ਗੜ੍ਹਸ਼ੰਕਰ:- ਸਰਕਾਰੀ ਹਸਪਤਾਲ ਵਿੱਚੋ ਐਮ ਪੀ ਫੰਡ ਵਿੱਚੋ ਮੁਹਈਆ ਕੀਤੀ ਗਈ ਡਾਇਲਸਿਸ ਮਸ਼ੀਨ ਨੂੰ ਚੁਕਾ ਕੇ ਕਿਸੇ ਹੋਰ ਹਸਪਤਾਲ ਚ ਸ਼ਿਫਟ ਕਰਨਾ ਬਹੁਤ ਹੀ ਨਿੰਦਣਯੋਗ ਹੈ ਇਹ ਵਿਚਾਰ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਪ੍ਰੈਸ ਵਾਰਤਾ ਦੌਰਾਨ ਕਹੇ। ਉਹਨਾਂ ਕਿਹਾ ਕਿ ਸੂਬਾ ਸਰਕਾਰ ਸਿਹਤ ਸਹੂਲਤਾਂ ਦੇਣ ਵਿੱਚ ਫੇਲ ਸਾਬਿਤ ਹੋ ਰਹੀ। 
ਸਿਵਿਲ ਹਸਪਤਾਲ ਵਿੱਚ ਡਾਕਟਰਾਂ ਦੀ ਕਮੀਂ ਕਾਰਨ  ਮਰੀਜਾ ਨੂੰ ਮੁਸ਼ਕਿਲਾਂ ਦਾ ਸਾਹਮਣਾ ਪੈ ਰਿਹਾ ਰਿਹਾ ਹੈ। ਇਥੇ ਚਮੜੀ ਦੇ, ਬੱਚਿਆਂ ਦੇ, ਹੱਡੀਆਂ ਦੇ ਅਤੇ ਔਰਤਾਂ ਦੇ ਮਾਹਿਰ ਡਾਕਟਰਾਂ ਦੀਆਂ ਪੋਸਟਾਂ ਖਾਲੀ ਹੋਣ ਕਾਰਨ ਸਿਵਿਲ ਹਸਪਤਾਲ ਗਰੀਬ ਮਰੀਜਾ ਲਈ ਸਫੇਦ ਹਾਥੀ ਸਾਬਿਤ ਹੋ ਰਿਹਾ ਹੈ। ਉਹਨਾਂ ਦੱਸਿਆ ਕਿ  ਸਾਲ 2021 ਚ ਸ਼੍ਰੀ ਅਨੰਦਪੁਰ ਸਾਹਿਬ  ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਜੀ ਵਲੋ ਇੱਕ ਡਾਇਲਸਿਸ ਮਸ਼ੀਨ ਆਪਣੇ ਐਮ ਪੀ ਫੰਡ ਵਿਚੋਂ ਮੁਹਈਆ ਕਰਾਈ ਗਈ ਸੀ, ਜੋਕਿ ਪਿਛਲੇ ਦਿਨੀ ਸੂਬਾ ਸਰਕਾਰ ਵਲੋਂ ਨਿੰਦਣ ਯੋਗ ਕਾਰਵਾਈ ਕਰਕੇ ਕਿਸੇ ਹਸਪਤਾਲ ਚ ਸ਼ਿਫਟ ਕਰ ਦਿੱਤੀ ਗਈ।
 ਜਦਕਿ ਜਰੂਰਤ ਸੀ ਕਿ ਉਸ ਨੂੰ ਚਲਾਉਣ ਲਈ ਸਟਾਫ ਮੁਹਈਆ ਕਰਾਇਆ ਜਾਂਦਾ ਅਤੇ ਖ਼ਾਲੀ ਪੋਸਟਾਂ  ਤੇ ਡਾਕਟਰਾਂ ਸੀ ਨਿਯੁਕਤੀ ਕੀਤੀ ਜਾਂਦੀ ਪਰ ਇਥੇ ਉਲਟ ਹੋ ਰਿਹਾ ਹੈ। ਜੇਕਰ ਕੋਈ ਕਾਬਿਲ ਡਾਕਟਰ ਆਉਂਦਾ ਵੀ ਹੈ, ਉਸਨੂੰ ਰਾਜਨੀਤਿਕ ਆਗੂ ਆਪਣੀ ਆਪਸੀ ਰੰਜਿਸ਼ ਕਾਰਨ ਕਿਸੇ ਦੂਰ ਦੁਰਾਡੇ ਹਸਪਤਾਲ ਚ ਬਦਲ ਦਿੱਤਾ ਜਾਂਦਾ ਹੈ, ਜਿਸਦਾ ਖਮਿਆਜਾ ਹਸਪਤਾਲ ਚ ਆਉਣ ਵਾਲੇ ਬਿਮਾਰੀ ਨਾਲ ਪੀੜਿਤ ਮਰੀਜਾ ਨੂੰ ਭੁਗਤਣਾ ਪੈਂਦਾ ਹੈ ਅਤੇ ਮਹਿੰਗੇ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਥੋਂ ਲਗਭਗ 70 ਪਰਸੈਂਟ ਮਰੀਜਾਂ ਨੂੰ ਦੂਰ ਦੁਰਾਡੇ ਹਸਪਤਾਲਾਂ ਚ ਰੈਫਰ ਕਰ ਦਿੱਤਾ ਜਾਂਦਾ ਜਿਸ ਨਾਲ ਜਿਆਦਾਤਰ ਮਰੀਜ ਰਸਤੇ ਚ ਹੀ ਦਮ ਤੋੜ ਦਿੰਦੇ ਹਨ। 
ਉਹਨਾਂ ਕਿਹਾ ਕਿ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਇਸ ਪ੍ਰੈਸ ਨੋਟ ਦੇ ਮਾਧਿਅਮ ਰਾਹੀਂ ਸੂਬਾ ਸਰਕਾਰ ਕੋਲੋਂ ਮੰਗ ਕਰਦੀ ਹੈ ਕਿ  ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੀਆਂ ਖਾਲੀ ਪੋਸਟਾਂ ਨੂੰ ਜਲਦੀ ਤੋਂ ਜਲਦੀ ਭਰਿਆ ਜਾਵੇ ਅਤੇ ਡਾਇਲਸਿਸ ਮਸ਼ੀਨ ਕਿੱਥੇ ਭੇਜੀ ਗਈ। ਇਸ ਦੀ ਜਾਂਚ ਕਰਕੇ ਇੱਥੋਂ ਸ਼ਿਫਟ ਕੀਤੀ ਗਈ ਡਾਇਲਸਿਸ ਮਸ਼ੀਨ ਨੂੰ ਵਾਪਿਸ ਲਿਆ ਕੇ ਇਸ ਨੂੰ ਚਲਾਉਣ ਵਾਲਾ ਸਟਾਫ ਨਿਯੁਕਤ ਕਰਕੇ ਜਰੂਰਤ ਮਰੀਜਾਂ ਦੀ ਸੇਵਾ ਲਈ ਮੁਹਈਆ ਕਰਾਇਆ ਜਾਵੇ ਅਤੇ ਸਿਵਿਲ ਹਸਪਤਾਲ ਵਿੱਚੋ ਰੈਫਰ ਕਰਨ ਦਾ ਰਿਵਾਜ ਖਤਮ ਕੀਤਾ ਜਾਣਾ ਚਾਹੀਦਾ ਹੈ ਅਤੇ ਹਰ ਇਕ ਪੀੜਿਤ ਨੂੰ ਇੱਥੇ ਹੀ ਸੰਪੂਰਨ ਇਲਾਜ ਮੁਹਈਆ ਕਰਾਇਆ ਜਾਣਾ ਚਾਹੀਦਾ ਹੈ।