ਚੰਡੀਗੜ੍ਹ, 31 ਅਕਤੂਬਰ - ਲੌਹ ਪੁਰੱਖ ਸਰਦਾਰ ਵੱਲਭ ਭਾਈ ਪਟੇਲ ਦੀ ਜੈਯੰਤੀ ਦੇ ਮੌਕੇ 'ਤੇ ਸ਼ੁੱਕਰਵਾਰ ਨੂੰ ਫਤਿਹਾਬਾਦ ਵਿੱਚ ਕੌਮੀ ਏਕਤਾ ਦਿਵਸ ਮਨਾਇਆ ਗਿਆ। ਜ਼ਿਲ੍ਹਾ ਮੁੱਖ ਦਫ਼ਤਰ 'ਤੇ ਆਯੋਜਿਤ ਰਨ ਫ਼ਾਰ ਯੂਨਿਟੀ ਦਾ ਸ਼ੁਭਾਰੰਭ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪੰਚਾਇਤ ਭਵਨ ਤੋਂ ਹਰੀ ਝੰਡੀ ਵਿਖਾ ਕੇ ਕੀਤਾ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਪ੍ਰਤੀਭਾਗਿਆਂ 'ਤੇ ਫੁੱਲ ਵਰਖਾ ਕੀਤੀ ਅਤੇ ਉਨ੍ਹਾਂ ਨੇ ਆਪ ਵੀ ਦੌੜ ਵਿੱਚ ਸ਼ਾਮਲ ਹੋ ਕੇ ਏਕਤਾ ਦਾ ਸੰਦੇਸ਼ ਦਿੱਤਾ।
ਐਮਐਮ ਕਾਲੇਜ ਮੈਦਾਨ ਤੱਕ ਆਯੋਰਿਤ ਦੌੜ ਵਿੱਜ ਲਗਭਗ 30 ਹਜ਼ਾਰ ਪ੍ਰਤੀਭਾਗੀ ਸ਼ਾਮਲ ਹੋਏ। ਨੌਜੁਆਨਾਂ, ਮਹਿਲਾਵਾਂ, ਖਿਡਾਰਿਆਂ, ਵਿਦਿਆਰਥੀਆਂ, ਸਮਾਜਿਕ ਕਾਰਜ ਕਰਤਾਵਾਂ ਅਤੇ ਜਨਪ੍ਰਤੀਨਿਧੀਆਂ ਨੇ ਹੱਥਾਂ ਵਿੱਚ ਤਿਰੰਗਾ ਲੈ ਕੇ ਉਤਸਾਹ ਨਾਲ ਹਿੱਸਾ ਲਿਆ। ਪੂਰਾ ਸ਼ਹਿਰ ਇੱਕ ਭਾਰਤ, ਸ਼ਾਨਦਾਰ ਭਾਰਤ ਦੇ ਨਾਰਿਆਂ ਨਾਲ ਗੂੱਜ ਉਠਿਆ।
ਕੌਮੀ ਏਕਤਾ ਦਿਵਸ-ਦੇਸ਼ ਦੀ ਅਖੰਡਤਾ ਦਾ ਪ੍ਰਤੀਕ--
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੌਮੀ ਏਕਤਾ ਦਿਵਸ ਸਾਡੇ ਕੌਮ ਦੀ ਆਤਮਾ ਨੂੰ ਸਸ਼ਕਤ ਕਰਨ ਦਾ ਦਿਨ ਹੈ। ਅੱਜ ਅਸੀ ਸਰਦਾਰ ਵੱਲਭਭਾਈ ਪਟੇਲ ਜੀ ਦੀ 150ਵੀਂ ਜੈਯੰਤੀ ਮਨਾ ਰਹੇ ਹਾਂ। ਲੌਹ ਪੁਰੱਖ ਪਟੇਲ ਨੇ ਜਿਸ ਸੰਕਲਪ, ਹਿੱਮਤ ਅਤੇ ਦੂਰਦ੍ਰਿਸ਼ਟੀ ਨਾਲ ਭਾਰਤ ਨੂੰ ਇੱਕ ਸੂਤਰ ਵਿੱਚ ਪਿਰੋਇਆ, ਉਹ ਅੱਜ ਵੀ ਪ੍ਰੇਰਣਾ ਸਰੋਤ ਹਨ। ਮੁੱਖ ਮੰਤਰੀ ਨੇ ਸਰਦਾਰ ਪਟੇਲ ਨੂੰ ਯਾਦ ਕਰਦੇ ਹੋਏ ਸਾਰੇ ਹਰਿਆਣਾ ਵਾਸਿਆਂ ਨੂੰ ਕੌਮੀ ਏਕਤਾ ਦਿਵਸ ਦੀ ਦਿਲੋਂ ਸ਼ੁਭਕਾਮਨਾਵਾਂ ਦਿੱਤੀ।
ਰਨ ਫ਼ਾਰ ਯੂਨਿਟੀ-ਕੌਮ ਨੂੰ ਜੋੜਨ ਦਾ ਪ੍ਰਤੀਕਾਤਮਕ ਯਗ--
