ਪਟਿਆਲਾ:- ਦੁਨੀਆ ਵਿੱਚ ਹਰ ਸਾਲ 1 ਮਾਰਚ ਨੂੰ ਅੰਤਰਰਾਸ਼ਟਰੀ ਸਿਵਲ ਡਿਫੈਂਸ ਜਾਗਰੂਕਤਾ ਦਿਵਸ ਮਣਾਇਆ ਜਾਂਦਾ ਹੈ ਤਾਂ ਜ਼ੋ ਲੋਕਾਂ, ਨੋਜਵਾਨਾਂ ਅਤੇ ਕਰਮਚਾਰੀਆਂ ਨੂੰ ਆਪਦਾਵਾਂ, ਹਾਦਸਿਆਂ, ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਸਮੇਂ ਆਪਣੇ ਬਚਾਅ ਅਤੇ ਪੀੜਤਾਂ ਦੀ ਠੀਕ ਫਸਟ ਏਡ, ਸੀ ਪੀ ਆਰ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ। ਪੰਜਾਬ ਸਟੇਟ ਇੰਡਸਟਰੀ ਸੇਫਟੀ ਕਾਊਂਸਲ, ਲੇਬਰ ਵਿਭਾਗ ਅਤੇ ਡਿਪਟੀ ਡਾਇਰੈਕਟਰ ਆਫ਼ ਫੈਕਟਰੀ ਵਲੋਂ 10 ਫੈਕਟਰੀਆਂ ਦੇ 100 ਕਰਮਚਾਰੀਆਂ ਨੂੰ  ਇੰਡਸਟਰੀ, ਆਵਾਜਾਈ ਘਰੈਲੂ ਸੇਫਟੀ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਆਵਾਜਾਈ ਸੁਰੱਖਿਆ ਦੀਆਂ ਟ੍ਰੇਨਿੰਗਾਂ ਦੇਣ ਹਿੱਤ ਦੋ ਰੋਜ਼ਾ ਟ੍ਰੇਨਿੰਗ ਕੈਂਪ ਰੈਲਸਨ ਫੈਕਟਰੀ ਵਿਖੇ ਲਗਾਇਆ।
 ਜਿਸ ਵਿਖੇ ਅਨੇਕਾਂ ਵਿਸ਼ਾ ਮਾਹਿਰਾਂ ਰਾਹੀਂ ਜਾਣਕਾਰੀ ਦਿਲਵਾਈ ਗਈ। ਪੰਜਾਬ  ਆਫ਼ਤ ਪ੍ਰਬੰਧਨ, ਫਸਟ ਏਡ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਨੇ ਟ੍ਰੇਨਿੰਗ ਅਭਿਆਸ ਕਰਵਾਉਂਦੇ ਹੋਏ ਦੱਸਿਆ ਕਿ ਕੁਦਰਤੀ ਅਤੇ ਮਨੁੱਖੀ ਆਫਤਾਵਾਂ, ਜੰਗਾਂ, ਅੱਗਾਂ ਲਗਣ, ਗੈਸਾਂ ਲੀਕ ਹੋਣ, ਬਿਜਲੀ ਸ਼ਾਟ ਸਰਕਟ,  ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ, ਅੰਦਰੂਨੀ ਰਤਵਾਹ, ਸਿਰ ਦੀ ਸੱਟਾਂ, ਬਲੱਡ ਪਰੈਸ਼ਰ, ਸ਼ੂਗਰ ਦੇ ਘਟਣ, ਰੀੜ੍ਹ ਦੀ ਹੱਡੀ ਅਤੇ ਲੱਤਾਂ ਬਾਹਾਂ ਦੀ ਟੁੱਟ, ਹਲਕਾਅ, ਬਿਜਲੀ ਕਰੰਟ, ਗੈਸਾਂ, ਧੂੰਏਂ, ਪਾਣੀ ਵਿਚੋਂ ਰੈਸਕਿਯੂ ਕੀਤੇ ਪੀੜਤਾਂ ਨੂੰ ਮਰਨ ਤੋਂ ਬਚਾਉਣ ਲਈ ਏ ਬੀ ਸੀ ਡੀ, ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ, ਸੀ ਪੀ ਆਰ ਆਦਿ ਕਾਰਨ, ਮੌਕੇ ਤੇ ਸੋਟੀਆਂ ਚਾਦਰਾਂ ਨਾਲ ਸਟਰੈਚਰ ਤਿਆਰ ਕਰਨ, ਹੈਲਪ ਲਾਈਨ ਨੰਬਰਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ। 
ਉਨ੍ਹਾਂ ਨੇ ਬੇਨਤੀ ਕੀਤੀ ਕਿ ਭਿਆਨਕ ਤਬਾਹੀਆਂ ਤੋਂ ਬਚਣ ਬਚਾਉਣ ਲਈ 10 ਪ੍ਰਕਾਰ ਦੀਆਂ ਟੀਮਾਂ ਬਣਾਕੇ ਟ੍ਰੇਨਿੰਗਾਂ, ਅਭਿਆਸ ਅਤੇ ਮੌਕ ਡਰਿੱਲਾਂ ਕਰਵਾਈਆਂ ਜਾਣ, ਕਿਉਂਕਿ ਵੱਡੀਆਂ ਆਪਦਾਵਾਂ, ਜੰਗਾਂ ਦੌਰਾਨ ਸਥਾਨਕ ਪ੍ਰਸ਼ਾਸਨ, ਹਸਪਤਾਲ, ਪੁਲਿਸ ਆਦਿ ਪੀੜਤਾਂ ਦੀਆ ਜਾਨਾਂ ਬਚਾਉਣ ਲਈ ਯਤਨ ਤਾਂ ਕਰਦੇ ਹਨ ਪਰ ਪੀੜਤਾਂ ਨੂੰ ਬਚਾਉਣ ਅਤੇ ਪ੍ਰਸ਼ਾਸਨ ਦੀ ਮਦਦ ਕਰਨ ਲਈ ਟੀਮਾਂ ਬਣਾਕੇ ਸਾਰਿਆਂ ਨੂੰ ਤਿਆਰ ਹੋਣਾ ਬਹੁਤ ਜ਼ਰੂਰੀ ਹੈ।
 ਪ੍ਰਬੰਧਕਾਂ ਅਤੇ ਸਿਖਿਆਰਥੀਆਂ ਵੱਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਐਮਰਜੈਂਸੀ ਦੌਰਾਨ ਜ਼ਿੰਦਗੀਆਂ ਬਚਾਉ ਲਈ ਮੁਢਲੀ ਸਹਾਇਤਾ ਨੂੰ ਪਹਿਲਾ ਜ਼ਿੰਦਗੀ ਬਚਾਉਣ ਲਈ ਬਹੁਤ ਲਾਭਦਾਇਕ ਸਿੱਧ ਹੁੰਦਾ ਅਤੇ ਪੀੜਤਾਂ ਲਈ ਸੰਜੀਵਨੀ ਬੂਟੀ ਵਾਂਗ ਮਦਦਗਾਰ ਸਾਬਤ ਹੋ ਰਹੇ ਹਨ, ਕਿਉਂਕਿ 80% ਤੋਂ ਵੱਧ ਪੀੜਤਾਂ ਦੀਆਂ ਮੌਤਾਂ ਮੌਕੇ ਤੇ ਠੀਕ ਫਸਟ ਏਡ ਨਾ ਮਿਲਣ ਕਾਰਨ ਹੋ ਰਹੀਆਂ ਹਨ, ਡਾਕਟਰਾਂ ਵਲੋਂ ਵੀ ਜਿਉਂਦੇ ਇਨਸਾਨਾਂ ਦੇ ਹੀ ਇਲਾਜ ਕੀਤੇ ਜਾਂਦੇ ਹਨ।