ਚੰਡੀਗੜ੍ਹ, 26 ਨਵੰਬਰ - ਹਰਿਆਣਾ ਦੇ ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਸੂਬਾ ਸਰਕਾਰ ਖਿਡਾਰੀਆਂ ਨੂੰ ਸੁਰੱਖਿਅਤ ਅਤੇ ਬਿਹਤਰ ਖੇਡ ਸਹੂਲਤਾਂ ਉਪਲਬਧ ਕਰਵਾਉਣ ਲਈ ਪੂਰੀ ਤਰ੍ਹਾ ਨਾਲ ਪ੍ਰਤੀਬੱਧ ਹੈ। ਹਾਲ ਹੀ ਵਿੱਚ ਸਿਖਲਾਈ ਦੌਰਾਨ ਖਰਾਬ ਖੇਡ ਸਮੱਗਰੀਆਂ ਦੀ ਵਰਤੋ ਨਾਲ ਸੂਬੇ ਦੇ ਦੋ ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਦਰਦਨਾਕ ਮੌਤ 'ਤੇ ਖੇਡ ਮੰਤਰੀ ਨੇ ਡੁੰਘਾ ਦੁੱਖ ਵਿਅਕਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਹਾਦਸਿਆਂ ਨੂੰ ਮੁੜ ਵਾਪਰਣਾ ਕਿਸੇ ਵੀ ਸਥਿਤੀ ਵਿੱਚ ਅਸਵੀਕਾਰਯੋਗ ਹੈ ਅਤੇ ਇਸ ਦੇ ਲਈ ਸੂਬਾ ਪੱਧਰ 'ਤੇ ਤੁਰੰਤ ਕਾਰਵਾਈ ਯਕੀਨੀ ਕੀਤੀ ਜਾ ਰਹੀ ਹੈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਖੇਡ ਰਾਜ ਮੰਤਰੀ ਨੇ ਮੋਤੀਲਾਲ ਨਹਿਰੂ ਖੇਡ ਸਕੂਲ ਰਾਈ (ਸੋਨੀਪਤ), ਉੱਪ ਨਿਦੇਸ਼ਕ ਖੇਡ ਮੰਡਲ ਅੰਬਾਲਾ, ਹਿਸਾਰ, ਰੋਹਤਕ ਤੇ ਗੁਰੂਗ੍ਰਾਮ ਸਮੇਤ ਸੂਬੇ ਦੇ ਸਾਰੇ ਜਿਲ੍ਹਾ ਖੇਡ ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਖੇਡ ਪਰਿਸਰਾਂ ਵਿੱਚ ਸਥਿਤ ਭਵਨਾਂ ਅਤੇ ਖੇਡ ਸਮੱਗਰੀਆਂ ਦਾ ਸੰਪੂਰਣ ਨਿਰੀਖਣ ਕਰਨ। ਉਨ੍ਹਾਂ ਨੇ ਕਿਹਾ ਕਿ ੧ੋ ਵੀ ਸਮੱਗਰੀ ਖਰਾਬ ਸਥਿਤੀ ਵਿੱਚ ਹੈ ਅਤੇ ਖਿਡਾਰੀਆਂ ਦੀ ਸੁਰੱਖਿਆ ਲਈ ਖਤਰਾ ਬਣ ਸਕਦੇ ਹਨ, ਉਨ੍ਹਾਂ ਨੁੰ ਤੁਰੰਤ ਵਰਤੋ ਤੋਂ ਬਾਹਰ ਕਰ ਦਿੱਤਾ ਜਾਵੇ।
