ਨਵਾਂਸ਼ਹਿਰ - ਅਗਾਮੀ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸੰਬੰਧੀ ਪਾਰਟੀ ਵਰਕਰਾਂ ਦੀ ਮੀਟਿੰਗ ਸਾਬਕਾ ਵਿਧਾਇਕ ਅੰਗਦ ਸਿੰਘ ਦੇ ਗ੍ਰਹਿ ਵਿਖੇ ਹੋਈ। ਸ਼੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਚੋਣਾਂ ਸੰਬੰਧੀ ਵਰਕਰਾਂ ਦੀਆਂ ਜਿੰਮੇਵਾਰੀਆਂ ਤਹਿ ਕੀਤੀਆਂ। ਲੋਕ ਸਭਾ ਮੈਂਬਰ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਤਾਨਾਸ਼ਾਹੀ ਅਤੇ ਲੋਕ ਵਿਰੋਧੀ ਨੀਤੀਆਂ ਤੋਂ ਲੋਕ ਤੰਗ ਆ ਗਏ ਹਨ। ਉਹਨਾਂ ਕਿਹਾ ਕਿ ਕਿਸਾਨ ਘੱਟੋ-ਘੱਟ ਸਮਰਥਨ ਮੁੱਲ ਜੀ ਗਾਰੰਟੀ ਲਈ ਹਰਿਆਣਾ ਦੀਆਂ ਸਰਹੱਦਾਂ ਤੇ ਸਘੰਰਸ਼ ਕਰ ਰਹੇ ਹਨ। ਇਸੇ ਤਰ੍ਹਾਂ ਹੀ ਕਿਸਾਨ ਵੀ ਮਹਾਂਪੰਚਾਇਤ ਰਾਹੀਂ ਅਗਲੀ ਰਣਨੀਤੀ ਤਹਿ ਕਰ ਰਹੇ ਹਨ ਅਤੇ ਉਹਨਾਂ ਨੂੰ ਕੇਂਦਰ ਦੀ ਭਾਜਪਾ ਸਰਕਾਰ ਨੇ ਇਹ ਕਦਮ ਚੁੱਕਣ ਲਈ ਮਜਬੂਰ ਕੀਤਾ ਹੈ। ਇਥੋਂ ਤੱਕ ਕਿ ਕਈ ਕਿਸਾਨਾਂ ਨੂੰ ਦਿੱਲੀ ਜਾਂਦੇ ਸਮੇਂ ਰੋਕ ਲਿਆ ਗਿਆ। ਇਸ ਮੌਕੇ ਸਾਬਕਾ ਵਿਧਾਇਕ ਅੰਗਦ ਸਿੰਘ, ਜਿਲ੍ਹਾ ਕਾਂਗਰਸ ਪ੍ਰਧਾਨ ਅਜੈ ਮੰਗੂਪੁਰ, ਬਲਾਕ ਪ੍ਰਧਾਨ ਰੋਹਿਤ ਚੌਪੜਾ, ਜੋਗਿੰਦਰ ਸਿੰਘ ਬਘੋਰਾਂ, ਸਚਿਨ ਦੀਵਾਨ, ਅਮਰਜੀਤ ਬਿੱਟਾ, ਬਲਵਿੰਦਰ ਸਿੰਘ ਭੂੰਬਲਾ, ਮਹਿੰਦਰ ਪਾਲ ਐਮ ਸੀ, ਉਂਕਾਰ ਸਿੰਘ ਚੇਅਰਮੈਨ ਐਸ ਸੀ ਸੈਲ, ਰਮਨ ਖੋਸਲਾ, ਮਨਦੀਪ ਥਾਂਦੀ, ਰਾਜਾ ਸੱਭਰਵਾਲ, ਪ੍ਰਵੀਨ ਭਾਟੀਆ, ਬਿੱਟੂ ਬਜਾਜ, ਕੇਵਲ ਸਿੰਘ ਖਟਕੜ ਸਮੇਤ ਨਵਾਂਸ਼ਹਿਰ ਅਤੇ ਰਾਹੋਂ ਦੇ ਸਮੂਹ ਕੌਂਸਲਰ ਹਾਜਰ ਸਨ।
ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਅੰਗਦ ਸਿੰਘ ਨਵਾਂਸ਼ਹਿਰ ਦੇ ਘਰ ਵਰਕਰਾਂ ਨਾਲ ਮੀਟਿੰਗ ਕੀਤੀ
