ਚੰਡੀਗੜ 1 ਨਵੰਬਰ- 5,22,162 ਮਹਿਲਾਵਾਂ ਨੂੰ ਮਿਲਿਆ 109 ਕਰੋੜ 65 ਲੱਖ 40 ਹਜਾਰ 200 ਰੁਪਏ ਦਾ ਲਾਭ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਡਬਲ ਇੰਜਨ ਸਰਕਾਰ ਚੋਣਾਂ ਦੌਰਾਨ ਕੀਤੇ ਗਏ ਸੰਕਲਪਾਂ ਨੂੰ ਪੂਰਾ ਕਰਨ ਦੇ ਲਈ ਪ੍ਰਤੀਬੱਧ ਹਰਿਆਣਾ ਦਿਵਸ ਦੇ ਵਿਸ਼ੇਸ਼ ਮੌਕੇ 'ਤੇ ਅੱਜ ਸੂਬੇ ਦੀ ਮਹਿਲਾਵਾਂ ਨੂੰ ਆਤਮਨਿਰਭਰਤਾ ਅਤੇ ਆਰਥਕ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਇੱਕ ਹੋਰ ਵੱਡੀ ਸੌਗਾਤ ਮਿਲੀ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਦੀਨ ਦਿਆਲ ਲਾਡੋ ਲਕਛਮੀ ਯੋਜਨਾ ਤਹਿਤ ਯੋਗ 5,22,162 ਮਹਿਲਾ ਲਾਭਕਾਰਾਂ ਨੂੰ 2100-2100 ਰੁਪਏ ਦੀ ਰਕਮ ਜਾਰੀ ਕੀਤੀ। 
ਇੰਨ੍ਹਾਂ ਮਹਿਲਾਵਾਂ ਨੂੰ  109 ਕਰੋੜ 65 ਲੱਖ 40 ਹਜਾਰ 200 ਰੁਪਏ ਦਾ ਲਾਭ ਮਿਲਿਆ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਗਾਰੰਟੀ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਸੰਕਲਪ ਸੂਬੇ ਵਿੱਚ ਬਦਲਾਅ ਦੀ ਨਵੀਂ ਕਹਾਣੀ ਲਿਖ ਰਹੇ ਹਨ। ਇਸੀ ਲੜੀ ਵਿੱਚ ਮਹਿਲਾ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਇਹ ਪਹਿਲ ਸਿਰਫ ਇੱਕ ਯੋਜਨਾ ਨਹੀਂ, ਸਗੋ ਡਬਲ ਇੰਜਨ ਸਰਕਾਰ ਦੀ ਸਪਸ਼ਟ ਨੀਤੀ ਅਤੇ ਸਾਫ ਨੀਅਤ ਦੀ ਇੱਕ ਝਲਕ ਹੈ।
          ਮੁੰਖ ਮੰਤਰੀ ਅੱਜ ਇੱਥੇ ਹਰਿਆਣਾ ਦਿਵਸ ਮੌਕੇ 'ਤੇ ਆਯੋਜਿਤ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ 'ਤੇ ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਬਮਾ ਅਤੇ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਵੀ ਮੌਜੂਦ ਰਹੇ। ਇਸ ਮੌਕੇ 'ਤੇ ਮੁੱਖ ਮੰਤਰੀ ਅਤੇ ਹੋਰ ਮਹਿਮਾਨਾਂ ਨੇ ਦੀਨ ਦਿਆਲ ਲਾਡੋ ਲਕਛਮੀ ਯੋਜਨਾ ਦੇ ਤਹਿਤ 21 ਮਹਿਲਾ ਲਾਭਕਾਰਾਂ ਨੂੰ ਪ੍ਰਤੀਕਾਤਮਕ ਰੂਪ ਨਾਲ ਚੈਕ ਵੰਡੇ