ਮੰਤਰੀ ਸ੍ਰੀ ਗੌਤਮ ਨੇ ਅਧਿਕਾਰੀਆਂ ਨੁੰ ਨਿਰਦੇਸ਼ ਦਿੱਤੇ ਕਿ ਖੇਡ ਪਰਿਸਰਾਂ ਵਿੱਚ ਕਿਸੇ ਵੀ ਤਰ੍ਹਾ ਦੇ ਖਰਾਬ ਖੇਡ ਇੰਫ੍ਰਾਸਟਕਚਰ ਦੀ ਵਰਤੋ ਤੁਰੰਤ ਬੰਦ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਅਜਿਹੀ ਸਮੱਗਰੀਆਂ ਅਤੇ ਢਾਂਚਿਆਂ ਦੀ ਮੁਰੰਮਤ ਜਿਲ੍ਹਾ ਖੇਡ ਪਰਿਸ਼ਦ ਵਿੱਚ ਉਪਲਬਧ ਰਕਮ ਨਾਲ ਤੁਰੰਤ ਕੀਤੀ ਜਾਵੇ। ਜੇਕਰ ਇਸੀ ਉਦੇਸ਼ ਦੇ ਲਈ ਖੇਡ ਮੁੱਖ ਦਫਤਰ ਵੱਲੋਂ ਪਹਿਲਾਂ ਹੀ ਲੋਕ ਨਿਰਮਾਣ ਵਿਭਾਗ ਜਾਂ ਸਪੋਰਟਸ ਐਂਡ ਡਿਜੀਕਲ ਫਿਟਨੈਸ ਅਥਾਰਿਟੀ ਆਫ ਹਰਿਆਣਾ ਨੂੰ ਰਕਮ ਜਾਰੀ ਕੀਤੀ ਜਾ ਚੁੱਕੀ ਹੈ, ਤਾਂ ਸਬੰਧਿਤ ਵਿਭਾਗਾਂ ਨਾਲ ਤੁਰੰਤ ਤਾਲਮੇਲ ਕਰ ਮੁਰੰਮਤ ਅਤੇ ਮੁੜ ਨਿਰਮਾਣ ਕੰਮ ਨੂੰ ਜਲਦੀ ਤੋਂ ਪੂਰਾ ਕਰਵਾਇਆ ਜਾਵੇ।
ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਸੂਬੇ ਦੇ ਸਾਰੇ ਖੇਡ ਪਰਿਸਰਾਂ ਵਿੱਚ ਇਹ ਯਕੀਨੀ ਕੀਤਾ ਜਾਵੇ ਕਿ ਕੋਈ ਵੀ ਖਰਾਬ ਖੇਡ ਸਮੱਗਰੀ ਜਾਂ ਭਵਨ ਖਿਡਾਰੀਆਂ ਦੀ ਵਰਤੋ ਵਿੱਚ ਨਾ ਹੋਵੇ, ਜਿਸ ਨਾਲ ਕਿਸੇ ਵੀ ਤਰ੍ਹਾ ਦੀ ਦੁਰਘਟਨਾ ਦੀ ਆਸ਼ੰਕਾਂ ਬਣੀ ਰਹੇ। ਮੰਤਰੀ ਨੇ ਸਪਸ਼ਟ ਕਿਹਾ ਕਿ ਇੰਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਵਿੱਚ ਕਿਸੇ ਵੀ ਤਰ੍ਹਾ ਦੀ ਲਾਪ੍ਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਤੇ ਸਬੰਧਿਤ ਅਧਿਕਾਰੀ ਨਿਜੀ ਰੂਪ ਨਾਲ ਇਸ ਦੇ ਲਈ ਜਿਮੇਵਾਰ ਹੋਣਗੇ।
ਖੇਡ ਰਾਜ ਮੰਤਰੀ ਨੇ ਕਿਹਾ ਕਿ ਖਿਡਾਰੀਆਂ ਦੀ ਸੁਰੱਖਿਆ ਸਰਕਾਰ ਦੀ ਸਰਵੋਚ ਪ੍ਰਾਥਮਿਕਤਾ ਹੈ। ਉਨ੍ਹਾਂ ਨੇ ਭਰੋਸਾ ਵਿਅਕਤ ਕੀਤਾ ਕਿ ਸਮੂਚੇ ਨਿਰੀਖਣ, ਤੁਰੰਤ ਮੁਰੰਮਤ ਅਤੇ ਚੌਕਸੀ ਨਾਲ ਭਵਿੱਖ ਵਿੱਚ ਇਸ ਤਰ੍ਹਾ ਦੀ ਕਿਸੇ ਵੀ ਦੁਰਘਟਨਾ ਨੂੰ ਰੋਕਿਆ ਜਾ ਸਕੇਗਾ।
ਖਿਡਾਰੀਆਂ ਤੇ ਖੇਡ ਸਹੂਲਤਾਂ ਦੀ ਸੁਰੱਖਿਆ ਸੱਭ ਤੋਂ ਉੱਪਰ ਖੇਡ ਮੰਤਰੀ ਨੇ ਖਰਾਬ ਖੇਡ ਸਮੱਗਰੀਆਂ ਦੇ ਤੁਰੰਤ ਨਿਰੀਖਣ ਅਤੇ ਮੁਰੰਮਤ ਦੇ ਦਿੱਤੇ ਨਿਰਦੇਸ਼
