ਚੰਡੀਗੜ੍ਹ, 30 ਜਨਵਰੀ:- ਹਰਿਆਣਾ ਸਰਕਾਰ ਨੈ ਸੂਬੇ ਵਿੱਚ ਜਨਗਣਨਾ-2027 ਤਹਿਤ ਹਾਊਸ-ਲਿਸਟਿੰਗ ਕੰਮ ਦੀ ਸਮੇਂ-ਸਾਰਿਣੀ ਨੋਟੀਫਾਇਡ ਕਰ ਦਿੱਤੀ ਹੈ। ਇਹ ਕੰਮ 1 ਮਈ ਤੋਂ 30 ਮਈ, 2026 ਤੱਕ 30 ਦਿਨਾਂ ਦੇ ਸਮੇਂ ਵਿੱਚ ਸਪੰਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਨਾਗਰਿਕਾਂ ਨੂੰ 16 ਅਪ੍ਰੈਲ ਤੋਂ 30 ਅਪ੍ਰੈਲ, 2026 ਤੱਕ ਸਵੈ-ਗਣਨਾ (ਸੈਲਫ ਏਨਿਯੂਮਰੇਸ਼ਨ) ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਵੇਗੀ।
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਹਰਿਆਣਾ ਦੇ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੀ ਵਿੱਤ ਕਮਿਸ਼ਨਰ ਅਤੇ ਜਨਗਣਨਾ-2027 ਲਈ ਸੂਬਾ ਨੋਡਲ ਅਧਿਕਾਰੀ ਡਾ. ਸੁਮਿਤਾ ਮਿਸ਼ਰਾ ਨੇ ਦਸਿਆ ਕਿ ਇਹ ਨੋਟੀਫਿਕੇਸ਼ਨ ਜਨਗਣਨਾ ਐਕਟ, 1948 ਅਤੇ ਉਸ ਨਾਲ ਸਬੰਧਿਤ ਜਨਗਣਨਾ ਨਿਯਮਾਂ ਤਹਿਤ ਪ੍ਰਦੱਤ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਜਾਰੀ ਕੀਤੀ ਗਈ ਹੈ।
ਨੋਟੀਫਿਕੇਸ਼ਨ ਅਨੁਸਾਰ, ਇਹ ਨਵੀਂ ਨੋਟੀਫਿਕੇਸ਼ਨ ਹਰਿਆਣਾ ਸਰਕਾਰ ਦੀ 22 ਨਵੰਬਰ, 2019 ਦੀ ਪਹਿਲਾਂ ਨੋਟੀਫਿਕੇਸ਼ਨ ਨੁੰ ਪ੍ਰਤੀਸਥਾਪਿਤ ਕਰਦੀ ਹੈ। ਹਾਲਾਂਕਿ, ਇਸ ਪ੍ਰਤੀਸਥਾਪਨ ਤੋਂ ਪਹਿਲਾਂ ਪੁਰਨ ਕੀਤੇ ਗਏ ਅਤੇ ਪੈਂਡਿੰਗ ਕੰਮਾਂ 'ਤੇ ਇਸ ਦਾ ਕੋਈ ਪ੍ਰਭਾਵ ਨਹੀਂ ਪਵੇਗਾ।
ਹਰਿਆਣਾ ਵਿੱਚ ਜਨਗਣਨਾ2027 ਲਈ ਹਾਊਸਲਿਸਟਿੰਗ 1 ਮਈ ਤੋਂ 16 ਅਪ੍ਰੈਲ ਤੋਂ ਸਵੈਗਣਨਾ ਦੀ ਸਹੂਲਤ