          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਡਿਤ ਦੀਨ ਦਿਆਲ ਉਪਾਧਿਆਏ ੧ੀ ਦੇ 109ਵੇਂ ਜਨਮਦਿਨ ਮੌਕੇ 'ਤੇ 25 ਸਤੰਬਰ ਨੂੰ ਦੀਨ ਦਿਆਲ ਲਾਡੋ ਲਕਛਮੀ ਐਪ ਦਾ ਉਦਘਾਟਨ ਕੀਤਾ ਗਿਆ ਸੀ। ਇਸ ਐਪ 'ਤੇ 31 ਅਕਤੂਬਰ, 2025 ਦੀ ਅੱਧੀ ਰਾਤ ਤੱਕ ਕੁੱਲ 6,97,697 ਮਹਿਲਾਵਾਂ ਨੇ ਸਫਲਤਾਪੂਰਵਕ ਬਿਨੈ ਕੀਤਾ, ਜਿਨ੍ਹਾਂ ਵਿੱਚੋਂ 6,51,529 ਵਿਆਹੇ ਅਤੇ 46,168 ਅਣਵਿਆਹੇ ਹਨ। 30 ਅਕਤੂਬਰ ਦੀ ਅੱਧੀ ਰਾਤ ਤੋਂ 31 ਅਕਤੂਬਰ ਦੀ ਅੱਧੀ ਰਾਤ ਤੱਕ ਦੀ 24 ਘੰਟੇ ਦੇ ਸਮੇਂ ਵਿੱਚ ਹੀ ਲਗਭਗ 37,735 ਨਵੇਂ ਬਿਨੈ ਪ੍ਰਾਪਤ ਹੋਏ ਸਨ, ਜੋ ਇਸ ਯੋਜਨਾ ਦੀ ਲਗਾਤਾਰ ਵੱਧਦੀ ਪ੍ਰਸਿੱਦੀ ਅਤੇ ਜਨ-ਮੰਜੂਰੀ ਦਾ ਸਪਸ਼ਟ ਪ੍ਰਮਾਣ ਹੈ।
          ਉਨ੍ਹਾਂ ਨੇ ਕਿਹਾ ਕਿ ਇਸ ਯੋ੧ਨਾ ਦਾ ਲਾਭ 23 ਸਾਲ ਜਾਂ ਇਸ ਤੋਂ ਵੱਧ ਉਮਰ ਦੀ ਉਹ ਸਾਰੀ ਮਹਿਲਾਵਾਂ ਲੈ ਸਕਦੀਆਂ ਹਨ, ਜਿਨ੍ਹਾਂ ਦੇ ਪਰਿਵਾਰ ਦੀ ਸਾਲਾਨਾ ਆਮਦਨ ਇੱਕ ਲੱਖ ਰੁਪਏ ਤੋਂ ਘੱਟ ਹੈ। ਇਸ ਯੋਜਨਾ ਦਾ ਵਿਸ਼ੇਸ਼ ਪਹਿਲੂ ਇਹ ਹੈ ਕਿ ਪਰਿਵਾਰ ਦੀ ਸਾਰੀ ਯੋਗ ਮਹਿਲਾਵਾਂ ਇਸ ਯੋਜਨਾ ਦਾ ਲਾਭ ਲੈ ਸਕਦੀਆਂ ਹਨ। ਇਸ ਯੋਜਨਾ ਦਾ ਲਾਭ ਪਾਉਣ ਲਈ ਬਿਨੈ ਪ੍ਰਕ੍ਰਿਆ ਪੂਰੀ ਤਰ੍ਹਾ ਪਾਰਦਰਸ਼ੀ ਅਤੇ ਆਨਲਾਇਨ ਹੈ। ਬਿਨੈ ਲਾਡੋ ਲਕਛਮੀ ਮੋਬਾਇਲ ਐਪ ਰਾਹੀਂ ਕਿਸੇ ਵੀ ਸਥਾਨ ਤੋਂ ਕਿਸੇ ਵੀ ਸਮੇਂ ਸਰਲਤਾ ਨਾਲ ਕੀਤਾ ਜਾ ਸਕਦਾ ਹੈ।
          ਉਨ੍ਹਾਂ ਨੇ ਕਿਹਾ ਕਿ ਬਿਨੈ ਪੂਰਾ ਹੁੰਦੇ ਹੀ 24 ਤੋਂ 48 ਘੰਟੇ ਦੇ ਸਮੇਂ ਵਿੱਚ ਸਾਰੀ ਤਸਦੀਕ ਪ੍ਰਕ੍ਰਿਆ ਪੂਰੀ ਕਰ ਲਈ ਜਾਂਦੀ ਹੈ ਅਤੇ ਯੋਗ ਪਾਈ ਗਈਆਂ ਮਹਿਲਾਵਾਂ ਨੂੰ ਐਸਐਮਅੇਸ ਵੱਲੋਂ ਸੂਚਿਤ ਕਰ ਦਿੱਤਾ ਜਾਂਦਾ ਹੈ। ਇਸ ਐਸਐਮਐਸ ਵਿੱਚ ਉਨ੍ਹਾਂ ਤੋਂ ਬਿਨੈ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਬਿਨੈ ਦੇ ਆਖੀਰੀ ਪੜਾਅ ਵਿੱਚ ਇਸੀ ਐਪ 'ਤੇ ਮੁੜ ਜਾ ਕੇ ਆਪਣਾ ਲਾਇਵ ਫੋਟੋ ਖਿੱਚ ਕੇ ਅਪਲੋਡ ਕਰਨ। ਇਸ ਨਾਲ ਅਗਲੇ ਹੀ ਲੰਮ੍ਹੇ ਆਧਾਰ ਡੇਟਾਬੇਸ ਰਾਹੀਂ ਈ-ਕੇਵਾਈਸੀ ਹੋ ਜਾਂਦੀ ਹੈ ਅਤੇ ਅਜਿਹਾ ਹੁੰਦੇ ਹੀ ਸੇਵਾ ਵਿਭਾਗ ਇਸ ਯੋਜਨਾ ਦੀ ਆਈਡੀ ੧ਾਰੀ ਕਰ ਦਿੰਦਾ ਹੈ।
