ਜੈਤੋ, 28 ਜਨਵਰੀ:- ਇਲਾਕੇ ਦੀ ਪ੍ਰਸਿੱਧ ਸਿਖਿਆ ਸੰਸਥਾ ਵਿਵੇਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਵਿਖੇ ਬੇਟੀਆਂ ਦੀ ਸਿਹਤ ਨਾਲ ਸੰਬੰਧਿਤ ਸੈਮੀਨਾਰ ਕਰਵਾਇਆ ਗਿਆ। ਜਿਸ ਦੇ ਵਿੱਚ ਡਾਕਟਰ ਲਿਵਦੀਪ ਸਿੰਘ ਚਹਿਲ (ਕੇਰਲਾ ਆਯੁਰਵੇਦਾ ਮੈਡੀਸਨ ਅਤੇ ਪੰਚਕਰਮਾ ਸਪੈਸ਼ਲਿਸਟ) ਅਤੇ ਡਾਕਟਰ ਜਗਦੇਵ ਸਿੰਘ ਚਹਿਲ ਨੇ ਸ਼ਿਰਕਤ ਕੀਤੀ। ਇਸ ਸੈਮੀਨਾਰ ਦੇ ਵਿੱਚ ਡਾਕਟਰ ਲਿਵਦੀਪ ਸਿੰਘ ਚਹਿਲ ਵੱਲੋਂ ਬੱਚੀਆਂ ਨੂੰ ਜਾਗਰੂਕ ਕਰਦੇ ਹੋਏ ਉਹਨਾਂ ਦੀਆਂ ਸਰੀਰਕ ਸਮੱਸਿਆਵਾਂ ਦੇ ਬਾਰੇ ਦੱਸਿਆ ਗਿਆ ਅਤੇ ਨਾਲ ਹੀ ਅੱਜ ਦੀ ਵਿਗੜਦੀ ਜੀਵਨ ਸ਼ੈਲੀ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।
 ਡਾਕਟਰ ਸਾਹਿਬ ਵੱਲੋਂ ਬੱਚੀਆਂ ਨੂੰ ਦੱਸਿਆ ਗਿਆ ਕਿ ਅੱਜ ਦੇ ਸਮੇਂ ਦੇ ਵਿੱਚ ਫਾਸਟ ਫੂਡ, ਸਕਰੀਨਿੰਗ ਸਾਡੇ ਜੀਵਨ ਦਾ ਮੁੱਖ ਹਿੱਸਾ ਬਣ ਚੁੱਕੇ ਹਨ ਜੋ ਕਿ ਸਾਡੇ ਸਰੀਰਕ ਵਿਕਾਸ ਦੇ ਵਿੱਚ ਬਹੁਤ ਵੱਡੀ ਰੁਕਾਵਟ ਬਣੇ ਹੋਏ ਹਨ। ਉਹਨਾਂ ਨੇ ਦੱਸਿਆ ਕਿ ਅਸੀਂ ਆਪਣੇ ਜੀਵਨਸ਼ੈਲੀ ਵਿੱਚ ਬਦਲਾਅ ਕਰਕੇ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ ਪਰ ਉਸ ਦੀ ਸ਼ੁਰੂਆਤ ਪਹਿਲਾਂ ਸਾਨੂੰ ਆਪਣੇ ਆਪ ਤੋਂ ਕਰਨੀ ਪਵੇਗੀ ਡਾਕਟਰ ਸਾਹਿਬ ਨੇ ਬੱਚਿਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਕੇ ਉਹਨਾਂ ਦੀ ਜਾਣਕਾਰੀ ਦੇ ਵਿੱਚ ਵਾਧਾ ਕੀਤਾ। 
ਇਸ ਮੌਕੇ ਸਕੂਲ ਦੇ ਚੇਅਰਮੈਨ ਸਰਦਾਰ ਹਰਜਿੰਦਰ ਸਿੰਘ ਧਾਲੀਵਾਲ ਜੀ ਨੇ ਵੀ ਆਈਆਂ ਹੋਈਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਵੀ ਸਿਹਤਮੰਦ ਰਹਿਣ ਸਬੰਧੀ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੋਨੀਆ ਸੇਠੀ ਜੀ ਨੇ ਡਾਕਟਰ ਸਾਹਿਬ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਤੇ ਬੱਚਿਆਂ ਨੂੰ ਅਮਲ ਕਰਨ ਲਈ ਕਿਹਾ ਅਤੇ ਇਸ ਮੌਕੇ ਕੋਆਰਡੀਨੇਟਰ ਅਮਰਜੀਤ ਕੌਰ ਸਮੂਹ ਸਟਾਫ ਅਤੇ ਬੱਚੇ ਮੌਜੂਦ ਸਨ।