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਦੀ ਦੌੜ ਸਿਰਫ਼ ਸ਼ਰੀਰਿਕ ਗਤੀਵਿਧੀ ਨਹੀਂ ਸਗੋਂ ਕੌਮ ਦੀ ਏਕਤਾ, ਅਖੰਡਤਾ ਅਤੇ ਅਨੁਸ਼ਾਸਨ ਦਾ ਪ੍ਰਤੀਕ ਹੈ। ਹਰਿਆਣਾ ਦੇ ਸਾਰੇ ਜ਼ਿਲ੍ਹਿਆਂ ਵਿੱਚ ਲੱਖਾਂ ਨਾਗਰਿਕ ਇਸ ਰਾਸ਼ਟਰੀ ਸੰਕਲਪ ਦਾ ਹਿੱਸਾ ਬਣ ਰਹੇ ਹਨ। ਇਹ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਇੱਕ ਭਾਰਤ , ਸ਼ਾਨਦਾਰ ਭਾਰਤ ਦੇ ਵਿਜਨ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਪਹਿਲ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇੱਕ ਮਜਬੂਤ ਰਾਸ਼ਟਰ ਦਾ ਨਿਰਮਾਣ ਅਨੁਸ਼ਾਸਿਤ, ਜਿੰਮੇਦਾਰ ਅਤੇ ਜਾਗਰੂਕ ਨਾਗਰਿਕਾਂ ਨਾਲ ਹੁੰਦਾ ਹੈ। ਇਹ ਦੌੜ ਸਾਨੂੰ ਸਹਿਨਸ਼ੀਲਤਾ, ਅਨੁਸ਼ਾਸਨ ਅਤੇ ਸਾਮੂਹਿਕਤਾ ਦਾ ਸਨੇਹਾ ਦਿੰਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਜਿਸ ਸੰਕਲਪ ਨੂੰ ਸਰਦਾਰ ਪਟੇਲ ਨੇ ਆਜਾਦੀ ਤੋਂ ਬਾਅਦ ਸ਼ੁਰੂ ਕੀਤਾ ਸੀ, ਪ੍ਰਧਾਨ ਮੰਤਰੀ ਨੇ ਅੱਗੇ ਵਧਾਉਂਦੇ ਹੋਏ ਜੰਮੂ-ਕਸ਼ਮੀਰ ਤੋਂ ਐਕਟ 370 ਅਤੇ 35 ੲ ਨੂੰ ਸਮਾਪਤ ਕਰ ਇੱਕ ਵਾਰ ਫੇਰ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮਜਬੂਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਸਰਦਾਰ ਪਟੇਲ ਦੀ ਭਾਵਨਾ ਦੇ ਅਨੁਰੂਪ ਸੀ, ਇੱਕ ਰਾਸ਼ਟਰ, ਇੱਕ ਸੰਵਿਧਾਨ, ਇੱਕ ਤਿਰੰਗਾ। ਮੁੱਖ ਮੰਤਰੀ ਨੇ ਇਸ ਕਦਮ ਨੂੰ ਭਾਰਤ ਦੀ ਏਕਤਾ ਨੂੰ ਹੋਰ ਮਜਬੂਤ ਕਰਨ ਵਾਲਾ ਇਤਿਹਾਸਕ ਫੈਸਲਾ ਦੱਸਿਆ ਅਤੇ ਕਿਹਾ ਕਿ ਇਹ ਉਸ ਅਖੰਡ ਭਾਰਤ ਦੀ ਭਾਵਨਾ ਦਾ ਪ੍ਰਤੀਕ ਹੈ ਜਿਸ ਦਾ ਸੁਪਨਾ ਪਟੇਲ ਨੇ ਵੇਖਿਆ ਸੀ।
ਫਤਿਹਾਬਾਦ ਦੀ ਜਨਤਾ ਵਿੱਚ ਵਿਖਾ ਜੋਸ਼ ਅਤੇ ਦੇਸ਼ਭਗਤੀ ਦਾ ਜਜ਼ਬਾ--
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਫਤਿਹਾਬਾਦ ਵਿੱਚ ਪੋ੍ਰਗਰਾਮ ਵਿੱਚ ਮੌਜ਼ੂਦ ਲੋਕ ਇਸ ਗੱਲ ਦਾ ਪ੍ਰਮਾਣ ਹਨ ਕਿ ਸਰਦਾਰ ਪਟੇਲ ਦਾ ਇੱਕ ਭਾਰਤ ਦਾ ਸੁਪਨਾ ਅੱਜ ਵੀ ਹਰ ਨਾਗਰਿਕ ਦੇ ਦਿਲ ਵਿੱਚ ਜਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਵਿਵਿਧਤਾ ਹੀ ਸਾਡੀ ਅਸਲੀ ਤਾਕਤ ਹੈ। ਵੱਖ ਵੱਖ ਭਾਸ਼ਾਵਾਂ, ਪਰੰਪਰਾਵਾਂ ਅਤੇ ਸੰਸਕ੍ਰਿਤੀਆ ਹੋਣ ਦੇ ਬਾਵਜੂਦ ਅਸੀ ਸਾਰੇ ਭਾਰਤੀ ਹਾਂ। ਭਾਵੇਂ ਸਾਡੇ ਸ਼ਰੀਰ ਕਈ ਹਨ ਪਰ ਸਾਡਾ ਮਨ ਇੱਕ ਹੀ ਹੈ। ਉਨ੍ਹਾਂ ਨੇ ਨੌਜੁਆਨਾਂ ਨੂੰ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਵੀਂ ਪੀਢੀ ਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਮਸ਼ਾਲ ਸਾਂਭਣੀ ਪਵੇਗੀ।
ਸਰਦਾਰ ਪਟੇਲ-ਕੌਮੀ ਏਕਤਾ ਦੇ ਨਿਰਮਾਤਾ--
ਮੁੱਖ ਮੰਤਰੀ ਨੇ ਕਿਹਾ ਕਿ ਸਰਦਾਰ ਵੱਲਭਭਾਈ ਪਟੇਲ ਨੂੰ ਸੱਚੇ ਅਰਥਾਂ ਵਿੱਚ ਭਾਰਤ ਦੀ ਏਕਤਾ ਦਾ ਨਿਰਮਾਤਾ ਕਿਹਾ ਜਾ ਸਕਦਾ ਹੈ। ਆਜਾਦੀ ਤੋਂ ਬਾਅਦ ਗ੍ਰਹਿ ਮੰਤਰੀ ਰਹਿੰਦੇ ਹੋਏ ਉਨ੍ਹਾਂ ਨੇ 562 ਰਿਆਸਤਾਂ ਨੂੰ ਮਿਲਾ ਕੇ ਅਖੰਡ ਭਾਰਤ ਦਾ ਨਿਰਮਾਣ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਯਤਨਾਂ ਨਾਲ ਅੱਜ ਦਾ ਭਾਰਤ ਮਜਬੂਤ ਅਤੇ ਇੱਕਜੁਟ ਹੈ।
ਹਰਿਆਣਾ ਦਿਵਸ ਦੀ ਸ਼ੁਭਕਾਮਨਾਵਾਂ ਵੀ ਦਿੱਤੀ---
ਮੁੱਖ ਮੰਤਰੀ ਸ੍ਰਸੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਦਿਵਸ ( 1 ਨਵੰਬਰ ) ਦੀ ਅਗ੍ਰਿਮ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਹਰਿਆਣਾ ਦੀ ਜਨਤਾ ਆਪਣੀ ਮਿਹਨਤ, ਤਿਆਗ ਅਤੇ ਇੱਕਜੁਟਤਾ ਦੇ ਜੋਰ 'ਤੇ ਦੇਸ਼ਭਰ ਵਿੱਚ ਉਦਾਹਰਣ ਪੇਸ਼ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੀ ਮਿੱਟੀ ਵਿੱਚ ਜੋਸ਼, ਮਿਹਨਤ ਅਤੇ ਏਕਤਾ ਦੀ ਖੁਸ਼ਬੂ ਹੈ। ਇਸੇ ਭਾਵਨਾ ਨਾਲ ਅੱਗੇ ਵਧਨਾ ਹੀ ਸਰਦਾਰ ਵੱਲਭਭਾਈ ਪਟੇਲ ਪ੍ਰਤੀ ਸੱਚੀ ਸ਼ਰਧਾਂਜਲੀ ਹੈ।
ਇਸ ਮੌਕੇ 'ਤੇ ਸਾਬਕਾ ਵਿਧਾਇਕ ਸ੍ਰੀ ਦੁੜਾ ਰਾਮ, ਆਈਜੀ ਸ੍ਰੀ ਪੰਕਜ ਨੈਨ, ਡਿਪਟੀ ਕਮੀਸ਼ਨਰ ਡਾ. ਵਿਵੇਕ ਭਾਰਤੀ, ਐਸਪੀ ਸ੍ਰੀ ਸਿਧਾਂਤ ਜੈਨ, ਚੇਅਰਮੈਨ ਸ੍ਰੀ ਭਾਰਤ ਭੂਸ਼ਣ ਮਿੱਡਾ, ਸ੍ਰੀ ਸੁਰੇਂਦਰ ਆਰਿਆ, ਜ਼ਿਲ੍ਹਾ ਪਰਿਸ਼ਦ ਚੇਅਰਮੈਨ ਸ੍ਰੀ ਸੁਮਨ ਖੀਚੜ, ਵਧੀਕ ਡਿਪਟੀ ਸ੍ਰੀ ਅਨੁਰਾਕ ਢਾਲਿਆ, ਐਸਡੀਐਮ ਸ੍ਰੀ ਆਕਾਸ਼ ਸ਼ਰਮਾ, ਭਾਜਪਾ ਜ਼ਿਲ੍ਹਾ ਪ੍ਰਧਾਨ ਪ੍ਰਵੀਣ ਜੋੜਾ ਵੀ ਮੌਜ਼ੂਦ ਸਨ।
