ਪਟਿਆਲਾ, 14 ਸਤੰਬਰ:- ਅੰਤਰਰਾਸ਼ਟਰੀ ਫਸਟ ਏਡ, ਸੀ.ਪੀ.ਆਰ. ਦਿਵਸ ਮੌਕੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਵਲੋਂ 21 ਸਕੂਲਾਂ ਦੇ ਹੋਣਹਾਰ ਪ੍ਰਿੰਸੀਪਲਾਂ ਨੂੰ ਸਨਮਾਨਿਤ ਕਰਦੇ ਹੋਏ ਡਾਕਟਰ ਰਾਕੇਸ਼ ਵਰਮੀ ਪ੍ਰਧਾਨ, ਹਰਪ੍ਰੀਤ ਸੰਧੂ ਸਕੱਤਰ ਅਤੇ ਡੀ.ਐਸ.ਪੀ. ਰੂਲਰ ਸ਼੍ਰੀ ਰਣਬੀਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ, ਅਧਿਆਪਕਾਂ ਅਤੇ ਨਾਗਰਿਕਾਂ ਨੂੰ ਆਪਣੇ ਬਚਾਅ ਅਤੇ ਪੀੜਤਾਂ ਦੀ ਸਹਾਇਤਾ ਕਰਨ ਲਈ ਫਸਟ ਏਡ, ਸੀ.ਪੀ.ਆਰ., ਫਾਇਰ ਸੇਫਟੀ, ਪੀੜਤਾਂ ਅਤੇ ਹੈਲਪ ਲਾਈਨ ਨੰਬਰਾਂ ਦੀ ਵਰਤੋਂ ਬਾਰੇ ਟ੍ਰੇਨਿੰਗਾਂ, ਅਭਿਆਸ ਕਰਵਾਉਣ ਲਈ ਸੰਪਰਕ ਕਰਨਾ ਚਾਹੀਦਾ ਤਾਂ ਜੋ ਕਿਸੇ ਵੀ ਕੁਦਰਤੀ, ਮੌਸਮੀ, ਮਨੁੱਖੀ ਆਫ਼ਤਾਂ, ਜੰਗਾਂ, ਘਰੇਲੂ/ਸੰਸਥਾਵਾਂ ਦੀਆਂ ਘਟਨਾਵਾਂ ਸਮੇਂ ਪੀੜਤਾਂ ਨੂੰ ਮਰਨ ਤੋਂ ਬਚਾਉਣ ਲਈ ਮਦਦਗਾਰ ਫ਼ਰਿਸ਼ਤਿਆਂ ਵਜੋਂ ਲੋਕਾਂ ਅਤੇ ਨੌਜਵਾਨਾਂ ਨੂੰ ਤਿਆਰ ਕੀਤਾ ਜਾਵੇ।
ਕਿਸੇ ਵੀ ਪਸ਼ੂ, ਪੰਛੀ, ਇਨਸਾਨ ਦੀ ਜਾਨ ਬਚਾਉਣ ਹਿੱਤ ਯਤਨ ਕਰਨ ਵਾਲਿਆਂ ਨੂੰ ਡੀ.ਬੀ.ਜੀ. ਵਲੋਂ ਹਰ ਮਹੀਨੇ ਗੋਲਡ ਮੈਡਲ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ। ਚਾਹੇ ਪੀੜਤਾਂ ਨੂੰ ਹਸਪਤਾਲ ਲੈ ਕੇ ਜਾਓ ਜਾਂ ਪੁਲਿਸ, ਐਂਬੂਲੈਂਸਾਂ, ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਬੁਲਾਇਆ ਜਾਵੇ ਤਾਂ ਉਨ੍ਹਾਂ ਬਹਾਦਰ ਵਿਦਿਆਰਥੀਆਂ, ਅਧਿਆਪਕਾਂ, ਨਾਗਰਿਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਸ਼੍ਰੀ ਕਾਕਾ ਰਾਮ ਵਰਮਾ, ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਅਤੇ ਡਾਕਟਰ ਰਿਸ਼ਮਾਂ ਕੌਹਲੀ, ਦਿੱਲੀ ਪਬਲਿਕ ਸਕੂਲ ਨੇ ਦੱਸਿਆ ਕਿ ਦੁਨੀਆਂ ਵਿੱਚ ਇਲਾਜ ਨਾਲੋਂ ਫਸਟ ਏਡ, ਸੀ.ਪੀ.ਆਰ., ਵੈਟੀਲੈਟਰ, ਬਣਾਉਟੀ ਸਾਹ ਕਿਰਿਆ ਨੂੰ ਵੱਧ ਲਾਭਦਾਇਕ ਸਮਝਿਆ ਜਾ ਰਿਹਾ, ਕਿਉਂਕਿ ਪੀੜਤਾਂ ਨੂੰ ਮਰਨ ਤੋਂ ਬਚਾਕੇ, ਹਸਪਤਾਲਾਂ ਤੱਕ ਪਹੁੰਚਾਉਣਾ, ਮੌਕੇ 'ਤੇ ਦਿੱਤੀ ਠੀਕ ਮੁਢਲੀ ਸਹਾਇਤਾ ਰਾਹੀਂ ਹੀ ਸੰਭਵ ਹੈ।
ਹਾਦਸਿਆਂ ਤੋਂ ਇਲਾਵਾ ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ, ਸਦਮੇਂ, ਸਾਹ ਕਿਰਿਆ ਬੰਦ ਹੋਣ, ਗੈਸਾਂ, ਧੂੰਏਂ, ਪਾਣੀ, ਮਲਵੇ ਕਾਰਨ ਹੋ ਰਹੀਆਂ ਮੌਤਾਂ ਨੂੰ ਰੋਕਣ ਲਈ ਫਸਟ ਏਡ ਟ੍ਰੇਨਿੰਗਾਂ, ਅਭਿਆਸ ਅਤੇ ਮੌਕ ਡਰਿੱਲਾਂ ਬਹੁਤ ਲਾਭਦਾਇਕ ਸਿੱਧ ਹੋ ਰਹੀਆਂ ਹਨ।
ਪ੍ਰਿੰਸੀਪਲਾਂ ਵਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਬੱਚਿਆਂ ਨੂੰ ਸੁਰੱਖਿਅਤ, ਸਿਹਤਮੰਦ, ਖੁਸ਼ਹਾਲ ਅਤੇ ਜਾਗਰੂਕ ਕਰਨਾ ਉਨ੍ਹਾਂ ਦੀ ਪਹਿਲੀ ਜ਼ਿੰਮੇਵਾਰੀ ਹੈ, ਜਿਸ ਹਿੱਤ ਉਨ੍ਹਾਂ ਵਲੋਂ ਵਿਦਿਆਰਥੀਆਂ, ਅਧਿਆਪਕਾਂ ਨੂੰ ਸ਼੍ਰੀ ਕਾਕਾ ਰਾਮ ਵਰਮਾ ਜੀ ਰਾਹੀਂ ਫਸਟ ਏਡ, ਸੀ.ਪੀ.ਆਰ., ਫਾਇਰ ਸੇਫਟੀ, ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ ਟ੍ਰੇਨਿੰਗਾਂ ਕਰਵਾਈਆਂ ਜਾ ਰਹੀਆਂ ਹਨ।
ਪਸ਼ੂ ਪੰਛੀਆਂ ਇਨਸਾਨੀ ਜੀਵਨ ਬਚਾਉ ਬਹਾਦਰੀ ਕਰਕੇ ਗੋਲਡ ਮੈਡਲ ਪਾਉ ਡਾਕਟਰ ਰਾਕੇਸ਼ ਵਰਮੀ
