ਪਟਿਆਲਾ:- ਆਤਮਾ ਰਾਮ ਕੁਮਾਰ ਸਭਾ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਪ੍ਰਿੰਸੀਪਲ ਸ਼੍ਰੀਮਤੀ ਡੋਲੀ ਦੀ ਇੱਛਾ ਹੈ ਕਿ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ, ਸੰਸਕਾਰ ਅਨੁਸਾਸਨ ਅਤੇ ਚਰਿੱਤ੍ਰ ਨਿਰਮਾਨ ਦੇ ਨਾਲ ਨਾਲ, ਕੁਦਰਤੀ, ਮੌਸਮੀ, ਮਨੁੱਖੀ ਆਫਤਾਵਾਂ, ਘਰੇਲੂ ਘਟਨਾਵਾਂ ਸਮੇਂ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਹਿੱਤ ਮਦਦਗਾਰ ਫ਼ਰਿਸ਼ਤਿਆਂ ਵਜੋਂ ਤਿਆਰ ਕੀਤਾ ਜਾਵੇ।
ਜਿਸ ਹਿੱਤ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ, ਪੰਜਾਬ ਦੇ ਮੁੱਖ ਸਕੱਤਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਦੇ ਹੁਕਮਾਂ ਅਨੁਸਾਰ ਅੰਤਰਰਾਸ਼ਟਰੀ ਆਫ਼ਤ ਪ੍ਰਬੰਧਨ ਦਿਵਸ਼ ਮੌਕੇ ਵਿਦਿਆਰਥੀਆਂ, ਅਧਿਆਪਕਾਂ ਨੂੰ ਘਰਾਂ, ਦੁਕਾਨਾਂ, ਸੰਸਥਾਵਾਂ, ਗੱਡੀਆਂ ਅਤੇ ਵਿਉਪਾਰੀਆਂ ਅਦਾਰਿਆਂ ਵਿਖੇ ਗੈਸਾਂ ਲੀਕ ਹੋਣ, ਬਿਜਲੀ ਸ਼ਾਟ ਸਰਕਟ, ਪੈਟਰੋਲੀਅਮ ਅਤੇ ਬਲਣਯੋਗ ਪਦਾਰਥਾਂ ਦੀਆਂ ਅੱਗਾਂ ਲਗਣ ਸਮੇਂ ਜਾਂਨੀ ਅਤੇ ਮਾਲੀ ਨੁਕਸਾਨਾਂ ਨੂੰ ਘਟਾਉਣ, ਹੈਲਪ ਲਾਈਨ ਨੰਬਰਾਂ ਰਾਹੀਂ ਪੁਲਿਸ, ਐਂਬੂਲੈਂਸਾਂ, ਫਾਇਰ ਬ੍ਰਿਗੇਡ ਨੂੰ ਬੁਲਾਉਣ ਦੀ ਜਾਣਕਾਰੀ ਦੇਣ ਲਈ ਸ਼੍ਰੀ ਕਾਕਾ ਰਾਮ ਵਰਮਾ, ਚੀਫ਼ ਟ੍ਰੇਨਰ, ਫਸਟ ਏਡ, ਸੇਫਟੀ, ਸਿਹਤ ਜਾਗਰੂਕਤਾ ਮਿਸ਼ਨ ਨੂੰ ਸਕੂਲ ਵਿਖੇ ਬੁਲਾਇਆ ਗਿਆ।
