ਚੰਡੀਗੜ੍ਹ, 13 ਅਕਤੂਬਰ - ਹਰਿਆਣਾ ਦੇ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਨਾਲ ਹਾਲ ਹੀ ਵਿੱਚ ਸਪੰਨ ਹੋਇਆ ਜਾਪਾਨ ਦੌਰਾ ਨਿਵੇਸ਼ ਦੀ ਦ੍ਰਿਸ਼ਟੀ ਨਾਲ ਬਹੁਤ ਸਫਲ ਰਿਹਾ ਹੈ। ਇਸ ਦੌਰਾਨ ਲਗਭਗ ਪੰਜ ਹਜਾਰ ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਲਈ ਕਈ ਪ੍ਰਮੁੱਖ ਜਾਪਾਨੀ ਕੰਪਨੀਆਂ ਦੇ ਨਾਲ 10 ਐਮਓਯੂ 'ਤੇ ਦਸਤਖਤ ਕੀਤੇ ਗਏ। ਇਹ ਦੌਰਾਨ ਹਰਿਆਣਾ ਵਿੱਚ ਖੇਤੀਬਾੜੀ ਅਤੇ ਵਾਤਾਵਰਣ ਦੇ ਖੇਤਰਾਂ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ।
          ਰਾਓ ਨਰਬੀਰ ਸਿੰਘ ਨੇ ਕਿਹਾ ਕਿ ਜਾਪਾਨ ਦੀ ਸੱਭ ਤੋਂ ਵੱਡੀ ਵਿਸ਼ੇਸ਼ਤਾ ਉਸ ਦੀ ਵਚਨਬੱਧਤਾ ਅਤੇ ਕਾਰਜ ਸਭਿਆਚਾਰ ਹੈ- ਇੱਥੇ ਦੀ ਕੰਪਨੀਆਂ ਜੋ ਵਾਅਦਾ ਕਰਦੀ ਹੈ, ਉਸ ਨੂੰ ਨਿਰਧਾਰਿਤ ਸਮੇਂ ਵਿੱਚ ਪੂਰੀ ਜਿਮੇਵਾਰੀ ਨਾਲ ਜਮੀਨੀ ਪੱਧਰ 'ਤੇ ਉਤਾਰਦੀ ਹੈ। ਉਨ੍ਹਾਂ ਨੇ ਦਸਿਆ ਕਿ ਹਰਿਆਣਾ ਵਿੱਚ ਜਾਪਾਨੀ ਨਿਵੇਸ਼ ਦਾ ਇਹ ਸਿਲਸਿਲਾ ਨਵਾਂ ਨਹੀਂ ਹੈ। 
ਸਾਲ 1980 ਵਿੱਚ ੧ਦੋਂ ਉਹ ਪਹਿਲੀ ਵਾਰ ਮੰਤਰੀ ਬਣੇ ਸਨ, ਤਾਂਹੀ ਮਾਰੂਤੀ ਉਦਯੋਗ ਲਿਮੀਟੇਡ ਨੇ ਪੁਰਾਣਾ ਗੁਰੂਗ੍ਰਾਮ ਵਿੱਚ ਆਪਣੀ ਪਹਿਲੀ ਇਕਾਈ ਸਥਾਪਿਤ ਕੀਤੀ ਸੀ। ਅੱਜ ਸੂਬੇ ਵਿੱਚ 500 ਤੋਂ ਵੱਧ ਜਾਪਾਨੀ ਕੰਪਨੀਆਂ ਸਰਗਰਮ ਹਨ, ਜੋ ਹਰਿਆਣਾ ਦੀ ਉਦਯੋਗਿਕ ਪ੍ਰਗਤੀ ਵਿੱਚ ਅਹਿਮ ਭੁਕਿਮਾ ਨਿਭਾ ਰਹੀਆਂ ਹਨ।
          ਉਨ੍ਹਾਂ ਨੇ ਕਿਹਾ ਕਿ ਕੁਬੋਟਾ ਟਰੈਕਟਰ ਕੰਪਨੀ ਹਰਿਆਣਾ ਦੇ ਖੇਤੀਬਾੜੀ ਵਿਕਾਸ ਵਿੱਚ ਆਪਣੀ ਅਹਿਮ ਭੁਮਿਕਾ ਨਿਭਾਏਗੀ, ਜਦੋਂ ਕਿ ਵਾਤਾਵਰਣ ਦੇ ਖੇਤਰ ਵਿੱਚ ਤਿੰਨ ਏਨਰਜੀ, ਇਲੈਕਟ੍ਰਿਕ ਵਾਹਨ, ਸਮਾਰਟ ਮੋਬਿਲਿਟੀ, ਗ੍ਰੀਨ ਬਿਲਡਿੰਗ ਅਤੇ ਸਸਟੇਨੇਬਲ ਇੰਫ੍ਰਾਸਟਕਚਰ ਰਾਹੀਂ ਸ਼ਹਿਰਾਂ ਦਾ ਵਿਕਾਸ ਹੋਵੇਗਾ ਅਤੇ ਨਾਗਰਿਕਾਂ ਦੀ ਜੀਵਨ ਗੁਣਵੱਤਾ ਵਿੱਚ ਸੁਧਾਰ ਆਵੇਗਾ। 
ਉਨ੍ਹਾਂ ਨੇ ਦਸਿਆ ਕਿ ਜਾਪਾਨ ਦੌਰੇ ਦੌਰਾਨ ਏਆਈਐਸਆਈਐਨ, ਏਅਰ ਵਾਟਰ, ਟੀਏਐਸਆਈ, ਨਾਂਬੂੰ, ਡੇਂਸੋ, ਸੋਜਿਤਸ, ਨਿਸਿਨ, ਕਾਵਾਕਿਨ, ਡਾਈਕਿਨ ਅਤੇ ਟੋਪਨ ਵਰਗੀ ਮੰਨੀ-ਪ੍ਰਮੰਨੀ ਕੰਪਨੀਆਂ ਦੇ ਨਾਲ ਹੋਏ ਸਮਝੌਤੇ ਨਾਲ ਹਜਾਰਾਂ ਨੌਜੁਆਨਾਂ ਲਈ ਰੁਜ਼ਗਾਰ ਸ੍ਰਿਜਨ ਦੇ ਨਵੇਂ ਮੌਕੇ ਖੁੱਲਣਗੇ।
          ਰਾਓ ਨਰਬੀਰ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਆਪਣੇ ਸਾਲ 2025-26 ਦੇ ਬਜਟ ਭਾਸ਼ਨ ਵਿੱਚ 10 ਨਵੇਂ ਇੰਡਸਟ੍ਰਿਅਲ ਮਾਡਲ ਟਾਊਨਸ਼ਿਪ (ਆਈਐਮਟੀ) ਵਿਕਸਿਤ ਕਰਨ ਦਾ ਐਲਾਨ ਕੀਤਾ ਸੀ, ਜਿਨ੍ਹਾਂ ਵਿੱਚੋਂ ਪੰਜ ਨੂੰ ਪਹਿਲਾਂ ਹੀ ਮੰਜੂਰੀ ਮਿਲ ਚੁੱਕੀ ਹੈ। ਸਰਕਾਰ ਦੀ ਯੋਜਨਾ ਹੈ ਕਿ ਇੰਨ੍ਹਾਂ ਵਿੱਚੋਂ ਇੱਕ ਆਈਐਮਅੀ ਵਿਸ਼ੇਸ਼ ਰੂਪ ਨਾਲ ਜਾਪਾਨੀ ਕੰਪਨੀਆਂ ਦੇ ਸਹਿਯੋਗ ਨਾਲ ਵਿਕਸਿਤ ਕੀਤੀ ਜਾਣ। 
ਇਸ ਦੇ ਲਈ ਹਰਿਆਣਾ ਸਰਕਾਰ ਆਪਣੀ ਉਦਯੋਗ ਨੀਤੀ ਵਿੱਚ ਸੋਧ ਕਰ ਰਹੀ ਹੈ, ਜਿਸ ਦੇ ਤਹਿਤ 40 ਲੱਖ ਰੁਪਏ ਤੱਕ ਦੇ ਇਲੈਕਟ੍ਰਿਕ ਵਾਹਨਾਂ ਨੂੰ ਪ੍ਰੋਤਸਾਹਨ ਦੇਣ ਦੀ ਯੋਜਨਾ ਹੈ। ਇਹ ਨੀਤੀ ਮੱਧਮ ਵਰਗ ਨੂੰ ਲਾਭ ਦੇਣ ਦੇ ਨਾਲ-ਨਾਲ ਹਰਿਤ ਊਰਜਾ ਦੇ ਵਿਸਤਾਰ 'ਤੇ ਕੇਂਦ੍ਰਿਤ ਹੋਵੇਗੀ।
          ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਲਈ ਇਹ ਮਾਣ ਦੀ ਗੱਲ ਹੈ ਕਿ ਗੁਰੂਗ੍ਰਾਮ ਵਿੱਚ ਜਨਮ ਹੋਣ ਦੇ ਨਾਤੇ ਉਨ੍ਹਾਂ ਨੇ 1980 ਦੇ ਦਿਹਾਕੇ ਤੋਂ ਲੈ ਕੇ ਹੁਣ ਤੱਕ ਚਾਰ ਵਾਰ ਮੰਤਰੀ ਰਹਿੰਦੇ ਹੋਏ ਜਾਪਾਨੀ ਕੰਪਨੀਆਂ ਦੀ ਕਾਰਗੁਜਾਰੀ ਅਤੇ ਨਿਵੇਸ਼ ਸਭਿਆਚਾਰ ਨੂੰ ਨੇੜੇ ਤੋਂ ਤਜਰਬਾ ਕੀਤਾ ਹੈ।