰੇ ਜਾਣਕਾਰੀ ਦਿੱਤੀ।
ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਤਿੰਨ ਰੋਜ਼ਾ ਟ੍ਰੇਨਿੰਗ ਕੈਂਪ ਦੌਰਾਨ 112 ਨਰਸਿੰਗ ਵਿਦਿਆਰਥੀਆਂ ਨੂੰ ਟ੍ਰੇਨਿੰਗਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਬੇਹੱਦ ਦੁੱਖ ਦੀ ਗੱਲ ਹੈ ਕਿ ਕਿ ਪੰਜਾਬ ਦੇ ਜ਼ਿਲਿਆਂ ਤੋਂ ਆਏ ਇਨ੍ਹਾਂ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਕੂਲਾਂ ਵਲੋ ਕਦੇ ਵੀ ਆਫ਼ਤ ਪ੍ਰਬੰਧਨ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ ਬਾਰੇ ਟ੍ਰੇਨਿੰਗਾਂ ਨਹੀਂ ਕਰਵਾਈਆਂ।
ਜਦਕਿ ਦੇਸ਼, ਦੁਨੀਆਂ ਦੇ ਲੋਕਾਂ ਅਤੇ ਪ੍ਰਾਪਰਟੀਆਂ ਨੂੰ ਕੁਦਰਤੀ ਅਤੇ ਮਨੁੱਖੀ ਆਪਦਾਵਾਂ ਤਬਾਹ ਕਰ ਰਹੀਆਂ ਹਨ। ਪ੍ਰਿੰਸੀਪਲ ਡਾਕਟਰ ਬਲਵਿੰਦਰ ਕੌਰ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਸਰਕਾਰੀ ਨਰਸਿੰਗ ਕਾਲਜ, ਰਾਜਿੰਦਰਾ ਹਸਪਤਾਲ ਪਟਿਆਲਾ, ਪੰਜਾਬ ਦਾ ਪਹਿਲਾਂ ਕਾਲਜ ਬਣ ਗਿਆ ਹੈ। ਜਿਸ ਦੇ ਹਰੇਕ ਵਿਦਿਆਰਥੀ, ਅਧਿਆਪਕ ਨੂੰ ਪੰਜਾਬ ਅਤੇ ਕੇਂਦਰੀ ਸਰਕਾਰਾਂ ਦੇ ਹੁਕਮਾਂ ਅਨੁਸਾਰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ, ਪੀੜਤਾਂ ਨੂੰ ਰੈਸਕਿਯੂ ਟਰਾਂਸਪੋਰਟ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ ਕਰਨ ਦੀ ਬੇਸਿਕ ਜਾਣਕਾਰੀਆਂ ਦਿੱਤੀਆਂ ਗਈਆਂ ਹਨ।
ਗੱਡੀਆਂ ਇਮਾਰਤਾਂ ਮਾਨਵਤਾ ਨੂੰ ਅੱਗਾਂ ਗੈਸਾਂ ਬਿਜਲੀ ਪੈਟਰੋਲੀਅਮ ਘਟਨਾਵਾਂ ਤੋਂ ਬਚਾਉਣ ਲਈ ਫਾਇਰ ਸੇਫਟੀ ਫਸਟ ਏਡ ਟ੍ਰੇਨਿੰਗਾਂ ਅਤਿ ਜ਼ਰੂਰੀ ਜਤਿੰਦਰ ਪਾਲ ਸਿੰਘ
