ਚੰਡੀਗੜ੍ਹ, 23 ਅਕਤੂਬਰ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਲਗਾਤਾਰ ਕਿਸਾਨ ਹੱਕ ਵਿੱਚ ਕੰਮ ਰਹੀ ਹੈ। ਭਾਵੇਂ ਕਿਸਾਨਾਂ ਦੇ ਗੰਨ੍ਹੇ ਦੀ ਐਮਐਸਪੀ ਵਧਾਉਣ ਦੀ ਗੱਲ ਹੋਵੇ ਜਾਂ ਝੋਨੇ ਜਾਂ ਕਣਕ ਆਦਿ ਫਸਲਾਂ ਦੀ ਐਮਐਸਪੀ ਵਿੱਚ ਵਾਧਾ ਕੀਤਾ, ਹਰ ਕਦਮ ਕਿਸਾਨਾਂ ਦੀ ਆਮਦਣੀ ਵਧਾਉਣ ਲਈ ਚੁੱਕੇ ਜਾ ਰਹੇ ਹਨ।
ਮੁੱਖ ਮੰਤਰੀ ਅੱਜ ਆਪਣੇ ਸਰਕਾਰੀ ਆਵਾਸ ਸੰਤ ਕਬੀਰ ਕੁਟੀਰ ਵਿੱਚ ਕਿਸਾਨਾਂ ਨਾਲ ਗੱਲ ਕਰ ਰਹੇ ਸਨ। ਅੱਜ ਕੁਰੂਕਸ਼ੇਤਰ, ਯਮੁਨਾਨਗਰ ਸਮੇਤ ਕਈ ਖੇਤਰਾਂ ਨਾਲ ਕਈ ਕਿਸਾਨ ਦੀਵਾਲੀ ਦੇ ਮੌਕੇ 'ਤੇ ਗੰਨ੍ਹੇ ਦੀ ਐਮਐਸਪੀ ਵਧਾਉਣ 'ਤੇ ਮੁੱਖ ਮੰਤਰੀ ਦਾ ਧੰਨਵਾਦ ਕਰਨ ਆਏ ਸਨ। ਦੀਵਾਲੀ ਦੇ ਮੌਕੇ 'ਤੇ ਬਿਨ੍ਹਾਂ ਮੰਗੇ ਐਮਐਸਪੀ ਵਧਾਉਣਾ ਕਿਸਾਨਾਂ ਲਈ ਸਭ ਤੋਂ ਵੱਡਾ ਤੋਹਫ਼ਾ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਰਾਜ ਸਰਕਾਰ ਨੇ ਅਗੇਤੀ ਕਿਸਮ ਦੇ ਗੰਨੇ ਦਾ ਰੇਟ 400 ਰੁਪਏ ਪ੍ਰਤੀ ਕਿਵੰਟਲ ਤੋਂ ਵਧਾ ਕੇ 415 ਰੁਪਏ ਪ੍ਰਤੀ ਕਿਵੰਟਲ ਅਤੇ ਪਛੇਤੀ ਕਿਸਮ ਦਾ ਰੇਟ 393 ਰੁਪਏ ਪ੍ਰਤੀ ਕਿਵੰਟਲ ਤੋਂ ਵਧਾ ਕੇ 408 ਰੁਪਏ ਪ੍ਰਤੀ ਕਿਵੰਟਲ ਕਰਕੇ ਕਿਸਾਨਾਂ ਦੀ ਆਮਦਣ ਵਧਾਉਣ ਦੀ ਦਿਸ਼ਾ ਵਿੱਚ ਕਦਮ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਗੰਨ੍ਹੇ ਦੇ ਸਮਰਥਨ ਮੁੱਲ ਵਿੱਚ ਕੀਤੇ ਗਏ ਵਾਧੇ ਨਾਲ ਕਿਸਾਨਾਂ ਦੀ ਮਿਹਨਤ ਅਤੇ ਤਿਆਗ ਨੂੰ ਸਨਮਾਨ ਦੇਣ ਨਾਲ ਨਾਲ ਉਨ੍ਹਾਂ ਦੀ ਆਰਥਿਕ ਸਥਿਤੀ ਨੂੰ ਹੋਰ ਮਜਬੂਤ ਕਰੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਇਹ ਫੈਸਲਾ ਨਾ ਸਿਰਫ ਕਿਸਾਨਾਂ ਦੇ ਹੱਕ ਵਿੱਚ ਹੈ ਸਗੋਂ ਰਾਜ ਦੀ ਖੇਤੀਬਾੜੀ ਅਰਥਵਿਵਥਾ ਨੂੰ ਵੀ ਨਵੀਂ ਗਤੀ ਪ੍ਰਦਾਨ ਕਰਨ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਕਿਸਾਨਾਂ ਦੀ ਭਲਾਈ ਲਈ ਪ੍ਰਤੀਬੱਧ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਹ ਵੀ ਕਿਹਾ ਕਿ ਸਾਰੀ 24 ਫਸਲਾਂ ਦੀ ਖਰੀਦ ਐਮਐਸਪੀ 'ਤੇ ਕਰਨ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਰਾਜ ਹੈ। ਇਹ ਹੀ ਨਹੀਂ 48 ਘੰਟੇ ਅੰਦਰ ਕਿਸਾਨਾਂ ਨੂੰ ਉਨ੍ਹਾਂ ਦੀ ਫਸਲਾਂ ਦਾ ਭੁਗਤਾਨ ਕਰ ਦਿੱਤਾ ਜਾਂਦਾ ਹੈ। ਮੇਰੀ ਫਸਲ ਮੇਰਾ ਬਿਯੌਰਾ ਪੋਰਟਲ ਦੀ ਮਦਦ ਨਾਲ ਪਿਣਲੇ 11 ਸੀਜ਼ਨ ਵਿੱਚ ਡੀਬੀਟੀ ਰਾਹੀਂ 12 ਲੱਖ ਕਿਸਾਨਾਂ ਦੇ ਖਾਤਿਆਂ ਵਿੱਚ ਇੱਕ ਲੱਖ 50 ਹਜ਼ਾਰ ਕਰੋੜ ਰੁਪਏ ਦੀ ਫਸਲ ਖਰੀਦ ਦੀ ਰਕਮ ਟ੍ਰਾਂਸਫਰ ਕੀਤੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਪਹਿਲਾ ਰਾਜ ਹੈ ਜਿਸ ਨੇ ਭਾਵਾਂਤਰ ਭਰਪਾਈ ਯੋਜਨਾ ਅਪਨਾਈ ਹੈ। ਇਸ ਯੋਜਨਾ ਤਹਿਤ 21 ਫਲਾਂ ਅਤੇ ਸਬਜਿਆਂ ਨੂੰ ਕਵਰ ਕਰਕੇ 29,864 ਕਿਸਾਨਾਂ ਨੂੰ 135.37 ਕਰੋੜ ਰੁਪਏ ਦੀ ਪ੍ਰੋਤਸਾਹਨ ਰਕਮ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਤੇਜ ਬਰਸਾਤ ਜਾਂ ਹੋਰ ਆਪਦਾ ਵਿੱਚ ਖਰਾਬ ਹੋਈ ਫਸਲਾਂ ਦੀ ਮੁਆਵਜਾ ਰਕਮ ਨੂੰ ਵਧਾ ਕੇ 15,000 ਰੁਪਏ ਪ੍ਰਤੀ ਏਕੜ ਕੀਤਾ ਗਿਆ ਹੈ। ਇਸ ਦੇ ਇਲਾਵਾ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ 33 ਲੱਖ ਕਿਸਾਨਾਂ ਨੂੰ 9025.58 ਕਰੋੜ ਰੁਪਏ ਦੇ ਕਲੇਮ ਵੰਡੇ ਜਾ ਚੁੱਕੇ ਹਨ।
ਮੁੱਖ ਮੰਤਰੀ ਨੇ ਕਿਸਾਨਾਂ ਤੋਂ ਮੰਡੀਆਂ ਵਿੱਚ ਝੋਨੇ ਅਤੇ ਹੋਰ ਫਸਲਾਂ ਦੀ ਖਰੀਦ ਵਿਵਸਥਾ 'ਤੇ ਫੀਡਬੈਕ ਲਈ ਅਤੇ ਕਿਹਾ ਕਿ ਕੋਈ ਵੀ ਘਾਟ ਹੋਵੇਗੀ ਤਾਂ ਉਸ ਨੂੰ ਵੀ ਦੂਰ ਕੀਤਾ ਜਾਵੇਗਾ। ਮੌਕੇ 'ਤੇ ਮੌਜ਼ੂਦ ਕਿਸਾਨਾਂ ਨੇ ਸੂਬਾ ਸਰਕਾਰ ਦੀ ਮੰਡੀ ਵਿਵਸਥਾ ਨਾਲ ਖੁਸ਼ੀ ਜਾਹਿਰ ਕੀਤੀ ਅਤੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀ ਆ ਰਹੀ ਹੈ।