ਪਟਿਆਲਾ:- ਚੀਫ਼ ਆਫ਼ ਆਰਮੀ ਸਟਾਫ ਵਲੋਂ ਫੈਸਲਾ ਕੀਤਾ ਗਿਆ ਕਿ ਦੇਸ਼ ਦੇ ਇੱਕ ਲੱਖ ਐਨ ਸੀ ਸੀ ਕੇਡਿਟਜ ਨੂੰ, ਆਫ਼ਤ ਪ੍ਰਬੰਧਨ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ ਦੀ ਟ੍ਰੇਨਿੰਗਾਂ ਅਭਿਆਸ ਕਰਵਾਕੇ, ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਇਆ ਜਾਵੇਗਾ, ਤਾਂ ਜ਼ੋ ਕੇਡਿਟਜ ਵਲੋਂ ਕੁਦਰਤੀ, ਮੌਸਮੀ ਅਤੇ ਮਨੁੱਖੀ ਆਫਤਾਵਾਂ, ਜੰਗਾਂ, ਹਾਦਸਿਆਂ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ ਅਤੇ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਦੌਰਾਨ, ਪੀੜਤਾਂ ਨੂੰ ਮੌਕੇ ਤੇ ਠੀਕ ਸਹਾਇਤਾ ਦੇਕੇ ਜਲਦੀ ਤੋਂ ਜਲਦੀ ਹਸਪਤਾਲਾਂ ਵਿਖੇ ਪਹੁੰਚਾਉਣ ਲਈ ਯਤਨ ਕੀਤੇ ਜਾਣ। 
ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਟ੍ਰੇਨਰ ਸ੍ਰੀ ਕਾਕਾ ਰਾਮ ਵਰਮਾ ਨੇ ਭਾਰਤ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜ ਦੇਸ਼ ਦੁਨੀਆਂ ਵਿੱਚ ਦੁਰਘਟਨਾਵਾਂ, ਆਪਦਾਵਾਂ ਅਤੇ ਜੰਗਾਂ ਕਾਰਨ 80% ਤੋਂ ਵੱਧ ਮੌਤਾਂ ਹੋ ਰਹੀਆਂ ਹਨ ਕਿਉਂਕਿ ਨੋਜਵਾਨਾਂ ਅਤੇ ਨਾਗਰਿਕਾਂ ਨੂੰ ਕਦੇ ਵੀ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ ਬਾਰੇ ਟ੍ਰੇਨਿੰਗਾਂ ਅਭਿਆਸ ਨਹੀਂ ਕਰਵਾਏ ਜਾਂਦੇ। 
ਕਾਕਾ ਰਾਮ ਵਰਮਾ ਨੇ ਭਾਰਤ ਸਰਕਾਰ ਅਤੇ ਚੀਫ਼ ਆਫ਼ ਆਰਮੀ ਸਟਾਫ ਅਤੇ ਸਾਰੇ ਆਰਮੀ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਜ਼ਿਲਾ ਅਤੇ ਰਾਜ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ  ਕਿ ਇਸੇ ਤਰ੍ਹਾਂ ਐਨ ਐਸ ਐਸ ਵੰਲਟੀਅਰਾਂ ਨੂੰ ਕੁੱਝ ਦਿਨ ਸਫ਼ਾਈਆਂ ਕਰਵਾਉਣ ਦੀ ਥਾਂ, ਉਨ੍ਹਾਂ ਨੋਜਵਾਨਾਂ ਨੂੰ ਵੀ, ਟ੍ਰੇਨਿੰਗਾਂ, ਅਭਿਆਸ ਕਰਵਾਕੇ, ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਲਈ ਸਬੰਧਤ ਅਧਿਕਾਰੀਆਂ ਵਲੋਂ ਉਪਰਾਲੇ ਕੀਤੇ ਜਾਣ। ਕਿਉਂਕਿ ਕੀਮਤੀ ਜਾਨਾਂ ਬਚਾਉਣਾ, ਸੱਭ ਤੋਂ ਵੱਡੇ ਪ੍ਰੳਪਕਾਰੀ ਕਾਰਜ਼ ਹਨ।