ਪਟਿਆਲਾ:- ਹਰਰੋਜ ਵਹੀਕਲਾ, ਰੇਲਗੱਡੀਆਂ, ਹੋਟਲਾਂ, ਫੈਕਟਰੀਆਂ ਅਤੇ ਘਰਾਂ ਵਿੱਚ ਗੈਸਾਂ, ਬਿਜਲੀ, ਪੈਟਰੋਲੀਅਮ ਪਦਾਰਥਾਂ ਦੀਆਂ ਅੱਗਾਂ ਕਾਰਨ, ਸੈਂਕੜੇ ਲੋਕਾਂ ਦੀਆਂ ਮੌਤਾਂ ਅਤੇ ਪ੍ਰਾਪਰਟੀਆਂ ਦੀ ਤਬਾਹੀਆਂ ਹੋ ਰਹੀਆਂ ਹਨ।
ਕਿਉਂਕਿ ਆਮ ਲੋਕਾਂ, ਕਰਮਚਾਰੀਆਂ, ਡਰਾਈਵਰਾਂ ਨੂੰ ਆਫ਼ਤ ਪ੍ਰਬੰਧਨ, ਅੱਗਾਂ ਬੁਝਾਉਣ ਅਤੇ ਸਿਲੰਡਰਾਂ ਦੀ ਵਰਤੋਂ, ਪੀੜਤਾਂ ਨੂੰ ਰੈਸਕਿਯੂ ਕਰਕੇ ਫਸਟ ਏਡ, ਸੀ ਪੀ ਆਰ ਦੇਣ ਬਾਰੇ ਟ੍ਰੇਨਿੰਗਾਂ, ਅਭਿਆਸ ਨਹੀਂ ਹੁੰਦੇ।
ਇਹ ਵਿਚਾਰ ਅੰਬਰ ਇੰਟਰਪ੍ਰਾਜਿਜ ਇੰਡੀਆ ਲਿਮਟਿਡ ਫੈਕਟਰੀ ਦੇ ਪਲਾਂਟ ਮੈਨੇਜਰ ਸ਼੍ਰੀ ਹਰਸਿਮਰਨ ਪਾਲ ਸਿੰਘ ਨੇ, ਫੈਕਟਰੀ ਵਿਖੇ ਕਰਵਾਏ ਟ੍ਰੇਨਿੰਗ ਪ੍ਰੋਗਰਾਮ ਵਿਖੇ ਸ਼੍ਰੀ ਕਾਕਾ ਰਾਮ ਵਰਮਾ, ਆਫ਼ਤ ਪ੍ਰਬੰਧਨ ਟ੍ਰੇਨਰ ਅਤੇ ਆਵਾਜਾਈ ਸਿੱਖਿਆ ਸੈਲ ਪੰਜਾਬ ਪੁਲਿਸ ਦੇ ਏ ਐਸ ਆਈ ਰਾਮ ਸਰਨ ਦਾ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ।
ਕਾਕਾ ਰਾਮ ਵਰਮਾ ਅਤੇ ਰਾਮ ਸ਼ਰਨ ਵਲੋ ਅੱਗਾਂ ਲਗਣ ਦੇ ਕਾਰਨਾਂ, ਅੱਗਾਂ ਦੀਆਂ ਕਿਸਮਾਂ, ਅੱਗਾਂ ਬੁਝਾਉਣ ਲਈ ਪਾਣੀ, ਮਿੱਟੀ, ਅੱਗ ਨੂੰ ਭੁੱਖਾ ਮਾਰਨਾ ਅਤੇ ਸਿਲੰਡਰਾਂ ਦੀਆਂ ਕਿਸਮਾਂ ਅਤੇ ਇਨ੍ਹਾਂ ਦੀ ਠੀਕ ਵਰਤੋਂ ਬਾਰੇ ਟ੍ਰੇਨਿੰਗ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਲਾਪਰਵਾਹੀਆਂ, ਕਾਹਲੀ ਅਤੇ ਨਾਸਮਝੀ ਕਾਰਨ ਹਾਦਸੇ ਅਤੇ ਮੌਤਾਂ ਹੋ ਰਹੀਆਂ ਹਨ।
ਹਰੇਕ ਵ੍ਹੀਕਲ, ਇਮਾਰਤ, ਫੈਕਟਰੀ, ਘਰ ਪਰਿਵਾਰ ਅੱਗਾਂ, ਗੈਸਾਂ, ਬਿਜਲੀ, ਪੈਟਰੋਲੀਅਮ ਪਦਾਰਥਾਂ ਦੇ ਤਬਾਹੀਆਂ ਦੇ ਸੇਂਟਰ ਬਣ ਚੁੱਕੇ ਹਨ ਪਰ ਦੁੱਖ ਦੀ ਗੱਲ ਹੈ ਕਿ ਲੱਖਾਂ ਕਰੋੜਾਂ ਅਰਬਾਂ ਦੀਆਂ ਪ੍ਰਾਪਰਟੀਆਂ ਅਤੇ ਗੱਡੀਆਂ ਆਦਿ ਵਿਖੇ 1000/2000 ਰੂਪੈ ਦੇ ਅੱਗਾਂ ਬੁਝਾਉਣ ਵਾਲੇ ਸਿਲੰਡਰ ਨਹੀਂ ਰੱਖੇਂ ਜਾਂਦੇ। ਲੋਕ ਆਪਣੇ ਬਚਾਅ ਲਈ ਆਪ ਹੀ ਤਿਆਰ ਨਹੀਂ ਹੁੰਦੇ। ਸੰਸਥਾਵਾਂ ਦੇ ਅਧਿਕਾਰੀਆਂ, ਡਰਾਈਵਰਾਂ ਵਲੋਂ ਸੇਫਟੀ, ਬਚਾਉ, ਮਦਦ ਦੇ ਨਿਯਮਾਂ, ਕਾਨੂੰਨਾਂ, ਅਸੂਲਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ।
ਗੱਡੀਆਂ ਟ੍ਰੇਨਾਂ ਫੈਕਟਰੀਆਂ ਘਰਾਂ ਵਿੱਚ ਲਗ ਰਹੀਆਂ ਅੱਗਾਂ ਨੂੰ ਰੋਕਣ ਲਈ ਸਾਰਿਆਂ ਨੂੰ ਟ੍ਰੇਨਿੰਗਾਂ ਲੈਣੀਆਂ ਜ਼ਰੂਰੀ ਏ ਐਸ ਆਈ ਰਾਮ ਸਰਨ
