ਪਟਿਆਲਾ :- ਵਧਦੀ ਗਰਮੀ, ਲੂ, ਤਪਸ਼ ਕਾਰਨ ਅੱਗਾਂ ਲਗਣ, ਬਿਜਲੀ ਸ਼ਾਟ ਸਰਕਟ, ਸੰਨ ਸਟਰੋਕ, ਬ੍ਰੇਨ ਹੈਮਰੇਜ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ, ਬਲੱਡ ਪਰੈਸ਼ਰ, ਸ਼ੂਗਰ ਦੇ ਘਟਣ ਕਾਰਨ ਵੱਧ ਮੌਤਾਂ ਹੋ ਸਕਦੀਆਂ ਹਨ ਇਸ ਲਈ ਸਾਨੂੰ ਸਾਰਿਆਂ ਨੂੰ ਅਜਿਹੇ ਹਾਲਾਤਾਂ ਵਿੱਚ ਬੱਚਿਆਂ, ਬਜ਼ੁਰਗਾਂ, ਮਜ਼ਦੂਰਾਂ ਅਤੇ ਕਿਸਾਨਾਂ, ਇਮਾਰਤਾਂ, ਗੱਡੀਆਂ ਜਾਨਵਰਾਂ ਪੰਛੀਆਂ ਨੂੰ ਬਚਾਉਣ ਲਈ ਮਦਦਗਾਰ ਫ਼ਰਿਸ਼ਤਿਆਂ ਵਜੋਂ ਤਿਆਰ ਹੋਣ ਲਈ, ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਅੱਗਾਂ ਬੁਝਾਉਣ ਦੀਆ ਟ੍ਰੇਨਿੰਗਾਂ ਲੈਣੀਆਂ ਚਾਹੀਦੀਆਂ ਹਨ।
ਇਹ ਵਿਚਾਰ ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਅਤੇ ਰੈੱਡ ਕਰਾਸ ਦੇ ਸੇਵਾ ਮੁਕਤ ਟ੍ਰੇਨਿੰਗ ਅਫਸਰ ਸ਼੍ਰੀ ਕਾਕਾ ਰਾਮ ਵਰਮਾ ਅਤੇ ਆਵਾਜਾਈ ਸਿੱਖਿਆ ਸੈਲ ਦੇ ਏ ਐਸ ਆਈ ਰਾਮ ਸਰਨ ਨੇ ਪੀ ਐਪ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਨੋਰ ਵਿਖੇ ਵਿਦਿਆਰਥੀਆਂ, ਅਧਿਆਪਕਾਂ ਨੂੰ ਅਗਲੇ 4 ਮਹੀਨਿਆਂ ਦੌਰਾਨ, ਬਚਣ ਬਚਾਉਣ ਲਈ ਸਾਵਧਾਨੀਆਂ ਵਰਤਣ ਬਾਰੇ ਜਾਣਕਾਰੀਆਂ ਦਿੰਦੇ ਹੋਏ ਕਿਹਾ ਕਿ ਵੱਧ ਤੋਂ ਵੱਧ ਪਾਣੀ, ਸ਼ਿਕੰਜਵੀ, ਲੱਸੀ, ਸੱਤੂਆ ਦੀ ਵਰਤੋਂ ਕਰੋ।
ਹੈਜ਼ਾ, ਡਿਹਾਇਡਰੈਸਨ, ਸਦਮੇਂ ਤੋਂ ਬਚਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ। ਧੁਪ ਵਿਚ ਜਾਂਦੇ ਸਮੇਂ ਸਿਰ, ਗਰਦਨ, ਮੂੰਹ ਕਢਕੇ ਰੱਖੋ। ਦੋ ਪਹੀਆਂ ਵਾਹਣ ਚਲਾਉਣ ਵਾਲੇ ਹੈਲਮਟ ਦੀ ਵਰਤੋਂ ਜ਼ਰੂਰ ਕਰਨ ਕਿਉਂਕਿ ਦੁਪਹਿਰ ਸਮੇਂ 30/40 ਮਿੰਟ ਸਿਰ, ਗਰਦਨ ਤੇ ਸਿੱਧੀ ਧੁੱਪ ਪੈਣ ਕਾਰਨ ਸੰਨ ਸਟਰੋਕ, ਬ੍ਰੇਨ ਹੈਮਰੇਜ ਜਾਂ ਬੇਹੋਸ਼ੀ, ਸਦਮਾ ਜਾ ਦਿਲ ਦਾ ਦੌਰਾ ਪੈ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਬਿਜਲੀ ਸ਼ਾਟ ਸਰਕਟ ਕਾਰਨ ਦੁਕਾਨਾਂ, ਘਰਾਂ, ਗੱਡੀਆਂ, ਫੈਕਟਰੀਆਂ, ਸੰਸਥਾਵਾਂ ਵਿਖੇ ਅੱਗਾਂ ਲਗ ਜਾਂਦੀਆਂ ਹਨ।
ਉਨ੍ਹਾਂ ਨੇ ਅੱਗਾਂ ਦੀਆਂ ਕਿਸਮਾਂ, ਅੱਗਾਂ ਬੁਝਾਉਣ ਵਾਲੇ ਢੰਗ ਤਰੀਕੇ ਅਤੇ ਹੈਲਪ ਲਾਈਨ ਨੰਬਰਾਂ ਦੀ ਜਾਣਕਾਰੀ ਦਿੱਤੀ। ਪ੍ਰਿੰਸੀਪਲ ਡਾਕਟਰ ਕਰਮਜੀਤ ਕੌਰ , ਸ੍ਰੀਮਤੀ ਹਰਵਿੰਦਰ ਕੌਰ, ਡਾਕਟਰ ਸੋਨੀਆ ਚਹਿਲ, ਇੰਦਰਪ੍ਰੀਤ ਕੌਰ, ਨਿਸ਼ਾ ਗੋਇਲ ਅਤੇ ਕੈਪਸ ਮੇਨੈਜਰ ਸੁਰਿੰਦਰ ਸਿੰਘ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪਟਿਆਲਾ ਅਤੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਹੁਕਮਾਂ ਅਨੁਸਾਰ ਵਿਦਿਆਰਥੀਆਂ ਨੂੰ ਮੌਸਮੀ, ਕੁਦਰਤੀ, ਮਨੁੱਖੀ ਆਫਤਾਵਾਂ ਤੋਂ ਬਚਾਉਣ ਅਤੇ ਐਮਰਜੈਂਸੀ ਦੌਰਾਨ ਪੀੜਤਾਂ ਦੀ ਸਹਾਇਤਾ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਲੂਤਪਸ਼ ਅਤੇ ਵੱਧਦੇ ਤਾਪਮਾਨ ਕਾਰਨ ਜਾਂਨੀ ਮਾਲੀ ਨੁਕਸਾਨਾਂ ਨੂੰ ਰੋਕਣ ਲਈ ਜਾਣਕਾਰੀ ਬਹੁਤ ਜ਼ਰੂਰੀ ਪ੍ਰਿੰਸੀਪਲ ਡਾਕਟਰ ਕਰਮਜੀਤ ਕੌਰ
