ਚੰਡੀਗੜ੍ਹ, 19 ਦਸੰਬਰ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਕੋਲ੍ਹ ਕੋਈ ਮੁੱਦਾ ਨਹੀਂ ਹੈ। ਵਿਰੋਧੀ ਧਿਰ ਦੇ ਨੇਤਾ ਵੋਟ ਚੋਰੀ ਦੀ ਗੱਲ ਕਰਦੇ ਹਨ, ਜਦੋਂ ਕਿ ਜਨਤਾ ਨੇ ਕਾਂਗਰਸ ਦੀ ਕਾਰਵਾਈਆਂ ਅਤੇ ਉਨ੍ਹਾਂ ਦੀਆਂ ਨੀਤੀਆਂ ਨੂੰ ਪੂਰੀ ਤਰ੍ਹਾਂ ਨਾਲ ਨਕਾਰ ਦਿੱਤਾ ਹੈ, ਇਸ ਲਈ ਵਿਰੋਧੀ ਧਿਰ ਫ੍ਰਸਟਰੇਸ਼ਨ ਵਿੱਚ ਹੈ ਅਤੇ ਉਹ ਕੁੱਝ ਵੀ ਬਿਆਨ ਦਿੰਦੇ ਹਨ।
ਮੁੱਖ ਮੰਤਰੀ ਸ਼ੁੱਕਰਵਾਰ ਨੂੰ ਹਰਿਆਣਾ ਵਿਧਾਨਸਭਾ ਦੇ ਸਰਦ ਰੁੱਤ ਸੈਸ਼ਨ ਦੇ ਦੂਜੇ ਦਿਨ ਸੁਆਲ ਸਮੇਂ ਦੌਰਾਨ ਵਿਧਾਇਕ ਸ੍ਰੀ ਬੀਬੀ ਬੱਤਰਾ ਵੱਲੋਂ ਬੀਪੀਐਲ ਕਾਰਡਾਂ ਦੀ ਗਿਣਤੀ ਦੇ ਸਬੰਧ ਵਿੱਚ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਪਿਛਲੇ ਸੈਸ਼ਨ ਦੌਰਾਨ ਇਸੀ ਸਦਨ ਵਿੱਚ ਵਿਸਥਾਰ ਜਵਾਬ ਦਿੱਤਾ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪ੍ਰਕ੍ਰਿਆ ਬਣਾਈ ਅਤੇ ਲੋਕਾਂ ਨੂੰ ਕਿਹਾ ਕਿ ਉਹ ਖੁਦ ਦੱਸਣ ਕਿ ਉਹ ਗਰੀਬੀ ਰੇਖਾ ਤੋਂ ਹੇਠਾਂ ਹਨ ਅਤੇ ਆਪਣੀ ਫਾਰਮ ਖੁਦ ਭਰਨ। ਪਹਿਲਾਂ ਦੀ ਸਰਕਾਰ ਵਿੱਚ ਤਾਂ ਆਮਦਨ ਸੀਮਾ ਵੀ 1 ਲੱਖ 20 ਹਜਾਰ ਰੁਪਏ ਸੀ, ਜਦੋਂ ਕਿ ਮੌਜੂਦਾ ਸਰਕਾਰ ਨੇ ਆਮਦਨ ਸੀਮਾ ਨੂੰ 1 ਲੱਖ 80 ਹਜਾਰ ਰੁਪਏ ਕੀਤੀ।
ਉਸ ਦੇ ਬਾਅਦ ਲੋਕਾਂ ਨੇ ਬੀਪੀਐਲ ਲਈ ਬਿਨੈ ਕੀਤਾ। ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਇਸੇ ਸਦਨ ਵਿੱਚ ਉਨ੍ਹਾਂ ਨੇ ਕਿਹਾ ਕਿ ਚੋਣਾ ਤੋਂ ਬਾਅਦ ਵੈਰੀਫਿਕੇਸ਼ਨ ਕੀਤਾ ਜਾਵੇਗਾ ਅਤੇ ਜੋ ਗਲਤ ਹੋਵੇਗਾ ਉਸ ਦਾ ਨਾਮ ਕੱਟ ਜਾਵੇਗਾ, ਇਹ ਸਕੈਂਡਲ ਦੀ ਗੱਲ ਕਿੱਥੋਂ ਆ ਗਈ।
ਮੁੱਖ ਮੰਤਰੀ ਨੇ ਕਿਹਾ ਕਿ ਵਿਧਾਇਕ ਸ੍ਰੀ ਬੀਬੀ ਬਤਰਾ ਨੇ 8 ਲੱਖ ਦਾ ਅੰਕੜਾ ਦੱਸਿਆ ਹੈ, ਜਦੋਂ ਕਿ 2022 ਵਿੱਚ ਰਾਸ਼ਨ ਕਾਰਡ ਦੀ ਗਿਣਤੀ 30 ਲੱਖ ਤੋਂ ਵੱਧ ਸੀ। ਇਹ ਪਤਾ ਨਹੀਂ ਕਿੱਥੋਂ ਡਾਟਾ ਲੈ ਕੇ ਆਏ ਹਨ। ਉਨ੍ਹਾਂ ਨੇ ਕਟਾਕਸ਼ ਕਰਦੇ ਹੋਏ ਕਿਹਾ ਕਿ ਇੰਨ੍ਹਾਂ ਦੇ ਸਮੇਂ ਵਿੱਚ ਤਾਂ ਕੀ ਹਾਲਾਤ ਸਨ, ਗਰੀਬ ਵਿਅਕਤੀ ਨੂੰ ਸਮਾਨ ਵੀ ਨਹੀਂ ਮਿਲਦਾ ਸੀ, ਜੋ ਗਰੀਬ ਵਿਅਕਤੀ ਸੀ ਉਹ ਤਾਂ ਵੇਖਦਾ ਰਹਿੰਦਾ ਸੀ, ਹੋਰ ਲੋਕ ਉਨ੍ਹਾਂ ਦਾ ਸਮਾਨ ਲੈ ਜਾਂਦੇ ਸਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਹ ਵੋਟ ਚੋਰੀ ਦੀ ਗੱਲ ਕਰਦੇ ਹਨ। ਵੋਟ ਦੇਣਾ ਲੋਕਾਂ ਦਾ ਅਧਿਕਾਰ ਹੈ ਅਤੇ ਜਨਤਾ ਨੇ ਕਾਂਗਰਸ ਦੀ ਨੀਤੀਆਂ ਨੂੰ ਪੂਰੀ ਤਰ੍ਹਾਂ ਨਾਲ ਨਕਾਰ ਦਿੱਤਾ ਹੈ।
ਜਨਤਾ ਨੇ ਕਾਂਗਰਸ ਦੀ ਕਾਰਵਾਈਆਂ ਅਤੇ ਉਨ੍ਹਾਂ ਦੀਆਂ ਨੀਤੀਆਂ ਨੂੰ ਪੂਰੀ ਤਰ੍ਹਾਂ ਨਾਲ ਨਕਾਰ ਦਿੱਤਾ ਮੁੱਖ ਮੰਤਰੀ
