ਚੰਡੀਗੜ੍ਹ,31 ਦਸੰਬਰ:- ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਸੂਬੇ ਦੇ ਲੋਕਾਂ ਦੀ ਸਿਹਤ ਨਾਲ ਕੋਈ ਵੀ ਖਿਲਵਾੜ ਬਰਦਾਸਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਹਾਈ ਰਿਸਕ ਸਾਲਵੇਂਟਸ ਅਤੇ ਐਕਸੀਪਇਏਂਟਸ ਦੇ ਮਾਮਲੇ ਵਿੱਚ ਉਦਯੋਗਿਕ-ਗ੍ਰੇਡਸ ਨੂੰ ਆਪਣੇ ਪ੍ਰੋਡਕਟਸ ਦੀ ਵਿਕਰੀ ਅਤੇ ਟ੍ਰਾਂਸਪੋਰਟ ਦੇ ਮਾਮਲੇ ਵਿੱਚ ਨਿਯਮਾਂ ਦਾ ਸਖ਼ਤੀ ਨਾਲ ਪਾਲਨ ਕਰਨਾ ਹੋਵੇਗਾ। ਜੇਕਰ ਕਿਸੇ ਵੀ ਨਿਰਮਾਤਾ ਨੇ ਉਲੰਘਨ ਕੀਤਾ ਤਾਂ ਉਸ ਦਾ ਲਾਇਸੈਂਸ ਰੱਦ ਕੀਤਾ ਜਾ ਸਕਦਾ ਹੈ ਅਤੇ ਉਸ ਦੇ ਵਿਰੁਧ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
ਫ਼ੂਡ ਐਂਡ ਡ੍ਰਗਸ ਐਡਮਿਨੀਸਟ੍ਰੇਸ਼ਨ ਹਰਿਆਣਾ ਦੇ ਸਟੇਟ ਡ੍ਰਗਸ ਕੰਟ੍ਰੋਲਰ ਲਲਿਤ ਕੁਮਾਰ ਗੋਇਲ ਨੇ ਦੱਸਿਆ ਕਿ ਸਿਹਤ ਮੰਤਰੀ ਆਰਤੀ ਸਿੰਘ ਰਾਓ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜਨਤਕ ਹੈਲਥ ਨੂੰ ਧਿਆਨ ਵਿੱਚ ਰੱਖ ਕੇ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਉਦਯੋਗਿਕ-ਗ੍ਰੇਡਸ ਹਾਈ ਰਿਸਕ ਸਾਲਵੇਂਟਸ ਅਤੇ ਐਕਸੀਪਇਏਂਟਸ ਦੀ ਦੁਰਵਰਤੋਂ ਨੂੰ ਰੋਕਣ ਅਤੇ ਜਨਤਕ ਹੈਲਥ ਦੀ ਸੁਰੱਖਿਆ ਯਕੀਨੀ ਕਰਨ ਦੇ ਟੀਚੇ ਨਾਲ ਇੱਕ ਮਹੱਤਵਪੂਰਨ ਐਡਵਾਇਜ਼ਰੀ ਜਾਰੀ ਕੀਤੀ ਹੈ। ਇਹ ਐਡਵਾਇਜ਼ਰੀ ਹਰਿਆਣਾ ਸਟੇਟ ਫਾਰਮਾਸਯੁਟਿਕਲ ਮੈਨਯੁਫੈਕਚਰਸ ਏਸੋਸਇਏਸ਼ਨ ਰਾਹੀਂ ਸੂਬੇ ਦੇ ਸਾਰੇ ਫਾਰਮਾਸਯੁਟਿਕਲ ਨਿਰਮਾਤਾ, ਵਿਆਪਾਰੀ, ਆਯਾਤਕਾਂ ਅਤੇ ਵਿਤਰਕਾਂ ਨੂੰ ਸੂਚਿਤ ਕੀਤੀ ਗਈ ਹੈ।
ਉਨ੍ਹਾਂ ਨੇ ਦੱਸਿਆ ਕਿ ਇਹ ਨਿਰਦੇਸ਼ 22 ਦਸੰਬਰ 2025 ਨੂੰ ਭਾਰਤ ਸਰਕਾਰ ਦੇ ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਜਨਰਲ, ਇੰਨਫੋਰਸਮੈਂਟ ਡਿਵਿਜ਼ਨ ਵੱਲੋਂ ਜਾਰੀ ਐਡਵਾਇਜ਼ਰੀ ਦੀ ਪਾਲਨਾ ਵਿੱਚ ਜਾਰੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਉਦਯੋਗਿਕ-ਗ੍ਰੇਡ ਹਾਈ ਰਿਸਕ ਸਾਲਵੇਂਟਸ ਦੀ ਬਿਨਾ ਸੁਰੱਖਿਆ ਦੇ ਵਿਕਰੀ ਤੋਂ ਜਨਤਕ ਹੈਲਥ ਨੂੰ ਗੰਭੀਰ ਖਤਰਾ ਪੈਦਾ ਹੋ ਸਕਦਾ ਹੈ ਅਤੇ ਇਸ ਨਾਲ ਦਵਾ ਸਪਲਾਈ ਦੀ ਗੁਣਵੱਤਾ ਅਤੇ ਸੁਰੱਖਿਆ ਪ੍ਰਭਾਵਿਤ ਹੁੰਦੀ ਹੈ।
ਐਡਵਾਇਜ਼ਰੀ ਅਨੁਸਾਰ, ਸਾਰੇ ਹਾਈ ਰਿਸਕ ਉਦਯੋਗਿਕ ਸਾਲਵੇਂਟਸ ਦੇ ਕੰਟੇਨਰਾਂ 'ਤੇ ਸਪਸ਼ਟ ਅਤੇ ਪਢਨ ਯੋਗ ਵੱਜੋਂ ੳਸਪਯੋਗ ਲਈ ਅੰਕਿਤ ਕਰਨਾ ਜਰੂਰੀ ਹੋਵੇਗਾ। ਇਹ ਚੇਤਾਵਨੀ ਵਿਕਰੀ ਬਿਲ, ਡਿਲੀਵਰੀ ਚਾਲਾਨ ਅਤੇ ਹੋਰ ਸਾਰੇ ਲੇਣ-ਦੇਣ ਨਾਲ ਜੁੜੇ ਦਸਤਾਵੇਜ਼ਾਂ 'ਤੇ ਵੀ ਪ੍ਰਮੁੱਖਤਾ ਨਾਲ ਦਰਸ਼ਾਈ ਜਾਵੇਗੀ।
ਉਨ੍ਹਾਂ ਨੇ ਸਪਸ਼ਟ ਕੀਤਾ ਕਿ ਹਾਈ ਰਿਸਕ ਸਾਲਵੇਂਟਸ ਅਤੇ ਐਕਸੀਪਇਏਂਟਸ ਦੀ ਖੁੱਲੀ ਵਿਕਰੀ ਪੂਰੀ ਤਰ੍ਹਾਂ ਨਾਲ ਪ੍ਰਤੀਬੰਧਿਤ ਰਵੇਗੀ। ਇਨ੍ਹਾਂ ਪੋ੍ਰਡਕਟਾਂ ਦੀ ਵਿਕਰੀ ਸਿਰਫ਼ ਮੂਲ, ਸੀਲਬੰਦ ਅਤੇ ਟੈਮਪਰ-ਪਰੂਫ਼ ਕੰਟੇਨਰਾਂ ਵਿੱਚ ਵੀ ਕੀਤੀ ਜਾਵੇਗੀ ਜਿਨ੍ਹਾਂ 'ਤੇ ਪੂਰੀ  ਲੇਬਲਿੰਗ ਅਤੇ ਬੈਚ-ਟ੍ਰੇਸਬਿਲਿਟੀ ਨਾਲ ਸਬੰਧਿਤ ਜਾਣਕਾਰੀ ਉਪਲਬਧ ਹੋਣੀ ਜਰੂਰੀ ਹੈ।
ਸ੍ਰੀ ਗੋਇਲ ਨੇ ਕਿਹਾ ਕਿ ਇਨ੍ਹਾਂ ਨਿਰਦੇਸ਼ਾਂ ਦਾ ਪਾਲਨ ਨਾ ਕਰਨ 'ਤੇ ਸਬੰਧਿਤ ਯੂਨਿਟਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਜਿਸ ਵਿੱਚ ਲਾਇਸੈਂਸ ਰੱਦ ਜਾਂ ਕਾਨੂੰਨੀ ਅਭਿਯੋਜਨ ਵੀ ਸ਼ਾਮਲ ਹੋ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਜਨਤਕ ਹੈਲਥ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਪ੍ਰਾਥਮਿਕਤਾ ਦਿੰਦੀ ਹੈ ਅਤੇ ਫਾਰਮਾਸਯੁਟਿਕਲ ਖੇਤਰ ਵਿੱਚ ਗੁਣਵੱਤਾ, ਪਾਰਦਰਸ਼ਿਤਾ ਅਤੇ ਸੁਰੱਖਿਆ ਯਕੀਨੀ ਕਰਨ ਲਈ ਅਜਿਹੇ ਕਦਮ ਲਗਾਤਾਰ ਚੁੱਕੇ ਜਾ ਰਹੇ ਹਨ। ਇਹ ਨਿਰਦੇਸ਼ ਪੂਰੀ ਤਰ੍ਹਾਂ ਜਨਤਕ ਹੈਲਥ ਅਤੇ ਸੁਰੱਖਿਆ ਦੇ ਹੱਕ ਵਿੱਚ ਜਾਰੀ ਕੀਤੇ ਗਏ ਹਨ।