ਚੰਡੀਗੜ੍ਹ, 6 ਮਈ:- ਹਰਿਆਣਾ ਸਰਕਾਰ ਨੇ ਰਾਜ ਦੇ ਵੱਖ-ਵੱਖ ਵਿਭਾਗਾਂ, ਬੋਰਡਾਂ, ਨਿਗਮਾਂ ਅਤੇ ਅਥਾਰਿਟੀਆਂ ਵਿੱਚ ਅਜਿਹੇ ਅਹੁਦਿਆਂ ਦੀ ਪਹਿਚਾਣ ਕਰਨ ਅਤੇ ਅੰਕੜੇ ਜੁਟਾਉਣ ਦਾ ਫੈਸਲਾ ਕੀਤਾ ਹੈ ਜਿੱਥੇ ਠੇਕਾ ਕਰਮਚਾਰੀ ਪ੍ਰਤੀ ਮਹੀਨਾ 50,000 ਰੁਪਏ ਤੋਂ ਵੱਧ ਮਾਣਭੱਤਾ ਲੈ ਰਹੇ ਹਨ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਇਸ ਸਬੰਧ ਵਿੱਚ ਸਾਰੇ ਪ੍ਰਸਾਸ਼ਨਿਕ ਸਕੱਤਰਾਂ, ਵਿਭਾਗ ਪ੍ਰਮੁੱਖਾਂ, ਬੋਰਡਾਂ/ਨਿਗਮਾਂ/ਅਥਾਰਿਟੀਆਂ ਦੇ ਪ੍ਰਬੰਧ ਨਿਦੇਸ਼ਕਾਂ ਅਤੇ ਮੁੱਖ ਪ੍ਰਸਾਸ਼ਕਾਂ, ਡਿਵੀਜਨਲ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਅਜਿਹੇ ਕਰਮਚਾਰੀਆਂ ਦਾ ਵੇਰਵਾ ਉਪਲਬਧ ਕਰਾਉਣ ਲਈ ਕਿਹਾ ਗਿਆ ਹੈ, ਜਿਨ੍ਹਾਂ ਨੇ 15 ਅਗਸਤ, 2024 ਤੱਕ ਠੇਕਾ ਆਧਾਰ 'ਤੇ 5 ਸਾਲ ਦੀ ਸੇਵਾ ਪੂਰੀ ਕਰ ਲਈ ਹੈ।
ਸਾਰੇ ਸਬੰਧਿਤ ਵਿਭਾਗਾਂ ਅਤੇ ਅਦਾਰਿਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਨਿਰਧਾਰਿਤ ਪ੍ਰਾਰੂਪ ਵਿੱਚ ਲੋੜੀਂਦੀ ਜਾਣਕਾਰੀ 30 ਮਈ, 2026 ਤੱਕ ਈ-ਮੇਲ [email protected] 'ਤੇ ਭੇਜਣਾ ਯਕੀਨੀ ਕਰਨ। ਮੰਗੀ ਗਈ ਜਾਣਕਾਰੀ ਵਿੱਚ ਵਿਭਾਗ/ਬੋਰਡ/ਨਿਗਮ/ਅਥਾਰਿਟੀ ਦਾ ਨਾਮ, ਅਹੁਦੇ ਦਾ ਨਾਮ, ਅਜਿਹੇ ਅਹੁਦਿਆਂ 'ਤੇ ਕੰਮ ਕਰ ਰਹੇ ਠੇਕਾ ਕਰਮਚਾਰੀਆਂ ਦੀ ਗਿਣਤੀ, ਕਰਮਚਾਰੀ ਜਿਸ ਅਹੁਦੇ ਦੇ ਵਿਰੁੱਧ ਕੰਮ ਕਰ ਰੇ ਹਨ ਉਹ ਮੰਜੂਰ ਹੈ ਜਾਂ ਨਹੀਂ, ਨਿਯੁਕਤੀ ਦਾ ਢੰਗ, ਮਹੀਨਾ ਮਾਣਭੱਤਾ, ਕੰਮ ਦੀ ਪ੍ਰਕ੍ਰਿਤੀ, ਠੇਕੇ ਦਾ ਸਮੇਂ ਅਤੇ ਲੋੜੀਂਦੀ ਉਚਿਤਤਾ ਸਬੰਧੀ ਟਿਪਣੀਆਂ ਸ਼ਾਮਿਲ ਹਨ।
ਸਰਕਾਰ ਨੇ ਨਿਰਦੇਸ਼ ਦਿੱਤੇ ਹਨ ਕਿ ਇੰਨ੍ਹਾਂ ਨਿਰਦੇਸ਼ਾਂ ਨੂੰ ਸਾਰੇ ਸਬੰਧਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਨੋਟਿਸ ਵਿੱਚ ਲਿਆਇਆ ਜਾਵੇ, ਤਾਂ ਜੋ ਸਮੇਂਬੱਧ ਢੰਗ ਨਾਲ ਲੋੜੀਂਦੀ ਜਾਣਕਾਰੀ ਉਪਲਬਧ ਕਰਾਈ ਜਾ ਸਕੇ।
ਹਰਿਆਣਾ ਸਰਕਾਰ ਨੇ ਮੰਗੀ 50 ਹਜਾਰ ਪ੍ਰਤੀ ਮਹੀਨਾ ਤੋਂ ਵੱਧ ਮਾਣਭੱਤਾ ਪਾਉਣ ਵਾਲੇ ਠੇਕਾ ਕਰਮਚਾਰੀਆਂ ਦੀ ਜਾਣਕਾਰੀ
