ਪਟਿਆਲਾ:- ਦੁਨੀਆ ਨੂੰ ਸੁਰੱਖਿਅਤ, ਸਿਹਤਮੰਦ, ਖੁਸ਼ਹਾਲ, ਉੱਨਤ ਬਣਾਉਣ ਲਈ ਵਿਦਿਆਰਥੀਆਂ ਦੇ ਦਿਲ, ਦਿਮਾਗ, ਭਾਵਨਾਵਾਂ, ਵਿਚਾਰਾਂ ਅੰਦਰ, ਚੰਗੇ ਇਨਸਾਨਾਂ ਵਾਲੇ ਗੁਣ ਜਗਾਉਣ ਲਈ ਸਰ ਬੈਡਨ ਪਾਵਲ ਜੀ ਵਾਂਗ ਸਾਰਿਆਂ ਨੂੰ ਯਤਨ ਜ਼ਰੂਰ ਕਰਨੇ ਚਾਹੀਦੇ ਹਨ। ਇੰਗਲੈਂਡ ਆਰਮੀ ਵਿਚੋਂ ਲੈਫਟੀਨੈਂਟ ਜਨਰਲ ਵਜੋਂ ਸੇਵਾ ਮੁਕਤ ਬੈਡਨ ਪਾਵਲ ਜੀ ਵਲੋਂ 1908 ਵਿੱਚ ਇੰਗਲੈਂਡ ਦੀ ਮਹਾਰਾਣੀ ਦੇ ਸਹਿਯੋਗ ਨਾਲ ਸਕਾਊਟ ਗਾਈਡ ਗਤੀਵਿਧੀਆਂ ਸ਼ੁਰੂ ਕੀਤੀਆਂ ਜ਼ੋ ਭਾਰਤ ਅਤੇ ਦੁਨੀਆ ਦੇ ਸਕੂਲਾਂ ਵਿਖੇ ਚਲ ਰਹੀਆਂ ਹਨ।
ਸ਼੍ਰੀ ਬੈਡਨ ਪਾਵਲ ਜੀ ਦੇ 180ਵੇ ਜਨਮ ਦਿਹਾੜੇ ਵਿਸ਼ਵ ਸੋਚ ਦਿਵਸ਼ ਮੌਕੇ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਵਲੋਂ ਲੈਫਟੀਨੈਂਟ ਜਨਰਲ ਸਰ ਬੈਡਨ ਪਾਵਲ ਜੀ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ, ਸੇਵਾ ਮੁਕਤ ਵਿਦਵਾਨਾਂ, ਤਜਰਬੇਕਾਰ ਕਰਮਚਾਰੀਆਂ ਅਤੇ ਸੈਨਿਕਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਵੱਡਮੁੱਲੇ ਗਿਆਨ ਰਾਹੀਂ ਬੱਚਿਆਂ ਅਤੇ ਨੌਜਵਾਨਾਂ ਨੂੰ ਇਨਸਾਨੀਅਤ ਨਾਤੇ ਪ੍ਰੇਮ, ਹਮਦਰਦੀ, ਸਬਰ ਸ਼ਾਂਤੀ, ਨਿਮਰਤਾ, ਸ਼ਹਿਣਸ਼ੀਲਤਾ, ਅਨੁਸ਼ਾਸਨ ਨਾਲ ਜੋੜਣ ਲਈ ਯਤਨ ਕਰਨ, ਕਿਉਂਕਿ ਅਗਿਆਨਤਾ ਕਾਰਨ ਬੱਚੇ ਭਟਕ ਰਹੇ ਹਨ।
