ਨਵੀਂ ਦਿੱਲੀ:- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਅੰਤਰਰਾਸ਼ਟਰੀ ਕਾਨੂੰਨ 'ਤੇ ਆਧਾਰਿਤ ਇੱਕ ਸੁਰੱਖਿਅਤ ਅਤੇ ਟਿਕਾਊ ਪੁਲਾੜ ਖੇਤਰ ਦਾ ਸਮਰਥਨ ਕਰਦਾ ਹੈ। ਉਨ੍ਹਾਂ ਕਿਹਾ, "ਪੁਲਾੜ ਦੀਆਂ ਸੰਭਾਵਨਾਵਾਂ ਅਸੀਮਤ ਹਨ ਅਤੇ ਸਾਡੀ ਜ਼ਿੰਮੇਵਾਰੀ ਸਮੂਹਿਕ ਹੈ।" ਪੈਰਿਸ ਵਿੱਚ ਆਯੋਜਿਤ ਅੰਤਰਰਾਸ਼ਟਰੀ ਪੁਲਾੜ ਸੰਮੇਲਨ ਨੂੰ ਵਰਚੁਅਲ ਲਿੰਕ ਰਾਹੀਂ ਸੰਬੋਧਨ ਕਰਦਿਆਂ, ਮੋਦੀ ਨੇ ਫਰਾਂਸ ਅਤੇ ਹੋਰ ਦੇਸ਼ਾਂ ਨੂੰ ਭਾਰਤ ਦੀ ਅਗਲੀ ਪੀੜ੍ਹੀ ਦੀ ਪੁਲਾੜ ਖੋਜ ਵਿੱਚ "ਸਹਿ-ਯਾਤਰੀ" ਬਣਨ ਦਾ ਸੱਦਾ ਵੀ ਦਿੱਤਾ।
ਉਨ੍ਹਾਂ ਕਿਹਾ, "ਅਸੀਂ ਅੰਤਰਰਾਸ਼ਟਰੀ ਕਾਨੂੰਨ 'ਤੇ ਆਧਾਰਿਤ ਇੱਕ ਸੁਰੱਖਿਅਤ ਅਤੇ ਟਿਕਾਊ ਪੁਲਾੜ ਖੇਤਰ ਦਾ ਸਮਰਥਨ ਕਰਦੇ ਹਾਂ। ਸਾਂਝੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਵਿਗਿਆਨਕ ਅੰਕੜਿਆਂ ਦੀ ਵਰਤੋਂ ਇਮਾਨਦਾਰੀ ਨਾਲ ਕੀਤੀ ਜਾਣੀ ਚਾਹੀਦੀ ਹੈ। ਭਾਰਤ ਦੀ ਪੁਲਾੜ ਯਾਤਰਾ ਇਸੇ ਭਾਵਨਾ ਨੂੰ ਦਰਸਾਉਂਦੀ ਹੈ।" ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਪਹੁੰਚ 'ਵਸੁਧੈਵ ਕੁਟੁੰਬਕਮ'—ਜਿਸਦਾ ਅਰਥ ਹੈ 'ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ'—ਦੀ ਭਾਵਨਾ 'ਤੇ ਆਧਾਰਿਤ ਹੈ ਅਤੇ ਇਹ ਭਾਵਨਾ ਧਰਤੀ ਤੋਂ ਪਾਰ ਪੁਲਾੜ ਤੱਕ ਫੈਲਣੀ ਚਾਹੀਦੀ ਹੈ।
ਮੋਦੀ ਨੇ ਕਿਹਾ ਕਿ ਪੁਲਾੜ ਨੇ ਸਦੀਆਂ ਤੋਂ ਮਨੁੱਖੀ ਕਲਪਨਾ ਨੂੰ ਪ੍ਰੇਰਿਤ ਕੀਤਾ ਹੈ ਅਤੇ ਹੁਣ ਇਹ ਧਰਤੀ 'ਤੇ ਜਾਨਾਂ ਬਚਾਉਣ ਵਿੱਚ ਮਦਦ ਕਰ ਰਿਹਾ ਹੈ। ਉਨ੍ਹਾਂ ਦੁਹਰਾਇਆ, "ਪੁਲਾੜ ਦੀਆਂ ਸੰਭਾਵਨਾਵਾਂ ਅਸੀਮਤ ਹਨ। ਸਾਡੀ ਜ਼ਿੰਮੇਵਾਰੀ ਸਮੂਹਿਕ ਹੈ।" ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤੀ ਪੁਲਾੜ ਖੋਜ ਸੰਗਠਨ ਦੀ ਤਕਨਾਲੋਜੀ ਅਤੇ ਭਾਈਵਾਲੀ ਨਾ ਸਿਰਫ਼ ਭਾਰਤ ਲਈ, ਸਗੋਂ ਪੂਰੀ ਦੁਨੀਆ ਲਈ ਲਾਹੇਵੰਦ ਹਨ। ਮੋਦੀ ਨੇ ਅੱਗੇ ਕਿਹਾ, "ਇਸ ਵਿਸ਼ਵਵਿਆਪੀ ਭਰੋਸੇ ਦੇ ਪਿੱਛੇ ਭਾਰਤੀ ਵਿਗਿਆਨੀਆਂ, ਇੰਜੀਨੀਅਰਾਂ ਅਤੇ ਤਕਨੀਸ਼ੀਅਨਾਂ ਦੀਆਂ ਕਈ ਪੀੜ੍ਹੀਆਂ ਦਾ ਸਮਰਪਣ ਅਤੇ ਸਖ਼ਤ ਮਿਹਨਤ ਹੈ। ਦਿਨ-ਰਾਤ ਕੰਮ ਕਰਕੇ ਉਨ੍ਹਾਂ ਨੇ ISRO ਦੀ ਸਾਖ ਕਾਇਮ ਕੀਤੀ ਹੈ।"
ਪੁਲਾੜ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਸੰਦੇਸ਼ ਇੱਕ ਧਰਤੀ ਇੱਕ ਪਰਿਵਾਰ ਇੱਕ ਭਵਿੱਖ ਦੀ ਭਾਵਨਾ ਤੇ ਆਧਾਰਿਤ ਸੁਰੱਖਿਅਤ ਅਤੇ ਟਿਕਾਊ ਪੁਲਾੜ ਖੇਤਰ ਦੀ ਮੰਗ
