ਚੰਡੀਗੜ੍ਹ, 6 ਦਸੰਬਰ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਨਿਰਦੇਸ਼ ਦਿੱਤੇ ਕਿ ਰਾਜ ਦੇ ਸਾਰੀ ਸਰਕਾਰੀ ਇਮਾਰਤਾਂ ਜਿਵੇ-ਸਕੂਲ, ਕਾਲੇਜ, ਹੱਸਪਤਾਲ, ਦਫ਼ਤਰ, ਗੋਦਾਮ ਆਦਿ 'ਤੇ ਰੂਫ਼ਟਾਪ ਸੋਲਰ ਸਿਸਟਮ ਲਗਾਏ ਜਾਣ ਤਾਂ ਜੋ ਰਾਜ ਨੂੰ ਹਰਿਆਲੀ ਵੱਲ ਅਗ੍ਰਸਰ ਕੀਤਾ ਜਾ ਸਕੇ।
ਮੁੱਖ ਮੰਤਰੀ ਸਿਵਲ ਸਕੱਤਰੇਤ ਵਿੱਚ ਊਰਜਾ ਖੇਤਰ ਨਾਲ ਸਬੰਧਿਤ ਬਜਟ ਘੋਸ਼ਣਾਵਾਂ ਦੀ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।
ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਪੀਐਮ ਸੂਰਿਆਘਰ ਮੁਫ਼ਤ ਬਿਜਲੀ ਯੋਜਨਾ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਅਧਿਕਾਰਿਆਂ ਨੂੰ ਰਾਜ ਵਿੱਚ ਘਰ-ਘਰ ਰੂਫ਼ਟਾਪ ਸੋਲਰ ਸਿਸਟਮ ਲਗਾਉਣ ਦੇ ਕੰਮ ਵਿੱਚ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਯੋਜਨਾ ਦੀ ਮਹੀਨਾਵਾਰ ਉਪਲਬਧੀ ਆਂਕੜਿਆਂ ਦੀ ਵੀ ਜਾਣਕਾਰੀ ਲਈ ਅਤੇ ਸਫ਼ਤ ਮਾਨਿਟਰਿੰਗ ਅਤੇ ਜੁਆਬਦੇਈ ਯਕੀਨੀ ਕਰਨ ਦੇ ਵੀ ਨਿਰਦੇਸ਼ ਦਿੱਤੇ।
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਰਾਜਭਰ ਵਿੱਚ ਵੱਡੇ ਪੱਧਰ 'ਤੇ ਨਵਿਆਉਣਯੋਗ ਊਰਜਾ ਲਈ ਸੋਲਰ ਪਾਰਕ ਵਿਕਸਿਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਰਾਜ ਦੀ ਪ੍ਰਮੁੱਖ ਸੜਕਾਂ ਅਤੇ ਰਾਜਮਾਰਗਾਂ ਤੋਂ ਪੁਰਾਣੇ ਅਤੇ ਖਰਾਬ ਬਿਜਲੀ ਖੰਭਿਆਂ ਨੂੰ ਤੁਰੰਤ ਹਟਾਉਣ ਦੇ ਵੀ ਆਦੇਸ਼ ਦਿੱਤੇ।
ਹਰਿਆਣਾ ਪਾਵਰ ਜਨਰੇਸ਼ਨ ਕਾਰਪੋਰੇਸ਼ਨ ਲਿਮਿਟੇਡ ਦੇ ਚੇਅਰਮੈਨ ਸ੍ਰੀ ਸ਼ਿਆਮਲ ਮਿਸ਼ਰਾ ਨੇ ਦੱਸਿਆ ਕਿ 20 ਨਵੰਬਰ 2025 ਤੱਕ ਰਾਜ ਵਿੱਚ 42,486 ਰੂਫ਼ਟਾਪ ਸੋਲਰ ਇੰਸਟਾਲੇਸ਼ਨ ਪੂਰੇ ਕੀਤੇ ਜਾ ਚੁੱਕੇ ਹਨ। 