ਚੰਡੀਗੜ੍ਹ, 29 ਜੂਨ - ਹਰਿਆਣਾ ਦੇ ਲੋਕ ਨਿਰਮਾਣ ਅਤੇ ਜਨਸਿਹਤ ਇੰਜੀਨੀਅਰਿੰਗ ਮੰਤਰੀ ਸ੍ਰੀ ਰਣਬੀਰ ਸਿੰਘ ਗੰਗਵਾ ਨੈ ਕਿਹਾ ਕਿ ਸਮਾਜ ਨੂੰ ਜੋੜਨ ਅਤੇ ਅੰਧਵਿਸ਼ਵਾਸ ਮਿਟਾਉਣ ਦਾ ਕੰਮ ਸੰਤ ਕਬੀਰ ਨੇ ਆਪਣੇ ਪੂਰੇ ਜੀਵਨ ਵਿੱਚ ਕੀਤਾ। ਉਹ ਇੱਕ ਅਜਿਹੇ ਦੂਰਦਰਸ਼ੀ ਸਨ, ਜਿਨ੍ਹਾਂ ਨੇ ਜਾਤੀ, ਧਰਮ ਅਤੇ ਉਚ-ਨੀਚ ਤੋਂ ਉੱਪਰ ਉੱਠ ਕੇ ਮਨੁੱਖਤਾ ਦਾ ਸੰਦੇਸ਼ ਦਿੱਤਾ।
ਲੋਕ ਨਿਰਮਾਣ ਮੰਤਰੀ ਐਤਵਾਰ ਨੂੰ ਹਿਸਾਰ ਵਿੱਚ ਸੰਤ ਕਬੀਰ ਹੋਸਟਲ ਵਿੱਚ ਆਯੋਜਿਤ ਸੰਤ ਕਬੀਰ ਸਾਹਬ ਦੇ 627ਵੇਂ ਪ੍ਰਕਾਸ਼ ਉਤਸਵ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਉਨ੍ਹਾਂ ਨੇ ਕਬੀਰ ਹੋਸਟਲ ਲਈ 21 ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਨੇ ਸੰਤ ਕਰੀਰ ਹੋਸਟਲ ਦੀ ਵਿਵਸਥਾਵਾਂ ਦੀ ਵੀ ਸ਼ਲਾਘਾ ਕੀਤੀ ਅਤੇ ਭਰੋਸਾ ਦਿੱਤਾ ਕਿ ਸਰਕਾਰ ਵੱਲੋਂ ਅਜਿਹੇ ਅਦਾਰਿਆਂ ਨੂੰ ਹੋਰ ਵੱਧ ਮਜਬੂਤ ਕਰਨ ਦੀ ਦਿਸ਼ਾ ਵਿੱਚ ਕਦਮ ਚੁੱਕੇ ਜਾਣਗੇ, ਜਿਸ ਨਾਲ ਵਿਦਿਆਰਥੀਆਂ ਨੂੰ ਬਿਹਤਰ ਮਾਹੌਲ ਮਿਲ ਸਕੇ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲ ਰਹੀ ਹੈ। ਸਾਰੇ ਮਹਾਪੁਰਸ਼ਾਂ ਦੀ ਜੈਯੰਤੀ ਹੁਣ ਰਾਜ ਸਰਕਾਰ ਵੱਲੋਂ ਅਧਿਕਾਰਤ ਰੂਪ ਨਾਲ ਮਨਾਈ ਜਾ ਰਹੀ ਹੈ, ਜਿਸ ਨਾਲ ਸਮਾਜ ਵਿੱਚ ਏਕਤਾ ਅਤੇ ਜਾਗਰੁਕਤਾ ਦਾ ਸੰਦੇਸ਼ ਫੈਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਡੀਐਸਸੀ ਸਮਾਜ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਸਰਕਾਰ ਦੀ ਪ੍ਰਾਥਮਿਕਤਾ ਹੈ। ਹੁਣ ਸਮਾਜ ਦੇ ਯੁਵਾ ਬਿਨ੍ਹਾ ਸਿਫਾਰਿਸ਼, ਬਿਨ੍ਹਾ ਖਰਚੇ ਦੇ ਸਰਕਾਰੀ ਨੌਕਰੀਆਂ ਵਿੱਚ ਚੁਣੇ ਜਾ ਰਹੇ ਹਨ।
ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਮੁੱਖ ਮੰਤਰੀ ਦੀ ਨੀਤੀਆਂ ਦਾ ਹੀ ਨਤੀਜਾ ਹੈ ਕਿ ਪਾਰਦਰਸ਼ੀ ਭਰਤੀ ਪ੍ਰਕ੍ਰਿਆ ਨਾਲ ਹਜਾਰਾਂ ਨੌਜੁਆਨਾਂ ਨੁੰ ਸਰਕਾਰੀ ਨੋਕਰੀ ਮਿਲੀ ਹੈ। ਸਰਕਾਰ ਬਿਨ੍ਹਾ ਖਰਚੀ, ਬਿਨ੍ਹਾ ਪਰਚੀ ਦੇ ਸਿਦਾਂਤ 'ਤੇ ਕੰਮ ਕਰ ਰਹੀ ਹੈ ਅਤੇ ਨੌਜੁਆਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਫੱਲ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਹੋ ਰਹੇ ਵਿਕਾਸ ਕੰਮ ਗੁਣਵੱਤਾਪੂਰਣ ਅਤੇ ਪਾਰਦਰਸ਼ੀ ਢੰਗ ਨਾਲ ਪੂਰੇ ਕੀਤੇ ਜਾ ਰਹੇ ਹਨ। ਸੜਕਾਂ, ਭਵਨਾਂ ਅਤੇ ਪੇਯਜਲ ਵਰਗੀ ਮੁੱਢਲੀ ਸਹੂਲਤਾਂ ਵਿੱਚ ਸੁਧਾਰ ਲਈ ਸਰਕਾਰ ਪ੍ਰਤੀਬੱਧ ਹੈ। ਜਨਸਿਹਤ ਇੰਜਨੀਅਰਿੰਗ ਵਿਭਾਗ ਰਾਹੀਂ ਜਲ ਸਪਲਾਈ ਅਤੇ ਸੀਵਰੇਜ ਪ੍ਰਣਾਲੀ ਨੂੰ ਆਧੁਨਿਕ ਬਣਾਇਆ ਜਾ ਰਿਹਾ ਹੈ।
ਹਰੇਕ ਸਮਾਜ ਦੇ ਮਹਾਪੁਰਸ਼ਾਂ ਦੀ ਜੈਯੰਤੀ ਸਰਕਾਰੀ ਪੱਧਰ 'ਤੇ ਮਨਾ ਰਹੀ ਹੈ ਹਰਿਆਣਾ ਸਰਕਾਰ - ਰਣਬੀਰ ਗੰਗਵਾ
