ਚੰਡੀਗੜ੍ਹ, 4 ਫਰਵਰੀ:- ਹਰਿਆਣਾ ਦੇ ਸਹਿਕਾਰਤਾ, ਜੇਲ੍ਹ, ਚੋਣ, ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੀਤੇ 11 ਸਾਲਾਂ ਵਿੱਚ ਰਾਜਨੀਤੀ ਦੇ ਮਾਅਨੇ ਬਦਲਦੇ ਹੋਏ ਇੱਕ ਕਰੋੜ ਨੌਜੁਆਨਾਂ ਨੂੰ ਰਾਜਨੀਤੀ ਵਿੱਚ ਲਿਆਉਣ ਦਾ ਵਿਚਾਰ ਦਿੱਤਾ ਹੈ, ਤਾਂ ਜੋ ਸਾਡੇ ਸਮਰੱਥਾਵਾਨ ਨੌਜੁਆਨ ਦੇਸ਼ ਨੂੰ ਮਜਬੂਤ ਬਨਾਉਣ ਅਤੇ ਸਾਲ 2047 ਤੱਕ ਵਿਕਸਿਤ ਭਾਂਰਤ ਦੇ ਸੰਕਲਪ ਨੂੰ ਪੂਰਾ ਕਰਨ ਵਿੱਚ ਆਪਣੀ ਮਹਤੱਵਪੂਰਣ ਭੁਮਿਕਾ ਨਿਭਾ ਸਕਣ।
          ਉਨ੍ਹਾਂ ਨੇ ਕਿਹਾ ਕਿ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏਬੀਵੀਪੀ) ਵੱਲੋਂ ਰਾਸ਼ਟਰਵਿਆਪੀ ਸਕ੍ਰੀਨ ਟਾਇਮ ਟੂ ਏਕਟੀਵਿਟੀ ਟਾਇਮ ਮੁਹਿੰਮ ਤਹਿਤ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਸ਼ੁਰੂ ਕੀਤੀ ਗਈ ਸਕ੍ਰੀਨ ਟਾਇਮ ਟੂ ਪਸੋਰਟਸ ਟਾਇਮ ਮੁਹਿੰਮ ਨਾ ਸਿਰਫ ਚੰਡੀਗੜ੍ਹ ਸਗੋ ਹਰਿਆਣਾ ਅਤੇ ਪੰਜਾਬ ਦੇ ਨੌਜੁਆਨਾਂ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਦਾ ਮਜਬੂਤ ਸਰੋਤ ਬਣੇਗੀ।
          ਬੁੱਧਵਾਰ ਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਏਬੀਵੀਪੀ ਵੱਲੋਂ ਆਯੋਜਿਤ ਪੀਯੂ ਓਲੰਪਿਕਸ ਖੇਡਾਂ ਦਾ ਉਦਘਾਟਨ ਕਰਦੇ ਹੋਏ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਨੌਜੁਆਨਾਂ ਨਾਲ ਸੰਵਾਦ ਕਰਦੇ ਹੋਏ ਕਿਹਾ ਕਿ ਭਾਰਤ ਵਿੱਚ ਖੇਡਾਂ ਨੂੰ ਜੋ ਨਵੀਂ ਦਿਸ਼ਾ ਅਤੇ ਪਹਿਚਾਣ ਮਿਲੀ ਹੈ, ਉਸ ਦੇ ਪਿੱਛੇ ਪ੍ਰਧਾਨ ਮੰਤਰੀ ਨਰੇਂਦ ਮੋਦੀ ਦੀ ਦੂਰਦਰਸ਼ੀ ਅਗਵਾਈ ਹੈ। ਉਨ੍ਹਾਂ ਨੇ ਖੇਡਾਂ ਨੂੰ ਸਿਰਫ ਮਨੋਰੰਜਨ ਦਾ ਸਾਧਨ ਨਹੀਂ, ਸਗੋ ਰਾਸ਼ਟਰ ਨਿਰਮਾਣ ਦਾ ਮਹਤੱਵਪੂਰਣ ਸਰੋਤ ਮੰਨਿਆ ਹੈ।
          ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਫਿੱਟ ਇੰਡੀਆ ਮੂਵਮੈਂਟ, ਖੇਲੋ ਇੰਡੀਆ, ਓਲੰਪਿਕ ਅਤੇ ਪੈਰਾਲੰਪਿਕ ਖਿਡਾਰੀਆਂ ਨੂੰ ਮਿਲਣ ਵਾਲਾ ਪ੍ਰੋਤਸਾਹਨ ਇਸ ਗੱਲ ਦਾ ਪ੍ਰਮਾਣ ਹੈ ਕਿ ਕੇਂਦਰ ਸਰਕਾਰ ਖੇਡਾਂ ਨੂੰ ਵਿਕਸਿਤ ਭਾਰਤ ਦੀ ਨੀਤੀ ਦੇ ਕੇਂਦਰ ਵਿੱਚ ਰੱਖ ਰਹੀ ਹੈ। ਪ੍ਰਧਾਨ ਮੰਤਰੀ ਖੁਦ ਖਿਡਾਰੀਆਂ ਨਾਲ ਸੰਵਾਦ ਕਰਦੇ ਹਨ ਅਤੇ ਉਨ੍ਹਾਂ ਦਾ ਹੌਂਸਲਾ ਵਧਾਉਂਦੇ ਹਨ।
          ਕੈਬਨਿਟ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਏਬੀਵੀਪੀ ਦੀ ਸਕ੍ਰੀਨ ਟਾਇਮ ਟੂ ਸਪੋਰਟਸ ਟਾਇਮ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਸ਼ਕਤ ਯੁਵਾ, ਸਸ਼ਕਤ ਰਾਸ਼ਟਰ ਦੀ ਭਾਵਨਾ ਦੇ ਨਾਲ ਏਬੀਵੀਪੀ ਦੇ ਦਿਹਾਕਿਆਂ ਤੋਂ ਚੱਲੇ ਆ ਰਹੇ ਯਤਨ, ਮਿਹਨਤ ਅਤੇ ਕਰੋੜਾਂ ਨੌਜੁਆਨਾਂ ਦੇ ਸਪਨਿਆਂ ਦੇ ਪ੍ਰਹਰੀ ਵਜੋ ਨਿਭਾਈ ਜਾ ਰਹੀ ਜਿਮੇਵਾਰੀ ਕਿਸੇ ਤੋਂ ਲੁਕੀ ਨਹੀਂ ਹੈ। ਏਬੀਵੀਪੀ ਮਹਿਜ ਇੱਕ ਸੰਗਠਨ ਨਹੀਂ, ਸਗੋ ਇੱਕ ਨੌਜੁਆਨ ਅੰਦੋਲਨ ਹੈ।
          ਉਨ੍ਹਾਂ ਨੇ ਕਿਹਾ ਕਿ ਇੱਕ ਹਫਤੇ ਤੱਕ ਚੱਲਣ ਵਾਲੇ ਪੀਯੂ ਓਲੰਪਿਕਸ ਸਿਰਫ ਖੇਤਾਂ ਦਾ ਉਤਸਵ ਨਹੀਂ ਹੈ, ਸਗੋ ਇਹ ਯੁਵਾ ਭਾਂਰਤ ਦੇ ਚਰਿੱਤਰ, ਅਨੁਸਾਸ਼ਨ ਅਤੇ ਅਗਵਾਈ ਸਮਰੱਥਾ ਦਾ ਉਤਸਵ ਹੈ। ਅੱਜ ਮੋਬਾਇਲ ਸਾਡੀ ਜੇਬਲ ਵਿੱਚ ਹੈ, ਪਰ ਖੇਡ ਦਾ ਮੈਦਾਨ ਸਾਡੇ ਜੀਵਨ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਜਦੋਂ ਮੋਬਾਇਲ ਸਾਡਾ ਮਾਲਿਕ ਬਣ ਜਾਵੇ, ਤਾਂ ਸਮਝ ਲੈਣਾ ਕਿ ਖਤਰਾ ਸ਼ੁਰੂ ਹੋ ਗਿਆ ਹੈ। ਗੈਜ਼ਟਸ ਸਾਡੀ ਜੀਵਨਸ਼ੈਲੀ ਨੂੰ ਸਹੂਲਤਜਨਕ ਬਨਾਉਣ ਦੇ ਨਾਲ-ਨਾਲ ਇੱਕ ਗੰਭੀਰ ਚਨੌਤੀ ਵੀ ਖੜੀ ਕਰ ਰਹੇ ਹਨ। ਪੀਯੂ ਓਲੰਪਿਕਸ ਦਾ ਉਦੇਸ਼ ਸਕ੍ਰੀਨ ਟਾਇਮ ਤੋਂ ਸਪੋਰਟਸ ਟਾਇਮ ਦੇ ਵੱਲ ਨੌਜੁਆਨਾਂ ਨੂੰ ਪੇ੍ਰਰਿਤ ਕਰਨਾ ਹੈ, ਜੋ ਮੌਜੂਦਾ ਸਮੇਂ ਦਾ ਸੱਭ ਤੋਂ ਸਾਰਥਕ ਅਤੇ ਦੂਰਦਰਸ਼ੀ ਸੰਦੇਸ਼ ਹੈ।
          ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਖੇਡ ਮੈਦਾਨ ਉਹ ਥਾਂ ਹੈ, ਜਿੱਥੇ ਸ਼ਰੀਰ ਮਜਬੂਤ ਹੁੰਦਾ ਹੈ, ਮਨ ਸੰਤੁਲਿਤ ਰਹਿੰਦਾ ਹੈ ਅਤੇ ਸਖਸ਼ੀਅਤ ਨਿਖਰਦੀ ਹੈ। ਸਕ੍ਰੀਨ ਸਾਨੂੰ ਦੁਨੀਆ ਦਿਖਾਉਂਦੀ ਹੈ, ਪਰ ਖੇਡ ਦਾ ਮੈਦਾਨ ਸਾਨੂੰ ਖੁਦ ਨੂੰ ਪਹਿਚਾਨਣ ਦਾ ਮੌਕਾ ਦਿੰਦਾ ਹੈ। ਅੱਜ ਸਮੇਂ ਦੀ ਮੰਗ ਹੈ ਕਿ ਸਾਡੇ ਨੌਜੁਆਨ ਮੋਬਾਇਲ ਦੀ ਸਕ੍ਰੀਨ ਤੋਂ ਹਟਾ ਕੇ ਖੇਡ ਦੇ ਮੈਦਾਨ ਦੀ ਮਿੱਟੀ ਨੁੰ ਮਹਿਸੂਸ ਕਰਨ, ਪਸੀਨੇ ਦੀ ਬੂੰਦਾਂ ਨੂੰ ਸਨਮਾਨ ਦੇਣ ਅਤੇ ਹਰ ਜਿੱਤ ਦੋਨਾਂ ਨੂੰ ਜੀਵਨ ਦਾ ਹਿੱਸਾ ਮੰਨਾ ਸਿੱਖਣ।
          ਉਨ੍ਹਾਂ ਨੇ ਹਰਿਆਣਾ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਅੱਜ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਖਿਡਾਰੀਆਂ ਦਾ ਸੂਬੇ ਬਣ ਰਿਹਾ ਹੈ। ਹਰਿਆਣਾ ਨੂੰ ਅੱਜ ਨਾ ਸਿਰਫ ਦੇਸ਼, ਸਗੋ ਦੁਨੀਆ ਇੱਕ ਸਪੋਰਟਸ ਪਾਵਰ ਹਾਊਸ ਵਜੋ ਜਾਣਦੀ ਹੈ। ਸਾਲ 2014 ਤੋਂ ਹੁਣ ਤੱਕ ਭਾਜਪਾ ਸਰਕਾਰ ਵੱਲੋਂ 16,418 ਖਿਡਾਰੀਆਂ ਨੂੰ 683 ਕਰੋੜ ਰੁਪਏ ਨਗਦ ਪੁਰਸਕਾਰ ਵਜੋ ਦਿੱਤੇ ਜਾ ਚੁੱਕੇ ਹਨ, ਜਦੋਂ ਕਿ 231 ਖਿਡਾਰੀਆਂ ਨੂੰ ਉਨ੍ਹਾਂ ਦੀ ਸਿਖਿਆ ਅਨੁਰੂਪ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ।
          ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਦੀ ਨੀਤੀ ਖਿਡਾਰੀਆਂ ਨੂੰ ਸਨਮਾਨ, ਸੁਰੱਖਿਆ ਅਤੇ ਸੁਨਹਿਰਾ ਭਵਿੱਖ ਦੇਣ ਦੀ ਹੈ।
          ਇਸ ਮੌਕੇ 'ਤੇ ਏਬੀਵੀਪੀ ਦੇ ਰਾਸ਼ਟਰੀ ਸਹਿ ਸੰਗਠਨ ਮੰਤਰੀ ਦੇਵਰਾਜ ਜੋਸ਼ੀ, ਵਿਦਿਆਰਥੀ ਕਲਿਆਣ ਡੀਨ ਡਾ. ਅਮਿਤ ਚੌਹਾਨ, ਏਬੀਵੀਪੀ ਦੇ ਰਾਸ਼ਟਰੀ ਮੰਤਰੀ ਅਦਿਤਅ ਤਕਿਯਾਰ, ਏਬੀਵੀਪੀ ਪੰਜਾਬ ਸੂਬਾ ਪ੍ਰਧਾਨ ਡਾ. ਪ੍ਰਸ਼ਾਂਤ ਗੌਤਮ, ਖੇਤਰੀ ਸੰਗਠਨ ਮੰਤਰੀ ਗੌਰਵ ਅੱਤਰੀ, ਸੂਬਾ ਮੰਤਰੀ ਜਸਕਰਣ ਭੁੱਲਰ, ਸੂਬਾ ਸੰਗਠਨ ਮੰਤਰੀ ਸ਼ਮਸ਼ੇਰ ਸਿੰਘ ਚੌਹਾਨ, ਪੰਜਾਬ ਯੂਨੀਵਰਸਿਟੀ ਵਿਦਿਾਰਥੀ ਸੰਘ ਪ੍ਰਧਾਨ ਗੌਰਵਵੀਰ ਸੋਹਲ, ਖੇਡੋਂ ਭਾਰਤ ਸੰਯੋਜਕ ਅਰਪਿਤਾ ਮਲਿਕ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।