ਨਵਾਂਸ਼ਹਿਰ:- ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵਿਖੇ ਮਨੁੱਖੀ ਅਧਿਕਾਰਾਂ ਦੇ ਸਬੰਧ ਵਿੱਚ ਮਨੁੱਖੀ ਅਧਿਕਾਰ ਜਾਗਰਤੀ ਮੰਚ ਸੁਸਾਇਟੀ(ਰਜਿ:), ਨਵਾਂਸ਼ਹਿਰ ਵਲੋਂ ਸੈਮੀਨਾਰ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਸ. ਚਮਨ ਸਿਘ(ਪ੍ਰੋਜੈਕਟ ਡਾਇਰੈਕਟਰ ) ਨੇ ਕੀਤੀ। ਉਨਾਂ ਨੇ ਆਪਣੇ ਪ੍ਰਧਨਗੀ ਭਾਸ਼ਣ ਤੇ ਸੰਬੋਧਨ ਹੁੰਦਿਆ ਦੱਸਿਆ ਕਿ ਹਰ ਮਨੁੱਖ ਨੂੰ ਜਨਮ ਲੈਣ ਦਾ ਅਧਿਕਾਰ ਪ੍ਰਾਪਤ ਹੋਇਆ ।ਇਹ ਮਾਂ-ਬਾਪ ਦਾ ਸਹਿਯੋਗ ਹੈ ਉਸਦਾ ਪਾਲਣ ਪੋਸ਼ਣ ਹੋਇਆ ਜਿਵੇਂ-ਜਿਵੇਂ ਵੱਡਾ ਹੁੰਦਾ ਗਿਆ ਉਸ ਵਿੱਚ ਚੰਗਿਆਈਆਂ/ਬੁਰਾਈਆਂ ਵੀ ਸ਼ਾਮਲ ਹੋ ਗਈਆ।
ਚੰਗੀਆਂ ਆਦਤਾਂ ਨਾਲ ਸਭ ਤੋਂ ਪਹਿਲਾਂ ਮਨੁੱਖ ਆਪਣੇ ਸਰੀਰ ਦੀ ਰੱਖਿਆ ਕਰਦਾ ਹੈ ਕਿਉਕਿ ਆਪਣੇ ਸਰੀਰ ਦੀ ਇੱਜਤ ਆਪ ਕਰੇ ਅਤੇ ਚੰਗਾ ਭੋਜਨ ਕਰੇ ਅਤੇ ਸਮਾਜ ਨੂੰ ਜਾਗਰੂਕ ਕਰੇ। ਬੁਰਾਈਆਂ ਭਰੇ ਲੋਕ ਖੁਦ ਦੀ ਰਾਖੀ ਨਹੀਂ ਕਰ ਪਾਉਂਦੇ ਉਹ ਦੁਜਿਆਂ ਨੂੰ ਪ੍ਰੇਸ਼ਾਨ ਕਰਦੇ ਹਨ। ਦੁੱਖ ਦਿੰਦੇ ਹਨ ਜਿਵੇਂ ਕਿ ਔਰਤਾਂ/ਗਰੀਬਾਂ/ਜਾਤੀ ਆਦਿ ਤੌਰ ਤੇ ਉਸ ਤੋਂ ਹੱਕ ਖੋਹੇ ਜਾਂਦੇ ਹਨ। ਸੋ ਸਾਨੂੰ ਜੀਓ ਅਤੇ ਜਿਊਣ ਦਿਓ ਦੇ ਸਿਧਾਂਤ ਤੇ ਜੀਵਨ ਬਸਰ ਕਰਨਾ ਚਾਹੀਦਾ ਹੈ।
ਇਸ ਮੌਕੇ ਤੇ ਸਮਾਜ ਸੇਵੀ ਬਹਾਦਰ ਚੰਦ ਅਰੋੜਾ ਜੀ ਨੇ ਮਨੁੱਖੀ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ ਅਤੇ ਵਾਅਦਾ ਕੀਤਾ ਕਿ ਇਹ ਮੰਚ ਹਮੇਸ਼ਾ ਮਨੁੱਖੀ ਅਧਿਕਾਰਾਂ ਦੇ ਹੱਕ ਭੁੱਗਤੇਗਾ। ਇਸ ਮੌਕੇ ਤੇ ਮੰਚ ਦੇ ਪ੍ਰਧਾਨ ਸ਼੍ਰੀ ਵਾਸਦੇਵ ਪਰਦੇਸੀ ਜੀ ਨੇ ਸੁਸਾਇਟੀ ਤੇ ਕੰਮ ਪ੍ਰਤੀ ਜਾਣਾਕਰੀ ਦੇਣ ਦੇ ਨਾਲ ਨਾਲ ਕਿਸੇ ਵੀ ਤਰ੍ਹਾਂ ਦੀ ਜਰੂਰਤ ਹੈ, ਤਾਂ ਇਹ ਮੰਚ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਅਗਵਾਈ ਕਰੇਗਾ। ਉਨਾ ਨੇ ਕਾਨੂੰਨੀ ਤੌਰ ਤੇ ਇਕੱਤਰਤਾ ਨੂੰ ਹੱਕ ਪ੍ਰਾਪਤ ਕਰਨ ਲਈ ਜਾਗਰੂਕ ਕੀਤਾ ਅਤੇ ਸਟੇਜ ਦਾ ਸੰਚਾਲਨ ਬਾਖੂਬੀ ਨਿਭਾਇਆ।
ਇਸ ਮੌਕੇ ਤੇ ਨਵਰੋਜ ਸਾਰੰਗਲ ਜੋ ਮਨੁੱਖੀ ਅਧਿਕਾਰ ਮੰਚ ਸੁਸਾਇਟੀ ਦੇ ਮੈਂਬਰ ਹਨ, ਨੂੰ ਵਧੀਆ ਸੇਵਾਵਾਂ ਲਈ ਸਨਮਾਨ ਪੱਤਰ ਦੇ ਕੇ ਮਾਣ ਮਹਿਸੂਸ ਕੀਤਾ। ਇਸ ਮੌਕੇ ਤੇ ਵੱਡੀ ਗਿਣਤੀ ਚ ਲੋਕ ਇੱਕਤਰ ਹੋਏ। ਜਿਨਾਂ ਵਿੱਚ ਵਿਸ਼ੇਸ਼ ਤੌਰ ਤੇ ਸ਼੍ਰੀਮਤੀ ਰਣਜੀਤ ਜੀ(ਸੈਨਿਕ ਭਲਾਈ ਦਫਤਰ ਨਵਾਂਸ਼ਹਿਰ), ਮਨਜੀਤ ਸਿੰਘ, ਵਿਜੇ ਕੁਮਾਰ, ਦਿਨੇਸ਼ ਕੁਮਾਰ, ਕਮਲਾ ਰਾਣੀ, ਕੋਮਲਪ੍ਰੀਤ ਕੌਰ, ਪਰਵੀਨ ਕੁਮਾਰੀ, ਮਰੀਜ ਅਤੇ ਉਨਾ ਦੇ ਪਰਿਵਾਰਕ ਮੈਂਬਰ ਹਾਜਿਰ ਸਨ।
ਜੀਓ ਅਤੇ ਜਿਊਣ ਦਿਓ ਦੇ ਸਿਧਾਂਤ ਤੇ ਜੀਵਨ ਬਸਰ ਕਰੋ ਸ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ
