ਚੰਡੀਗੜ੍ਹ, 17 ਦਸੰਬਰ - ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਗਰੀਬ ਪਰਿਵਾਰਾਂ ਦੇ ਨਵਜਾਤ ਬੀਮਾਰ ਬੱਚਿਆਂ ਨੂੰ ਮੈਡੀਕਲ ਸਹੂਲਤਾਂ ਤੋਂ ਵਾਂਝੇ ਨਹੀਂ ਰਹਿਣ ਦਿੱਤਾ ਜਾਵੇਗਾ, ਸੂਬਾ ਸਰਕਾਰ ਰਾਜ ਦੇ ਹਰੇਕ ਬੱਚਿਆਂ ਤੋਂ ਲੈ ਕੇ ਬੁਜ਼ੁਰਗ ਤੱਕ ਸਿਹਤਮੰਦ ਰਖਣ ਲਈ ਯਤਨਸ਼ੀਲ ਹੈ। ਅੱਜ ਪੀਜੀਆਈਐਮਐਸ ਰੋਹਤਕ ਦੇ ਪੀਡਿਯਾਟ੍ਰਿਕ ਵਿਭਾਗ ਵਿੱਚ 28 ਬੈਡ ਦੀ ਨਿਯੋਨੇਟਲ ਆਈਸੀਯੂ ਦੀ ਸ਼ੁਰੂਆਤ ਹੋ ਗਈ ਹੈ। ਇਸ ਨਾਲ ਗਰੀਬ ਤਬਕੇ ਨੂੰ ਵਿਸ਼ੇਸ਼ ਲਾਭ ਹੋਵੇਗਾ।
ਸਿਹਤ ਮੰਤਰੀ ਨੇ ਕਿਹਾ ਕਿ ਅਕਸਰ ਵੇਖਣ ਵਿੱਚ ਆਉਂਦਾ ਹੈ ਕਿ ਜਿਨ੍ਹਾਂ ਬੱਚਿਆਂ ਦਾ ਪੀਜੀਆਈਐਮਐਸ ਤੋਂ ਬਾਹਰ ਜਨਮ ਹੁੰਦਾ ਹੈ ਅਤੇ ਕਿਸੇ ਬੀਮਾਰੀ ਕਾਰਨ ਉਨ੍ਹਾਂ ਨੂੰ ਆਈਸੀਯੂ ਦੀ ਲੋੜ ਪੈਂਦੀ ਸੀ ਤਾਂ ਇੱਥੇ ਆਈਸੀਯੂ ਨਾ ਹੋਣ ਕਾਰਨ ਨਵਜਾਤ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬਹੁਤਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਕਈ ਸਾਲਾਂ ਤੋਂ ਰੋਹਤਕ ਪੀਜੀਆਈਐਮਐਸ ਵਿੱਚ ਬਾਹਰੀ ਨਵਜਾਤ ਬੱਚਿਆਂ ਲਈ ਆਈਸੀਯੂ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਸੀ।
ਉੁਨ੍ਹਾਂ ਨੇ ਕਿਹਾ ਕਿ ਪੀਜੀਆਈਐਮਐਸ ਵਿੱਚ ਪੂਰੇ ਸੂਬੇ ਤੋਂ ਮਰੀਜ ਆਉਂਦੇ ਹਨ ਅਜਿਹੇ ਵਿੱਚ ਗਰੀਬ ਮਰੀਜਾਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬਾ ਸਰਕਾਰ ਵੱਲੋਂ ਆਧੁਨਿਕ ਸਹੂਲਤਾਂ ਨਾਲ ਲੈਸ ਆਈਸੀਯੂ ਤਿਆਰ ਕਰਵਾਇਆ ਗਿਆ ਹੈ। ਅੱਜ ਇਹ ਆਈਸੀਯੂ ਗੰਭੀਰ ਨਵਜਾਤ ਬੱਚਿਆਂ ਦੀ ਸੇਵਾ ਲਈ ਸੌਂਪ ਦਿੱਤਾ ਗਿਆ ਹੈ।  
