ਚੰਡੀਗੜ੍ਹ, 31 ਅਗਸਤ:- ਹਰਿਆਣਾ ਦੇ ਊਰਜਾ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਸਾਰੇ ਲੋਹੇ ਦੇ ਪੋਲ ਯਾਨੀ ਟਿਊਬਲਰ ਪੋਲ ਅਤੇ ਚੈਨਲ ਪੋਲ, ਉੱਤਰ ਹਰਿਆਣਾ ਬਿਜਲੀ ਵੰਡ ਨਿਗਮ (ਯੂ.ਐਚ.ਬੀ.ਵੀ.ਐਨ.ਐਲ.) ਵੱਲੋਂ ਆਪਣੇ ਖਰਚੇ 'ਤੇ ਪੀ.ਸੀ.ਸੀ. ਪੋਲ ਦੇ ਨਾਲ ਬਦਲੇ ਜਾਣਗੇ। ਹਾਲਾਂਕਿ, ਨਿਗਮ ਦੇ ਨਿਰਦੇਸ਼ਾਂ ਅਨੁਸਾਰ, ਰੇਲ ਪੋਲਾਂ ਨੂੰ ਨਿਗਮ ਦੇ ਖਰਚੇ 'ਤੇ ਨਹੀਂ ਬਦਲਿਆ ਜਾਂਦਾ ਹੈ।
ਸ੍ਰੀ ਵਿਜ ਅੱਜ ਇੱਥੇ ਚੰਡੀਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਲਗਾਏ ਗਏ ਪ੍ਰਸ਼ਨ ਦਾ ਉੱਤਰ ਦੇ ਰਹੇ ਸਨ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ, ਪਿਹੋਵਾ ਵਿਧਾਨ ਸਭਾ ਚੋਣ ਹਲਕੇ ਦੇ ਗੁਲਦੇਹਰਾ ਅਤੇ ਠਸਕਾ ਮੀਰਾਂਜੀ ਪਿੰਡਾਂ ਦੇ ਅੰਦਰ ਕੋਈ ਐਚ.ਟੀ./ਐਲ.ਟੀ. ਲੋਹੇ ਦੇ ਪੋਲ ਨਹੀਂ ਲੱਗੇ ਹੋਏ ਹਨ। ਹਾਲਾਂਕਿ, ਇਨ੍ਹਾਂ ਪਿੰਡਾਂ ਦੇ ਬਾਹਰੀ ਖੇਤਰ ਵਿੱਚ 11 ਕੇ.ਵੀ. ਖੇਤੀਬਾੜੀ ਫੀਡਰਾਂ 'ਤੇ 107 ਲੋਹੇ ਦੇ ਪੋਲਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 16 ਰੇਲ ਪੋਲ ਹਨ। ਇਸ ਦੇ ਨਾਲ ਹੀ, ਸਾਲ 2014 ਤੋਂ ਹੁਣ ਤੱਕ ਇਨ੍ਹਾਂ ਪਿੰਡਾਂ ਵਿੱਚ ਲੋਹੇ ਦੇ ਪੋਲ ਤੋਂ ਕਰੰਟ ਲੱਗਣ ਕਾਰਨ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਘਟਨਾ ਰਿਪੋਰਟ ਨਹੀਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਬਾਕੀ ਰਹਿੰਦੇ 91 ਲੋਹੇ ਦੇ ਪੋਲਾਂ ਨੂੰ ਨਿਗਮ ਵੱਲੋਂ ਜਨਵਰੀ, 2027 ਤੱਕ ਪੀ.ਸੀ.ਸੀ. ਪੋਲਾਂ ਨਾਲ ਬਦਲ ਦਿੱਤਾ ਜਾਵੇਗਾ।