ਚੰਡੀਗੜ੍ਹ, 20 ਨਵੰਬਰ-ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਨਸ਼ਾ ਵਿਰੋਧੀ ਸ਼ਪਥ ਪ੍ਰੋਗਰਾਮ ਵਿੱਚ ਸੂਬੇਭਰ ਵਿੱਚ ਸਿਰਸਾ ਜ਼ਿਲ੍ਹੇ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ।
ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਰਸਾ ਜ਼ਿਲ੍ਹੇ ਵਿੱਚ ਹੁਣ ਤੱਕ 88,200 ਲੋਕਾਂ ਨੇ ਆਫ਼ਲਾਇਨ ਰਾਹੀਂ ਅਤੇ 10,145 ਲੋਕਾਂ ਨੇ ਕਯੂਆਰ ਕੋਡ ਸਕੈਨ ਕਰ ਆਨਲਾਇਨ ਰਾਹੀਂ ਨਸ਼ਾ ਵਿਰੋਧੀ ਸ਼ਪਥ ਲਈ । ਨਾਲ ਹੀ 1200 ਅਧਿਕਾਰੀ ਅਤੇ ਕਰਮਚਾਰੀ, 25,000 ਮਹਿਲਾਵਾਂ ਅਤੇ 62,000 ਤੋਂ ਵੱਧ ਨੌਜੁਆਨਾਂ ਨੇ  ਇਨ੍ਹਾਂ ਗਤੀਵਿਧੀਆਂ ਵਿੱਚ ਸਰਗਰਮ ਤੌਰ 'ਤੇ ਹਿੱਸਾ ਲਿਆ। ਇਨ੍ਹਾਂ ਯਤਨਾਂ ਨਾਲ ਸਿਰਸਾ ਨੇ ਰਾਜ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ ਜੋ ਜ਼ਿਲ੍ਹੇ ਨਈ ਮਾਣ ਦੀ ਗੱਲ ਹੈ।
ਸਿਰਸਾ ਜ਼ਿਲ੍ਹੇ ਦੇ ਵਧੀਕ ਡਿਪਟੀ ਕਮੀਸ਼ਨਰ ਸ੍ਰੀ ਵਿਰੇਂਦਰ ਸਹਿਰਾਵਤ ਨੇ ਜ਼ਿਲ੍ਹਾ ਦੇ ਸਾਰੇ ਵਿਭਾਗ ਖ਼ਾਸ ਤੌਰ 'ਤੇ ਸਿੱਖਿਆ, ਪੁਲਿਸ, ਸਮਾਜ ਭਲਾਈ, ਮਹਿਲਾ ਬਾਲ ਵਿਕਾਸ, ਸਿਹਤ, ਪੰਚਾਇਤ ਅਤੇ ਖੇਡ ਆਦਿ ਵਿਭਾਗਾਂ ਦੀ ਟੀਮ ਸਮੇਤ ਸਾਰੇ ਸਬੰੰਧਿਤ ਅਧਿਕਾਰਿਆਂ ਅਤੇ ਕਰਮਚਾਰਿਆਂ ਦੀ ਸਲਾਂਘਾ ਕਰਦੇ ਹੋਏ ਕਿਹਾ ਕਿ ਅਭਿਆਨ ਵਿੱਚ ਜ਼ਿਲ੍ਹੇ ਦੀ ਲਗਾਤਾਰ ਉੱਤਮਤਾ ਸਾਰੇ ਵਿਭਾਗਾਂ ਦੇ ਸਾਮੂਹਿਕ ਯਤਨ ਅਤੇ ਜਨਤਾ ਦੀ ਮਦਦ ਦਾ ਨਤੀਜਾ ਹੈ। ਜ਼ਿਲ੍ਹਾ ਪ੍ਰਸ਼ਾਸਨ ਅੱਗੇ ਵੀ ਅਭਿਆਨ ਨੂੰ ਹੋਰ ਵਿਆਪਕ ਤੌਰ 'ਤੇ ਲਾਗੂ ਕਰ ਸਿਰਸੇ ਨੂੰ ਨਸ਼ਾ ਮੁਕਤ ਜ਼ਿਲ੍ਹੇ ਦਾ ਮਾਡਲ ਬਨਾਉਣ ਦਾ ਸੰਕਲਪ ਵਿਅਕਤ ਕੀਤਾ।
ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਸਮਾਜ ਭਲਾਈ ਅਧਿਕਾਰੀ ਸ੍ਰੀ ਸਤੈਵਾਨ ਢਿਲੋਡ ਨੇ ਦੱਸਿਆ ਕਿ ਨਸ਼ਾ ਮੁਕਤ ਭਾਰਤ ਅਭਿਆਨ ਦੀ 5ਵੀਂ ਵਰ੍ਹੇਗੰਡ੍ਹ ਦੇ ਉਪਲੱਖ ਵਿੱਚ ਮਿਨੀ ਸਕੱਤਰ ਦੇ ਸਭਾਗਾਰ ਵਿੱਚ ਅਤੇ ਜ਼ਿਲ੍ਹਾ ਦੇ ਹਰੇਕ ਦਫ਼ਤਰ ਦੇ ਕਰਮਚਾਰਿਆਂ ਨੂੰ ਨਸ਼ਾ ਦੇ ਵਿਰੁੱਧ ਸ਼ਪਥ ਦਾ ਆਯੋਜਨ ਕੀਤਾ ਗਿਆ ਸੀ। ਪੰਜ ਸਾਲ ਪਹਿਲਾਂ ਕੀਤੇ ਗਏ ਨਸ਼ਾ ਮੁਕਤ ਭਾਰਤ ਅਭਿਆਨ ਨੇ ਜਨ-ਜਾਗਰੂਕਤਾ ਦੀ ਦਿਸ਼ਾ ਵਿੱਚ ਵਰਣਯੋਗ ਸਫਲਤਾ ਹਾਸਲ ਕੀਤੀ ਹੈ।
ਉਨ੍ਹਾਂ ਨੇ ਦੱਸਿਆ ਕਿ ਸਿਰਸਾ ਜ਼ਿਲ੍ਹੇ ਵਿੱਚ ਸਕੂਲਾਂ, ਕਾਲੇਜਾਂ, ਪੰਚਾਇਤਾਂ ਅਤੇ ਵੱਖ ਵੱਖ ਸਮਾਜਿਕ ਸੰਗਠਨਾਂ ਦੀ ਮਦਦ ਨਾਲ ਲਗਾਤਾਰ ਜਾਗਰੂਕਤਾ ਗਤੀਵਿਧੀਆਂ ਚਲਾਈ ਗਈ। ਨੌਜੁਆਨਾਂ, ਮਹਿਲਾਵਾਂ ਅਤੇ ਆਮਜਨ ਨੂੰ ਨਸ਼ਾ ਵਿਰੋਧੀ ਸੰਦੇਸ਼ ਨਾਲ ਜੋੜਨ ਲਈ ਵਿਸ਼ੇਸ਼ ਅਭਿਆਨ ਸੰਚਾਲਿਤ ਕੀਤੇ ਗਏ ਜਿਨ੍ਹਾਂ ਦਾ ਸਰਗਰਮ ਨੀਤਜਾ ਸਾਹਮਣੇ ਆਇਆ।