ਆਰਤੀ ਸਿੰਘ ਰਾਓ ਨੇ ਦੱਸਿਆ ਕਿ ਜੋ ਬੱਚੇ ਸਮੇ ਤੋਂ ਪਹਿਲਾਂ ਪੈਦਾ ਹੋ ਜਾਂਦੇ ਹਨ, ਉਨ੍ਹਾਂ ਵਿੱਚ ਅਕਸਰ ਵੇਖਿਆ ਜਾਂਦਾ ਹੈ ਕਿ ਉਨ੍ਹਾਂ ਦਾ ਭਾਰ ਘੱਟ ਮਿਲਦਾ ਹੈ ਅਤੇ ਉਨ੍ਹਾਂ ਨੂੰ ਸਾਹ ਲੈਣ ਵਿੱਚ ਵੀ ਦਿੱਕਤ ਹੋ ਜਾਂਦੀ ਹੈ ਜਿਸ ਦੇ ਤਹਿਤ ਉਨ੍ਹਾਂ ਨੂੰ ਨਿਯੋਨੇਟਲ ਆਈਸੀਯੂ ਕੇਅਰ ਦੀ ਲੋੜ ਪੈਂਦੀ ਹੈ। ਉੁਨ੍ਹਾਂ ਨੇ ਦੱਸਿਆ ਕਿ ਇਸ ਨਵੀਂ ਸਹੂਲਤ ਦੇ ਸ਼ੁਰੂ ਹੋਣ ਨਾਲ ਹੁਣ ਗੰਭੀਰ ਤੌਰ 'ਤੇ ਬੀਮਾਰ ਬੱਚਿਆਂ ਅਤੇ ਨਵਜਾਤਾਂ ਨੂੰ ਇਲਾਜ ਲਈ ਪ੍ਰਾਈਵੇਟ ਹੱਸਪਤਾਲਾਂ ਅਤੇ ਹੋਰ ਸ਼ਹਿਰਾਂ ਦੇ ਭਰੋਸੇ ਨਹੀਂ ਰਹਿਣਾ ਪਵੇਗਾ। ਹੁਣ ਆਧੁਨਿਕ ਮਸ਼ੀਨਾਂ ਨਾਲ ਲੈਸ ਇਸ ਵਾਰਡ ਵਿੱਚ ਬੱਚਿਆਂ ਨੂੰ ਤੁਰੰਤ ਅਤੇ ਬੇਹਤਰ ਇਲਾਜ ਮਿਲੇਗਾ।
ਪੀਜੀਆਈਐਮਐਸ ਰੋਹਤਕ ਦੇ ਕੁਲਪਤੀ ਡਾ. ਐਚ. ਕੇ. ਅਗਰਵਾਲ ਨੇ 28 ਬੈਡ ਦੇ ਨਿਯੋਨੇਟਲ ਆਈਸੀਯੂ ਦਾ ਉਦਘਾਟਨ ਕਰਨ ਤੋਂ ਬਾਅਦ ਜਾਣਕਾਰੀ ਦਿੱਤੀ ਕਿ ਇਸ ਵਿੱਚ ਮੈਡੀਕਲ ਜਗਤ ਦੀ ਸਾਰੀ ਆਧੁਨਿਕ ਮਸ਼ੀਨਾਂ ਮੁਹੱਈਆ ਕਰਵਾਈ ਗਈਆਂ ਹਨ ਜਿਸ ਦੇ ਲਈ ਉਹ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਸਿਹਤ ਮੰਤਰੀ ਆਰਤੀ ਸਿੰਘ ਰਾਓ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹਨ।
ਡਾ. ਅਗਰਵਾਲ ਨੇ ਦੱਸਿਆ ਕਿ ਆਪਾਤਕਾਲ ਵਿਭਾਗ ਵਿੱਚ ਹਰ ਮਹੀਨੇ ਤਕਰੀਬਨ 200 ਨਵਜਾਤ ਬੱਚੇ ਆਉਂਦੇ ਹਨ ਜਿਨ੍ਹਾਂ ਨੂੰ ਆਈਸੀਯੂ ਦੀ ਲੋੜ ਪੈਂਦੀ ਹੈ। ਇਸ ਆਈਸੀਯੂ ਦੇ ਸ਼ੁਰੂ ਹੋ ਜਾਣ ਤੋਂ ਸੂਬੇ ਵਿੱਚ ਨਵਜਾਤ ਮਰਣ ਦਰ ਵਿੱਚ ਬਹੁਤਾ ਸੁਧਾਰ ਹੋਵੇਗਾ ਜੋ ਕਿ ਰਾਸ਼ਟਰ ਉਤਥਾਨ ਲਈ ਬਹੁਤ ਵੱਡੀ ਚੀਜ ਹੈ।