ਚੰਡੀਗੜ੍ਹ, 11 ਫਰਵਰੀ:- ਹਰਿਆਣਾ ਸਰਕਾਰ ਨੇ 2.39 ਕਰੋੜ ਰੁਪਏ ਦੇ ਸੂਖਮ ਮੈਡੀਕਲ ਸਮੱਗਰੀ ਖਰੀਦਣ ਦੀ ਮੰਜੂਰੀ ਦੇ ਦਿੱਤੀ ਹੈ, ਜਿਸ ਵਿੱਚ 25 ਸਲਿਟ ਲੈਂਪ, 140 ਰੈਡੀਏਂਟ ਵਾਰਮਰ, 60 ਐਲਈਡੀ ਫੋਟੋਥੇਰੇਪੀ ਯੂਨਿਟ ਅਤੇ 1575 ਪਲਾਸਟਿਕ ਮੋਲਡੇਡ ਪੈਲੇਟ ਸ਼ਾਮਿਲ ਹਨ। ਇਸ ਨਾਲ ਰਾਜਭਰ ਵਿੱਚ ਮਰੀਜਾਂ ਦੀ ਬਿਹਤਰ ਸਿਹਤ ਸਹੂਲਤਾਂ ਉਪਲਬਧ ਹੋਣਗੀਆ ਅਤੇ ਹੈਲਥਕੇਅਰ ਇੰਫ੍ਰਾਸਟਕਚਰ ਮਜਬੂਤ ਹੋਵੇਗਾ। ਇਹ ਸਮੱਗਰੀ ਸਿਵਲ ਹਸਪਤਾਲਾਂ ਅਤੇ ਨਵਜਾਤ ਸ਼ਿਸ਼ੂ ਦੇਖਭਾਲ ਇਕਾਈਆਂ (ਨਿਯੋਨੇਟਲ ਕੇਅਰ ਯੁਨਿਟ) ਵਿੱਚ ਸਪਲਾਈ ਕੀਤੇ ਜਾਣਗੇ, ਜਿਸ ਨਾਲ ਸਰਕਾਰੀ ਸਿਹਤ ਅਦਾਰਿਆਂ ਵਿੱਚ ਨਿਦਾਨ, ਉਪਚਾਰ ਅਤੇ ਭੰਡਾਰਣ ਦੀ ਸਹੂਲਤ ਵੱਧ ਹੋਵੇਗੀ।
          ਇਹ ਫੈਸਲਾ ਹਰਿਆਣਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਦੀ ਅਗਵਾਈ ਹੇਠ ਵਿਸ਼ੇਸ਼ ਸਥਾਈ ਕੇ੍ਰਅ ਕਮੇਟੀ (ਹਾਇਰ) ਦੀ ਮੀਟਿੰਗ ਵਿੱਓ ਕੀਤਾ ਅਿਗਾ। ਇਹ ਖਰੀਦ ਦੋ ਸਾਲ ਦੇ ਰੇਟ ਕੰਟ੍ਰੈਕਟ ਦੇ ਤਹਿਤ ਕੀਤੀ ਜਾਵੇਗੀ, ਜਿਸ ਵਿੱਚ ਸਮੱਗਰੀਆਂ ਦੇ ਬਿਨ੍ਹਾ ਰੁਕਾਵਟ ਸੰਚਾਲਨ ਤਹਿਤ ਕੰਮ ਕਰਨ ਲਈ ਮੇਂਟੇਨਸ ਸਪੋਰਟ ਵੀ ਸ਼ਾਮਿਲ ਹਨ।
          ਡਾ. ਮਿਸ਼ਰਾ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਲਗਭਗ 74 ਲੱਖ ਰੁਪਏ ਦੀ ਲਾਗਤ 25 ਸਿਲਟ ਲੈਂਪ ਖਰੀਦੇ ਜਾਣਗੇ, ਜੋ ਸਿਵਲ ਹਸਪਤਾਲਾਂ ਦੇ ਨੇਤਰ ਰੋਗ ਵਿਭਾਗ ਵਿੱਚ ਸਥਾਪਿਤ ਕੀਤੇ ਜਾਣਗੇ ਤਾਂ ਜੋ ਇੰਨ੍ਹਾਂ ਸਮੱਗਰੀਆਂ ਰਾਹੀਂ ਨੇਤਰ ਸਬੰਧੀ ਰੋਗਾਂ ਨੂੰ ਸਮੇਂ 'ਤੇ ਪਹਿਚਾਣ ਅਤੇ ਉਪਚਾਰ ਯਕੀਨੀ ਕੀਤਾ ਜਾ ਸਕੇ। ਨਵਜਾਤ ਸ਼ਿਸ਼ੂਆਂ ਦੀ ਦੇਖਭਾਲ ਲਈ ਲਗਭਗ 82 ਲੱਖ ਰੁਪਏ ਦੀ ਲਾਗਤ ਨਾਲ 140 ਰੇਂਡਇਏਂਟ ਵਾਰਮਰ ਖਰੀਦੇ ਜਾਣਗੇ, ਜੋ ਜਨਮ ਦੇ ਤੁਰੰਤ ਬਾਅਦ ਨਵਜਾਤ ਬੱਚਿਆਂ ਦੇ ਸ਼ਰੀਰ ਦਾ ਸਹੀ ਤਾਪਮਾਨ ਬਣਾਏ ਰੱਖਣ ਵਿੱਚ ਸਹਾਇਤ ਹੋਣਗੇ ਅਤੇ ਮੁਸ਼ਕਲਾਂ ਦੇ ਜੋਖਿਮ ਨੂੰ ਘੱਟ ਕਰਣਗੇ।
          ਇਸ ਤੋਂ ਇਲਾਵਾ, 32 ਲੱਖ ਰੁਪਏ ਦੀ ਕੀਮਤ ਵਾਲੀ 60 ਐਲਈਡੀ ਫੋਟੋਥੇਰੇਪੀ ਯੂਨਿਟਸ ਦਾ ਇਸਤੇਮਾਲ ਨਵਜਾਤ ਪੀਲੀਆ (ਨਿਯੋਨੇਟਲ ਜਾਂਨਡਿਸ) ਦੇ ਇਲਾਜ ਲਈ ਕੀਤਾ ਜਾਵੇਗਾ, ਜੋ ਨਵਜਾਤ ਬੱਚਿਆਂ ਵਿੱਚ ਇੱਕ ਆਮ, ਪਰ ਗੰਭੀਰ ਬੀਮਾਰੀ ਹੋ ਸਕਦੀ ਹੈ।
          ਲਾਜਿਸਟਿਕਸ ਅਤੇ ਭੰਡਾਰਣ ਸਮਰੱਥਾ ਨੂੰ ਬਿਹਤਰ ਬਨਾਉਣ ਲਈ, 51 ਲੱਖ ਰੁਪਏ ਦੀ ਕੀਮਤ ਵਾਲੇ 1575 ਪਲਾਸਟਿਕ ਮੋਲਡੇਟ ਪੈਲੇਟ ਐਚਐਮਅੇਯਸੀਐਲ ਵੇਅਰਹਾਊਸ ਨੂੰ ਉਪਲਬਧ ਕਰਵਾਏ ਜਾਣਗੇ। ਇਸ ਨਾਲ ਦਵਾਈਆਂ ਅਤੇ ਮੈਡੀਕਲ ਸਮੱਗਰੀ ਦੇ ਸੁਰੱਖਿਅਤ ਭੰਡਾਰਣ ਅਤੇ ਇੰਨਵੇਂਟਰੀ ਪ੍ਰਬੰਧਨ ਵਿੱਚ ਸੁਧਾਰ ਹੋਵੇਗਾ।
          ਡਾ. ਮਿਸ਼ਰਾ ਨੇ ਕਿਹਾ ਕਿ ਇਹ ਪਹਿਲ ਹਰਿਆਣਾ ਦੇ ਪਬਲਿਕ ਸਿਹਤ ਤੰਤਰ ਨੂੰ ਮਜਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹਤੱਵਪੂਰਣ ਕਦਮ ਹੈ, ਜਿਸ ਨਾਲ ਮਰੀਜਾਂ, ਵਿਸ਼ੇਸ਼ ਰੂਪ ਨਾਲ ਨਵਜਾਤ ਬੱਚਿਆਂ ਅਤੇ ਨੇਤਰ ਰੋਗੀਆਂ ਦਾ ਗੁਣਵੱਤਾਪੂਰਣ ਸਿਹਤ ਸੇਵਾਵਾਂ ਦਾ ਸਿੱਧਾ ਲਾਭ ਹੋਵੇਗਾ।