ਚੰਡੀਗਡ੍ਹ, 13 ਨਵੰਬਰ- ਹਰਿਆਣਾ ਸਰਕਾਰ ਨੇ ਭਾਰਤ ਸਰਕਾਰ ਵੱਲੋਂ 1 ਨਵੰਬਰ ਤੋਂ 30 ਨਵੰਬਰ ਤੱਕ ਪੂਰੇ ਦੇਸ਼ ਵਿੱਚ ਚਲਾਏ ਜਾ ਰਹੇ ਰਾਸ਼ਟਰਵਿਆਪੀ ਡਿਜ਼ਿਟਲ ਜੀਵਨ ਸਰਟੀਫਿਕੇਟ ਮੁਹਿੰਮ 4.0 ਵਿੱਚ ਆਪਣੀ ਭਾਗੀਦਾਰੀ ਦਾ ਐਲਾਨ ਕੀਤਾ ਹੈ। ਪੇਂਸ਼ਨਭੋਗਿਆਂ ਲਈ ਡਿਜ਼ਿਟਲ ਜੀਵਨ ਸਰਟੀਫਿਕੇਟ ਜਮਾ ਕਰਨ ਵਿੱਚ ਆਸਾਨੀ ਅਤੇ ਸਹੂਲਤ ਯਕੀਨੀ ਕਰਨ ਲਈ ਇਹ ਮੁਹਿੰਮ ਪੂਰੇ ਹਰਿਆਣਾ ਵਿੱਚ ਚਲਾਇਆ ਜਾਵੇਗਾ।
ਹਰਿਆਣਾ ਦੇ ਖਜਾਨਾ ਅਤੇ ਲੇਖਾ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਸੀ.ਜੀ.ਰਜਨੀ ਕੰਥਨ ਨੇ ਦੱਸਿਆ ਕਿ ਮੁਹਿੰਮ ਦੇ ਪ੍ਰਭਾਵੀ ਲਾਗੂਕਰਨ ਅਤੇ ਤਾਲਮੇਲ ਲਈ ਪੰਚਕੂਲਾ ਸਥਿਤ ਪੇਂਸ਼ਨ ਵੰਡ ਪ੍ਰਕੋਸ਼ਠ ( ਪੀਡੀਸੀ ) ਦੇ ਜੁਆਂਇਟ ਡਾਇਰੈਕਟਰ ਸ੍ਰੀ ਰਾਕੇਸ਼ ਰਾਠੀ ਨੂੰ ਰਾਜ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ ਜਦੋਂ ਕਿ ਹਰਿਆਣਾ ( ਚੰਡੀਗੜ੍ਹ ਸਮੇਤ ) ਦੇ ਸਾਰੇ ਖਜਾਨਾ ਅਧਿਕਾਰੀਆਂ ਨੂੰ ਆਪਣੇ-ਆਪਣੇ ਜ਼ਿਲ੍ਹਿਆਂ ਲਈ ਉਪ-ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਖਜਾਨਾ ਅਧਿਕਾਰੀਆਂ ਨੂੰ ਮੁਹਿੰਮ ਦੇ ਸੁਚਾਰੂ ਅਤ ਸਫਲ ਲਾਗੂਕਰਨ ਲਈ ਸਾਰੇ ਜਰੂਰੀ ਉਪਾਅ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਉਨ੍ਹਾਂ ਨੇ ਦੱਸਿਆ ਕਿ ਇਸ ਪਹਿਲ ਨਾਲ ਲਗਭਗ 2.41 ਲੱਖ ਹਰਿਆਣਾ ਸਰਕਾਰ ਦੇ ਪੇਂਸ਼ਨਭੋਗੀ ਅਤੇ ਪਾਰਿਵਾਰਿਕ ਪੇਂਸ਼ਨਭੋਗੀ ਲਾਭਾਂਵਿਤ ਹੋਣਗੇ, ਜੋ ਈ-ਪੇਂਸ਼ਨ ਰਾਹੀਂ ਖਜਾਨਾਗਾਰਾਂ/ ਉਪ-ਖਜਾਨਾਗਾਰਾਂ ਅਤੇ ਪੇਂਸ਼ਨ ਵੰਡ ਬੈਂਕਾਂ ( ਐਸਬੀਆਈ, ਪੀਐਨਬੀ, ਬੀਓਆਈ, ਯੂਬੀਆਈ, ਸੀਬੀਆਈ, ਕੇਨਰਾ ਬੈਂਕ ) ਰਾਹੀਂ ਪੇਂਸ਼ਨ ਪ੍ਰਾਪਤ ਕਰਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਇਸ ਮੁਹਿੰਮ ਦਾ ਟੀਚਾ ਪੇਂਸ਼ਨਭੋਗਿਆਂ ਨੂੰ ਅਸਾਨ ਡਿਜ਼ਿਟਲ ਢੰਗ ਨਾਲ ਆਪਣੇ ਡਿਜ਼ਿਟਲ ਜੀਵਨ ਸਰਟੀਫਿਕੇਟ ਜਮਾ ਕਰਨ ਵਿੱਚ ਸਹੂਲਤ ਪ੍ਰਦਾਨ ਕਰਨਾ ਹੈ ਜਿਸ ਨਾਲ ਸਮੇ 'ਤੇ ਬਿਨਾ ਰੁਕਾਵਟ ਪੇਂਸ਼ਨ ਵੰਡ ਯਕੀਨੀ ਹੋ ਸਕੇ।
ਉਨਾਂ੍ਹ ਨੇ ਸਾਰੇ ਪੇਂਸ਼ਨਭੋਗਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਦਾ ਪੂਰਾ ਲਾਭ ਚੁੱਕਣ ਅਤੇ ਆਪਣੇ ਡਿਜ਼ਿਟਲ ਜੀਵਨ ਸਰਟੀਫਿਕੇਟ ਜਾਂ ਤਾਂ ਨੇੜੇ ਦੇ ਖਜਾਨਾ ਦਫ਼ਤਰ ਜਾਂ ਆਪਣੇ ਸਮਾਰਟ ਫੋਨ 'ਤੇ ਜੀਵਨ ਸਰਟੀਫਿਕੇਟ ਪੋਰਟਲ ਜਾਂ ਮੋਬਾਇਲ ਏਪ ਰਾਹੀਂ ਜਮਾ ਕਰਨ।
ਪੈਂਸ਼ਨਭੋਗਿਆਂ ਦੀ ਸਹੂਲਤ ਲਈ ਹਰਿਆਣਾ ਰਾਸ਼ਟਰਵਿਆਪੀ ਡਿਜ਼ਿਟਲ ਜੀਵਨ ਸਰਟੀਫਿਕੇਟ ਮੁਹਿੰਮ 40 ਵਿੱਚ ਸ਼ਾਮਲ