          ਉਨ੍ਹਾਂ ਨੇ ਕਿਹਾ ਕਿ ਪਿਛਡੀ ਰਾਤ 12 ਵਜੇ ਤੱਕ ਸਫਲਤਾਪੂਰਵਕ ਬਿਨੈ ਕਰਨ ਵਾਲੀ ਮਹਿਲਾਵਾਂ ਦੀ ਜੋ ਗਿਣਤੀ 6,97,697 ਵਿੱਚੋਂ 5,22,162 ਮਹਿਲਾਵਾਂ ਉਦੋਂ ਤੱਕ ੧ਾਂਚ ਬਾਅਦ ਯੋਗ ਪਾਈਆਂ ਗਈਆਂ ਸਨ ਅਤੇ ਉਨ੍ਹਾਂ ਨੂੰ ਵਧਾਈ ਐਸਐਮਐਸ ਭੇਜ ਦਿੱਤਾ ਗਿਆ ਸੀ। ਉਨ੍ਹਾਂ ਵਿੱਚੋਂ ਉਸ ਸਮੇਂ ਤੱਕ 3,96,983 ਯੋਗ ਮਹਿਲਾਵਾਂ ਨੇ ਆਧਾਰ ਕੇਵਾਈਸੀ ਦਾ ਆਖੀਰੀ ਪੜਾਅ ਵੀ ਪੂਰਾ ਕਰ ਲਿਆ ਸੀ ਅਤੇ ਬਾਕੀ 1,75,179 ਮਹਿਲਾਵਾਂ ਦੇ ਬਿਨਿਆਂ ਵਿੱਚ ਇਹ ਉਸ ਸਮੇਂ ਤੱਕ ਪੈਂਡਿੰਗ ਸੀ। ਇਸ ਤਰ੍ਹਾ, ਅੱਜ ਇਸ ਯੋਜਨਾ ਤਹਿਤ 5,22,162 ਯੋਗ ਭੈਣ-ਕੁੜੀਆਂ ਨੂੰ 2100-2100 ਰੁਪਏ ਦੀ ਆਰਥਕ ਸਹਾਇਤਾ ਸਿੱਧੇ ਹੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਾਰੀ ਕੀਤੀ।
          ਮੁੱਖ ਮੰਤਰੀ ਨੇ ਅਪੀਲ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਮਹਿਲਾਵਾਂ ਦਾ ਆਧਾਰ ਕੇਵਾਈਸੀ ਦਾ ਆਖੀਰੀ ਪੜਾਅ ਹੁਣ ਵੀ ਬਕਾਇਆ ਹੈ, ਉਹ ਜਲਦੀ ਤੋਂ ਜਲਦੀ ਪੂਰਾ ਕਰ ਲੈਣ। ਇਸ ਪੜਾਅ ਦੇ ਪੂਰਾ ਹੁੰਦੇ ਹੀ ਉਨ੍ਹਾਂ ਦੇ ਖਾਤੇ ਵਿੱਚ ਰਕਮ ਤੁਰੰਤ ਪਹੁੰਚ ਜਾਵੇਗੀ।
          ਇਸ ਮੌਕੇ 'ਤੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੀ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ ਡਾ. ਸੁਮਿਤਾ ਮਿਸ਼ਰਾ, ਸਮਾਜਿਕ ਨਿਆਂ ਅਤੇ ਅਧਿਕਾਰਤਾ ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਅਤੇ ਅੰਤੋਂਦੇਯ (ਸੇਵਾ) ਵਿਭਾਗ ਦੀ ਵਧੀਕ ਮੁੱਖ ਸਕੱਤਰ ਸ੍ਰੀਮਤੀ ਜੀ ਅਨੁਪਮਾ, ਸੂਚਨਾ, ਜਨ ਸੰਪਰਕ ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ ਮਕਰੰਦ ਪਾਂਡੂਰੰਗ, ਮੁੱਖ ਮੰਤਰੀ ਦੇ ਉੱਪ ਪ੍ਰਧਾਨ ਸਕੱਤਰ ਅਤੇ ਮਾਲ ਅਤੇ ਆਪਦਾ ਵਿਭਾਗ ਦੇ ਵਿਸ਼ੇਸ਼ ਸਕੱਤਰ ਸ੍ਰੀ ਯੱਸ਼ਪਾਲ, ਸੇਵਾ ਵਿਭਾਗ ਦੇ ਨਿਦੇਸ਼ਕ ਸ੍ਰੀ ਪ੍ਰਸ਼ਾਂਤ ਪੰਵਾਰ, ਮੁੱਖ ਮੰਤਰੀ ਦੇ ਮੀਡੀਆ ਸਕੱਤਰ ਸ੍ਰੀ ਪ੍ਰਵੀਣ ਅੱਤਰੇ ਸਮੇਤ ਹੋਰ ਮਾਣਯੋਗ ਮੌਜੂਦ ਰਹੇ।