ਸ਼੍ਰੀ ਕਾਕਾ ਰਾਮ ਵਰਮਾ, ਸੇਵਾ ਮੁਕਤ ਟ੍ਰੇਨਿੰਗ ਅਫਸਰ ਰੈੱਡ ਕਰਾਸ ਨੇ ਦੱਸਿਆ ਕਿ ਇਸੇ ਤਰ੍ਹਾਂ ਦੁਨੀਆ ਵਿੱਚ ਜੰਗਾਂ, ਮਹਾਂਮਾਰੀਆਂ, ਕੁਦਰਤੀ ਅਤੇ ਮਨੁੱਖੀ ਆਪਦਾਵਾਂ ਸਮੇਂ ਸੈਨਿਕਾਂ ਅਤੇ ਨਾਗਰਿਕਾਂ ਦੀਆਂ ਜਾਨਾਂ ਬਚਾਉਣ ਲਈ ਰੈੱਡ ਕਰਾਸ, ਫਸਟ ਏਡ ਗਤੀਵਿਧੀਆਂ ਦੇ ਸੁੱਭ ਅਰੰਭ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਸ਼ੀਰਵਾਦ ਸਦਕਾ ਭਾਈ ਘਨ੍ਹਈਆ ਜੀ ਅਤੇ ਸਵਿਟਜ਼ਰਲੈਂਡ ਵਾਸੀ ਨੋਬਲ ਪੁਰਸਕਾਰ ਨਾਲ ਸਨਮਾਨਿਤ ਸ੍ਰ ਜੀਨ ਹੈਨਰੀ ਡਿਊਨਾ ਜੀ ਦੀਆਂ ਕੋਸ਼ਿਸ਼ਾਂ ਸਦਕਾ ਆਰੰਭ ਹੋਈਆਂ।
ਆਵਾਜਾਈ ਸਿਖਿਆ ਸੈਲ ਦੇ ਏ ਐਸ ਆਈ ਰਾਮ ਸਰਨ ਨੇ ਕਿਹਾ ਕਿ ਜਾਗਰੂਕਤਾ ਰਾਹੀਂ ਹਾਦਸਿਆਂ, ਬਿਮਾਰੀਆਂ, ਝਗੜਿਆਂ, ਅਪਰਾਧਾਂ ਨੂੰ ਰੋਕਣ ਲਈ ਸਿੱਖਿਆ ਸੰਸਥਾਵਾਂ ਵਲੋਂ ਪ੍ਰੋਗਰਾਮ ਕਰਵਾਉਣੇ ਚਾਹੀਦੇ ਹਨ। ਸਕੂਲ ਦੇ ਐਨ ਸੀ ਸੀ ਅਤੇ ਸਕਾਊਟ ਗਾਈਡ ਅਧਿਆਪਕਾਂ ਸ੍ਰੀਮਤੀ ਸੱਚਨਾ ਸ਼ਰਮਾ, ਐਨ ਐਸ ਐਸ ਪ੍ਰੋਗਰਾਮ ਅਫਸਰ ਰਾਵਿੰਦਰ ਕੌਰ ਅਤੇ ਕੋਆਰਡੀਨੇਟਰ ਨਰੇਸ਼ ਕੁਮਾਰੀ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਵਿਦਿਆਰਥੀਆਂ ਨੂੰ ਚੰਗੇਰੀ ਸਿੱਖਿਆ ਦੇ ਨਾਲ ਨਾਲ ਮਾਨਵਤਾਵਾਦੀ ਗਤੀਵਿਧੀਆਂ ਨਾਲ ਜੋੜਨ ਲਈ ਤਜਰਬੇਕਾਰ ਵਿਦਵਾਨਾਂ ਅਤੇ ਮਾਪਿਆਂ ਦੇ ਸਹਿਯੋਗ ਨਾਲ ਜਾਗਰੂਕਤਾ ਮਿਸ਼ਨ ਚਲਾਏ ਜਾ ਰਹੇ ਹਨ।
ਸਰ ਬੈਡਨ ਪਾਵਲ ਅਤੇ ਜੀਨ ਹੈਨਰੀ ਡਿਊਨਾ ਵਾਂਗ ਮਾਨਵਤਾ ਲਈ ਸਾਰਿਆਂ ਨੂੰ ਯਤਨ ਕਰਨੇ ਚਾਹੀਦੇ ਪ੍ਰਿੰਸੀਪਲ ਸਰਲਾ ਭਟਨਾਗਰ
