ਚੰਡੀਗੜ੍ਹ, 28 ਜਨਵਰੀ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਧਿਕਾਰੀ ਆਰਗੇਨਿਕ ਫਸਲਾਂ ਦੀ ਉਪਜ ਦੇ ਪ੍ਰਮਾਣੀਕਰਣ ਤਹਿਤ ਲੈਬ ਸਥਾਂਪਿਤ ਕਰਨ ਦੀ ਦਿਸ਼ਾ ਵਿੱਚ ਕਦਮ ਚੁੱਕਣ ਤਾਂ ਜੋ ਪ੍ਰਮਾਣੀਕਰਣ ਦੇ ਬਾਅਦ ਕਿਸਾਨਾਂ ਨੂੰ ਉਜ ਦੀ ਚੰਗੀ ਕੀਮਤ ਮਿਲ ਸਕੇ।
          ਮੁੱਖ ਮੰਤਰੀ ਅੱਜ ਹਰਿਆਣਾ ਕਿਸਾਨ ਭਲਾਈ ਅਥਾਰਿਟੀਆਂ ਦੀ ਚੌਥੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਇਸ ਮੌਕੇ 'ਤੇ ਵਾਤਾਵਰਣ ਅਤੇ ਜੰਗਲਾਤ ਮੰਤਰੀ ਰਾਓ ਨਰਬੀਰ ਸਿੰਘ, ਸਹਿਕਾਰਤਾ ਮੰਤਰੀ ਸ੍ਰੀ ਅਰਵਿੰਦ ਸ਼ਰਮਾ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ,  ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ ਅਤੇ ਮੁੱਖ ਮੰਤਰੀ ਦੇ ਓਐਸਡੀ ਸ੍ਰੀ ਵੀਰੇਂਦਰ ਬੜਖਾਲਸਾ ਵੀ ਮੌਜੂਦ ਸਨ।
          ਮੀਟਿੰਗ ਬਾਅਦ, ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਕਿਸਾਨਾਂ ਨੂੰ ਜੈਵਿਕ ਅਤੇ ਕੁਦਰਤੀ ਖੇਤੀ ਅਪਨਾਉਣ ਲਈ ਪ੍ਰੋਤਸਾਹਤ ਕਰਨ, ਇਸ ਦੇ ਲਹੀ ਸੱਭ ਤੋਂ ਪਹਿਲਾਂ ਪਾਇਲਟ ਯੋਜਨਾ ਤਹਿਤ ਕਰੀਬ 5 ਹਜਾਰ ਏਕੜ ਵਿੱਚ ਸਮਾਰਟ ਏਗਰੀਕਲਚਰ ਜੋਨ ਤਿਆਰ ਕਰਨ। ਇਸ ਜੋਨ ਦੇ ਕਿਸਾਨਾ ਦੀ ਕੁਦਰਤੀ ਖੇਤੀ ਕਰਨ ਲਈ ਜਾਗਰੁਕ ਕਰਨ ਕਿ ਉਨ੍ਹਾਂ ਨੂੰ ਖੇਤੀ ਵਿੱਚ ਘਾਟਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਵੈਸੇ ਤਾਂ ਇਸ ਉਪਜ ਦੀ ਕਿਸਾਨਾਂ ਨੂੰ ਬਿਹਤਰੀਨ ਕੀਮਤ ਮਿਲੇਗੀ, ਫਿਰ ਵੀ ਆਮਦਨੀ ਵਿੱਚ ਨੁਕਸਾਨ ਹੋਇਆ ਤਾਂ ਸੂਬਾ ਸਰਕਾਰ ਇਸ ਦੀ ਭਰਪਾਈ ਕਰੇਗੀ।
          ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੁਦਰਤੀ ਖੇਤੀ ਦੀ ਉਪਜ ਦੇ ਪ੍ਰਮਾਣੀਕਰਣ ਲਈ ਜਲਦੀ ਤੋਂ ਜਲਦੀ ਇੱਕ ਲੈਬ ਸਥਾਪਿਤ ਕਰਨ ਤਾਂ ਜੋ ਪ੍ਰਮਾਣਤ ਫਸਲ ਦੇ ਚੰਗੇ ਮੁੱਲ ਮਿਲ ਸਕੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਉਕਤ ਸਮਾਰਟ ਏਗਰੀਕਲਚਰ ਜੋਨ ਵਿੱਚ ਜਲ੍ਹ ਪ੍ਰਬੰਧਨ ਕਰ ਕੇ ਸੂਖਮ ਸਿੰਚਾਈ ਦੀ ਪ੍ਰਣਾਲੀ ਅਪਨਾਉਣ ਦੀ ਗੱਲ ਕਹੀ। ਉਨ੍ਹਾਂ ਨੇ ਅਧਿਕਾਰੀਆਂ ਨੂੱ ਫਸਲਾਂ ਦੇ ਉੱਤਮ ਕਿਸਮ ਦੇ ਬੀਜ ਤਿਆਰ ਕਰਨ ਦੇ ਵੀ ਨਿਰਦੇਸ਼ ਦਿੱਤੇ।
          ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕਿਸਾਨਾਂ ਦੇ ਵਿੱਚ ਗਿਆਨ ਅਤੇ ਨੀਤੀਗਤ ਪਹਿਲੂਆਂ ਦੇ ਪ੍ਰਸਾਰ ਲਈ ਬਲਾਕ ਪੱਧਰ ਤੱਕ ਕਿਸਾਨ ਸੈਮੀਨਾਰਾਂ, ਵਰਕਸ਼ਾਪਾਂ, ਸਿਖਲਾਈ ਪ੍ਰੋਗਰਾਮਾਂ ਅਤੇ ਜਾਗਰੁਕਤਾ ਮੁਹਿੰਮਾਂ ਦਾ ਕੈਲੇਂਡਰ ਬਨਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਮੁਹਿੰਮਾਂ ਦੌਰਾਨ ਕਿਸਾਨਾਂ ਨੂੰ ਰਸਾਇਨਿਕ ਦਵਾਈਆਂ ਅਤੇ ਖਾਦ ਦੀ ਵਰਤੋ ਤੋਂ ਹੋਣ ਵਾਲੇ ਨੁਕਸਾਨ ਅਤੇ ਕੁਦਰਤੀ ਖੇਤੀ ਦੇ ਫਾਇਦਿਆਂ ਲਈ ਵੀ ਜਾਗਰੁਕ ਕਰਨ।
          ਸ੍ਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਕਿਸਾਨ ਭਲਾਈ ਅਥਾਰਿਟੀਆਂ ਵੱਲੋਂ ਪਾਇਲਟ ਸਹਿਕਾਰੀ ਖੇਤੀ ਦੇ ਕਲਸਟਰ, ਜਲ੍ਹ ਨਿਕਾਸੀ ਤਕਨੀਕ ਦੀ ਵਰਤੋ, ਪੀਐਮ ਕੁਸੁਮ ਯੋਜਨਾ ਤਹਿਤ ਫੀਡਰਾਂ ਦੇ ਸੋਲਰਾਈਜੇਸ਼ਨ, ਫਸਲ ਵਿਵਿਧੀਕਰਣ, ਸਾਂਝੀ ਡੇਅਰੀ ਪਰਿਯੋਜਨਾ, ਝੀਂਗਾ ਮੱਛੀ ਪਾਲਣ, ਬਕਰੀ ਅਤੇ ਭੇਡ ਪਾਲਣ ਨੂੰ ਪ੍ਰੋਤਸਾਹਨ ਦੇਣ, ਖਰੀਫ ਫਸਲ ਤਿਲਹਨ ਅਤੇ ਦਾਲਾਂ ਨੂੰ ਪ੍ਰੋਤਸਾਹਨ ਦੇਣ ਵਰਗੇ ਮਾਮਲਿਆਂ 'ਤੇ ਵਿਸਤਾਰ ਨਾਲ ਚਰਚਾ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਰਾਜ ਵਿੱਚ ਮਹਿਲਾਵਾਂ ਨੂੰ ਸਸ਼ਕਤ ਬਨਾਉਣ ਲਈ ਵੱਧ ਤੋਂ ਵੱਧ ਯੋਜਨਾਵਾਂ ਮਹਿਲਾ-ਕੇਂਦ੍ਰਿਤ ਬਨਾਉਣ।
          ਮੀਟਿੰਗ ਵਿੱਚ ਮੁੱਖ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ, ਸਿੰਚਾਈ ਅਤੇ ਜਲ੍ਹ ਸੰਸਾਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਅਨੁਰਾਗ ਅਗਰਵਾਲ, ਸਹਿਕਾਰਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਜਯੇਂਦਰ ਕੁਮਾਰ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਡੀ ਸੁਰੇਸ਼, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਪੰਕਜ ਅਗਰਵਾਲ, ਪਸ਼ੂਪਾਲਣ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਵਿਜੈ ਸਿੰਘ ਦਹੀਆ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਸਾਕੇਤ ਕੁਮਾਰ, ਉਦਯੋਗ ਅਤੇ ਵਪਾਰ ਵਿਭਾਗ ਦੇ ਮਹਾਨਿਦੇਸ਼ਕ ਸ੍ਰੀ ਯੱਸ਼ ਗਰਗ, ਖੇਤੀਬਾੜੀ ਅਤੇ ਕਿਸਾਨ ਭਲਾਹੀ ਵਿਭਾਗ ਦੇ ਮਹਾਨਿਦੇਸ਼ਕ ਸ੍ਰੀ ਰਾਜਨਰਾਇਣ ਕੌਸ਼ਿਕ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।