ਸ਼੍ਰੀ ਕਾਕਾ ਰਾਮ ਵਰਮਾ ਨੇ ਉਦਾਹਰਨਾਂ ਦੇਕੇ ਦਸਿਆ ਕਿ ਦੇਸ਼ ਦੁਨੀਆਂ ਵਿੱਚ ਟ੍ਰੇਨਿੰਗਾਂ, ਅਭਿਆਸ ਦੀ ਕਮੀਂ, ਕਾਰਨ ਹਰਰੋਜ ਹਜ਼ਾਰਾਂ ਜ਼ਿੰਦਗੀਆਂ ਅਤੇ ਪ੍ਰਾਪਰਟੀਆਂ ਅੱਗਾਂ, ਧੂੰਏਂ, ਬਿਜਲੀ,ਗਰਮੀ, ਲੂ ਲੱਗਣ, ਸੰਨ ਸਟਰੋਕ, ਬ੍ਰੇਨ ਹੈਮਰੇਜ, ਬੇਹੋਸ਼ੀ, ਕੌਮੇ, ਡੀਹਾਈਡ੍ਰੇਸ਼ਨ, ਬਲੱਡ ਪਰੈਸ਼ਰ ਜਾਂ ਸ਼ੂਗਰ ਦੇ ਘਟਣ ਸੜਕੇ ਖ਼ਤਮ ਹੋ ਰਹੀਆਂ ਹਨ। ਉਨ੍ਹਾਂ ਨੇ ਘਰੈਲੂ ਘਟਨਾਵਾਂ ਰੋਕਣ ਅਤੇ ਐਮਰਜੈਂਸੀ ਦੌਰਾਨ ਬਚਣ, ਬਚਾਉਣ ਪੀੜਤਾਂ ਨੂੰ ਫਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ ਦੇਕੇ ਬਚਾਉਣ ਦੇ ਢੰਗ ਤਰੀਕੇ ਸਿਖਾਏ।
ਪ੍ਰਿੰਸੀਪਲ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਲੱਖਾਂ ਲੋਕਾਂ ਦੀ ਮੌਤਾਂ ਅਤੇ ਪ੍ਰਾਪਰਟੀਆਂ ਨੂੰ ਟ੍ਰੇਨਿੰਗਾਂ, ਅਭਿਆਸ ਅਤੇ ਮੌਕ ਡਰਿੱਲਾਂ ਕਰਵਾਕੇ ਰੋਕਿਆ ਜਾ ਸਕਦਾ ਹੈ ਤਾਂ, ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਦੀਆਂ ਟ੍ਰੇਨਿੰਗਾਂ ਦੇਕੇ ਹਰ ਘਰ ਪਰਿਵਾਰ, ਵਿਉਪਾਰਕ ਅਦਾਰਿਆਂ ਅਤੇ ਸਿੱਖਿਆ ਸੰਸਥਾਵਾਂ ਵਿਖੇ ਮਦਦਗਾਰ ਫ਼ਰਿਸ਼ਤੇ ਤਿਆਰ ਕੀਤੇ ਜਾਣ।
ਪ੍ਰਿੰਸੀਪਲ ਨੇ ਬੇਨਤੀ ਕੀਤੀ ਕਿ ਉਨ੍ਹਾਂ ਦੇ ਵਿਦਿਆਰਥੀਆਂ, ਅਧਿਆਪਕਾਂ, ਖੇਤਰ ਦੇ ਦੁਕਾਨਦਾਰਾਂ ਅਤੇ ਕੁੱਝ ਮਾਪਿਆਂ ਨੂੰ ਪੰਜ ਦਿਨ ਦੇ ਆਫ਼ਤ ਪ੍ਰਬੰਧਨ, ਫਸਟ ਏਡ, ਫਾਇਰ ਸੇਫਟੀ, ਫਸਟ ਏਡ ਦੀਆਂ ਟ੍ਰੇਨਿੰਗਾਂ ਦੇਕੇ ਭਵਿੱਖ ਵਿੱਚ ਆਉਣ ਵਾਲੀਆਂ ਕੁਦਰਤੀ, ਮੌਸਮੀ, ਮਨੁੱਖੀ ਆਫ਼ਤਾਵਾ, ਜੰਗਾਂ, ਮਹਾਂਮਾਰੀਆਂ ਸਮੇਂ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ, ਪੀੜਤਾਂ ਅਤੇ ਪ੍ਰਸ਼ਾਸਨ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਲਈ ਕੈਂਪ ਲਗਾਏ ਜਾਣਗੇ।
ਘਟਨਾਵਾਂ ਸਮੇਂ ਬਚਣ ਬਚਾਉਣ ਅਤੇ ਪੀੜਤਾਂ ਨੂੰ ਬਚਾਉਣ ਲਈ ਮਦਦਗਾਰ ਫ਼ਰਿਸ਼ਤੇ ਤਿਆਰ ਕੀਤੇ ਜਾਣਗੇ ਪ੍ਰਿੰਸੀਪਲ ਡੋਲੀ
