ਮੋਹਾਲੀ, 26 ਜੂਨ:- ਮੋਹਾਲੀ ਨਗਰ ਨਿਗਮ ਦੀ ਨਵੀਂ ਚੁਣੀ ਗਈ ਟੀਮ ਦੇ ਸਨਮਾਨ ਲਈ ਵਾਰਡ ਨੰਬਰ 44 ਦੇ ਨਿਵਾਸੀਆਂ ਵੱਲੋਂ ਸ਼ਾਨਦਾਰ ਰਵਾਇਤਾਂ ਅਨੁਸਾਰ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਅਤੇ ਸਮੂਹ ਕੌਂਸਲਰਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਮਹਿਲਾ ਕੌਂਸਲਰਾਂ ਦਾ ਵਾਰਡ ਦੀਆਂ ਮਹਿਲਾਵਾਂ ਵੱਲੋਂ ਰਵਾਇਤੀ ਢੰਗ ਨਾਲ ਵਿਸ਼ੇਸ਼ ਸਨਮਾਨ ਕਰਦਿਆਂ ਉਨ੍ਹਾਂ ਨੂੰ ਪੰਡਾਲ ਤੱਕ ਸਨਮਾਨ ਸਹਿਤ ਲਿਆਂਦਾ ਗਿਆ।
ਸੈਕਟਰ 90-91 ਵਿਖੇ ਆਯੋਜਿਤ ਇਸ ਸਮਾਗਮ ਵਿੱਚ ਹਲਕਾ ਵਿਧਾਇਕ **ਕੁਲਵੰਤ ਸਿੰਘ** ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਹ ਸਮਾਗਮ ਵਾਰਡ ਨੰਬਰ 44 ਦੇ ਨਿਵਾਸੀਆਂ ਵੱਲੋਂ ਸਟੇਟ ਐਵਾਰਡੀ ਅਤੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਹਲਕਾ ਕੋਆਰਡੀਨੇਟਰ **ਫੂਲਰਾਜ ਸਿੰਘ** ਦੀ ਅਗਵਾਈ ਹੇਠ ਕਰਵਾਇਆ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਨਵੀਂ ਚੁਣੀ ਗਈ ਨਗਰ ਨਿਗਮ ਟੀਮ ਦੇ ਸਨਮਾਨ ਵਿੱਚ ਕਈ ਥਾਵਾਂ 'ਤੇ ਸਮਾਗਮ ਹੋਏ ਹਨ, ਪਰ ਵਾਰਡ ਨੰਬਰ 44 ਦੇ ਨਿਵਾਸੀਆਂ ਵੱਲੋਂ ਜਿਸ ਨਿੱਘ ਅਤੇ ਸ਼ਾਨ ਨਾਲ ਚੁਣੇ ਹੋਏ ਨੁਮਾਇੰਦਿਆਂ ਦਾ ਸਨਮਾਨ ਕੀਤਾ ਗਿਆ ਹੈ, ਉਹ ਆਪਣੇ ਆਪ ਵਿੱਚ ਵਿਲੱਖਣ ਹੈ। ਉਨ੍ਹਾਂ ਕਿਹਾ ਕਿ ਇਹ ਸਮਾਰੋਹ ਹਾਜ਼ਰ ਸਾਰੇ ਲੋਕਾਂ ਦੇ ਮਨਾਂ ਵਿੱਚ ਹਮੇਸ਼ਾ ਲਈ ਇੱਕ ਸੁਖਦ ਅਤੇ ਅਭੁੱਲ ਯਾਦ ਵਜੋਂ ਵੱਸਿਆ ਰਹੇਗਾ।
ਇਸ ਮੌਕੇ **ਇੰਪਰੂਵਮੈਂਟ ਟਰੱਸਟ ਨਾਭਾ** ਦੇ ਚੇਅਰਮੈਨ **ਜਸਵੀਰ ਸਿੰਘ** ਅਤੇ **ਜ਼ਿਲ੍ਹਾ ਯੋਜਨਾ ਬੋਰਡ ਮੋਹਾਲੀ** ਦੀ ਚੇਅਰਪਰਸਨ ਇੰਜੀਨੀਅਰ **ਪ੍ਰਭਜੋਤ ਕੌਰ** ਦਾ ਵੀ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ।
ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਸਟੇਟ ਐਵਾਰਡੀ **ਫੂਲਰਾਜ ਸਿੰਘ** ਨੇ ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਅਤੇ ਸਮੂਹ ਕੌਂਸਲਰਾਂ ਦੇ ਸੰਘਰਸ਼, ਜਨਸੇਵਾ ਅਤੇ ਰਾਜਨੀਤਿਕ ਸਫ਼ਰ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।
ਸਮਾਗਮ ਵਿੱਚ ਗੁਰਮੀਤ ਸਿੰਘ ਸੈਣੀ, ਜਸਜੀਤ ਸਿੰਘ ਭਾਟੀਆ, ਵਿਕਰਮ ਸਿੰਘ ਸਰਾਉ, ਮਨਿੰਦਰ ਸਿੰਘ, ਹਰਭਜਨ ਸਿੰਘ ਭਾਟੀਆ, ਜਗਸੀਰ ਸਿੰਘ, ਗੁਰਦੀਪ ਸਿੰਘ, ਤਰਲੋਚਨ ਸਿੰਘ, ਪਵਨ ਧੀਮਾਨ, ਗੁਰਪ੍ਰੀਤ ਸਿੰਘ, ਦਰਸ਼ਨ ਸਿੰਘ ਬਰਾੜ, ਗਾਬਾ ਸਾਹਿਬ, ਗੁਰਵਿੰਦਰ ਸਿੰਘ, ਗੁਰਬੀਰ ਸਿੰਘ, ਬਚਿੱਤਰ ਸਿੰਘ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਸੈਕਟਰ 90-91 ਦੇ ਪ੍ਰਧਾਨ **ਰਜਿੰਦਰ ਸਿੰਘ ਸਿੱਧੂ**, ਮਲਟੀਟੈੱਕ ਦੇ ਚੇਅਰਮੈਨ **ਬੰਮਰਾ ਸਾਹਿਬ**, ਜਗਵਿੰਦਰ ਸਿੰਘ ਢਿੱਲੋਂ, ਨਰਿੰਦਰ ਸਿੰਘ ਮੱਲੀ, ਜੀ.ਐਲ.ਸੀ. ਦੇ ਪ੍ਰਧਾਨ **ਸੁਖਬੀਰ ਸਿੰਘ**, ਮੁੰਡੀ ਸੁਸਾਇਟੀ 90-91 ਦੇ ਪ੍ਰਧਾਨ **ਕਰਮ ਚੰਦ**, ਸਵਿੱਤਰੀ ਟਾਵਰ ਦੇ ਪ੍ਰਧਾਨ **ਗੁਰਪ੍ਰੀਤ ਸਿੰਘ ਲਿਖਾਰੀ**, ਗੁਲਾਟੀ ਸਾਹਿਬ, ਅਵਤਾਰ ਸਿੰਘ (ਜਨਰਲ ਸਕੱਤਰ), ਜਸਪਾਲ ਸਿੰਘ, ਸਮਰ ਸੰਧੂ, ਕੇ.ਐੱਮ. ਮਾਨ, ਗੁਰਪ੍ਰੀਤ ਢਿੱਲੋਂ, ਰਿਜੈਂਸੀ ਹਾਈਟ ਅਤੇ ਮਾਈ ਭਾਗੋ ਇਸਤਰੀ ਸਤਿਸੰਗ ਸਭਾ ਦੇ ਮੈਂਬਰਾਂ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।