31 ਮਾਰਚ 2027 ਤੱਕ 2,22,000 ਰੂਫ਼ਟਾਪ ਸੋਲਰ  ਸਿਸਟਮ ਲਗਾਉਣ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ। ਯੋਜਨਾ ਨੂੰ ਰਾਜ ਸਰਕਾਰ ਦੀ ਪ੍ਰਵਾਨਗੀ ਲਈ ਭੇਜਿਆ ਗਿਆ ਹੈ ਅਤੇ ਮੌਜ਼ੂਦਾ ਵਿੱਚ ਵਿਚਾਰ ਅਧੀਨ ਹੈ। ਇਸ ਦੇ ਲਾਗੂ ਹੋਣ 'ਤੇ ਰਾਜ ਵਿੱਚ ਰੂਫ਼ਟਾਪ ਸੋਲਰ ਨੂੰ ਲਗਵਾਉਣ ਦਾ ਕੰਮ ਤੇਜੀ ਨਾਲ ਵਧੇਗਾ ਅਤੇ ਨਿਰਧਾਰਿਤ ਆਰਟੀਸੀ ਟੀਚੀਆਂ ਨੂੰ ਪ੍ਰਾਪਤ ਕਰਨ ਵਿੱਚ ਵੱਡੀ ਮਦਦ ਮਿਲੇਗੀ।
ਮੁੱਖ ਮੰਤਰੀ ਨੇ ਮੀਟਿੰਗ ਵਿੱਚ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਰਾਜ ਵਿੱਚ ਹਰੇਕ ਘਰ ਤੱਕ ਬਿਨਾ ਰੁਕਾਵਟ ਦੇ ਬਿਜਲੀ ਸਪਲਾਈ ਯਕੀਨੀ ਕਰਨ ਲਈ ਊਰਜਾ ਖੇਤਰ ਦੇ ਸਾਰੇ ਟੀਚੀਆਂ ਨੂੰ ਨਿਰਧਾਰਿਤ ਸਮੇ-ਸੀਮਾ ਵਿੱਚ ਪੂਰਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਊਰਜਾ ਸੁਰੱਖਿਆ ਆਰਥਿਕ ਵਿਕਾਸ ਲਈ ਬਹੁਤਾ ਮਹੱਤਵਪੂਰਨ ਹੈ। ਹਰ ਪੈਂਡਿੰਗ ਪਰਿਯੋਜਨਾ ਨੂੰ ਬਿਨਾ ਦੇਰੀ ਦੇ ਅੱਗੇ ਵਧਾਇਆ ਜਾਵੇ।
ਮੀਟਿੰਗ ਵਿੱਚ ਵਿਭਾਗ ਦੇ ਅਧਿਕਾਰਿਆਂ ਨੇ ਦੱਸਿਆ ਕਿ ਹਰਿਆਣਾ ਵਿੱਚ ਅਗਲੇ 7 ਸਾਲਾਂ ਵਿੱਚ 24,000 ਮੇਗਾਵਾਟ ਬਿਜਲੀ ਉਪਲਬਧਤਾ ਯਕੀਨੀ ਕਰ 100 ਗੁਣਾ ਖਪਤਕਾਰਾਂ ਨੂੰ ਬਿਨਾਂ ਰੁਕਾਵਟ ਦੇ ਬਿਜਲੀ ਸਪਲਾਈ ਮੁਹੱਈਆ ਕਰਾਉਣ ਦਾ ਟੀਚਾ ਰੱਖਿਆ ਗਿਆ ਹੈ। ਮੁੱਖ ਮੰਤਰੀ ਨੂੰ ਦੱਸਿਆ ਕਿ ਯਮੁਨਾਨਗਰ ਵਿੱਚ 800 ਮੇਗਾਵਾਟ ਅਲਟ੍ਰਾ-ਸੁਪਰਕ੍ਰਿਟਿਕਲ ਥਰਮਲ ਯੂਨਿਟ ਦਾ ਕੰਮ ਬੀਐਚਈਐਲ ਦੀ ਮਦਦ ਨਾਲ ਸ਼ੁਰੂ ਹੋ ਗਿਆ ਹੈ।
ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਲ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਐਚਪੀਜੀਸੀਐਲ ਦੇ ਐਮਡੀ ਡਾ. ਸਾਕੇਤ ਕੁਮਾਰ, ਯੂਐਚਬੀਵੀਐਨ ਦੇ ਐਮਡੀ ਸ੍ਰੀ ਮਨੀਰਾਮ ਸ਼ਰਮਾ ਅਤੇ ਊਰਜਾ ਵਿਭਾਗ ਅਤੇ ਡਿਸਕਾਮ ਦੇ ਹੋਰ ਸੀਨੀਅਰ ਅਧਿਕਾਰੀ ਮੌਜ਼ੂਦ ਰਹੇ।