ਚੰਡੀਗੜ੍ਹ, 30 ਅਕਤੂਬਰ - ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸੂਬੇ ਵਿੱਚ ਵੱਧ ਤੋਂ ਵੱਧ ਫਸਲਾਂ ਵਿੱਚ ਸਿੱਧੀ ਬਆਈ ਦੀ ਸੰਭਾਵਨਾਵਾਂ ਨੂੰ ਤਲਾਸ਼ਣ ਤਾਂ ਜੋ ਸਿੰਚਾਹੀ ਲਈ ਪਾਣੀ ਅਤੇ ਜੁਤਾਈ 'ਤੇ ਆਉਣ ਵਾਲੇ ਖਰਚ ਨੂੰ ਬਚਾਇਆ ਜਾ ਸਕੇ, ਇਸ ਨਾਲ ਕਿਸਾਨ ਦੀ ਫਸਲ ਨੂੰ ਤਿਆਰ ਕਰਨ ਲਈ ਆਉਣ ਵਾਲੀ ਲਾਗਤ ਵਿੱਚ ਵੀ ਕਮੀ ਆਵੇਗੀ।
          ਸ੍ਰੀ ਰਾਣਾ ਅੱਜ ਇੱਥੇ ਆਪਣੇ ਦਫਤਰ ਵਿੱਚ ਖੇਤੀਬਾੜੀ, ਬਾਗਬਾਨੀ, ਹਰਿਆਣਾ ਰਾਜ ਵੇਅਰਹਾਊਸ ਨਿਗਮ ਲਿਮੀਟੇਡ ਅਤੇ ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਨਾਲ ਸਬੰਧਿਤ ਬਜਟ ਐਲਾਨਾਂ ਅਤੇ ਸਰਕਾਰ ਦੇ ਸੰਕਲਪ ਪੱਤਰ ਦੇ ਵਾਅਦਿਆਂ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।
          ਖੇਤੀਬਾੜੀ ਮੰਤਰੀ ਨੇ ਮੇਰਾ ਪਾਣੀ, ਮੇਰੀ ਵਿਰਾਸਤ ਯੋਜਨਾ ਦੀ ਸਮੀਖਿਆ ਕਰਦੇ ਹੋਏ ਕਿਹਾ ਕਿ ਪਾਣੀ ਦੀ ਗਿਣਤੀ ਸੀਮਤ ਹੈ, ਇਸ ਲਈ ਕਿਸਾਨਾਂ ਨੂੰ ਘੱਟ ਪਾਣੀ ਨਾਲ ਤਿਆਰ ਹੋਣ ਵਾਲੀ ਫਸਲਾਂ ਦੇ ਵੱਲੋਂ ਪ੍ਰੋਤਸਾਹਿਤ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਪੰਚਕੁਲਾ ਜਿਲ੍ਹਾ ਦੇ ਪਹਾੜੀ ਖੇਤਰ ਮੋਰਨੀ ਦੇ ਕਿਸਾਨਾਂ ਲਈ ਵਿਸ਼ੇਸ਼ ਕਾਰਜ ਯੋਜਨਾ ਬਨਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਛੋਟੇ-ਛੋਟੇ ਢਲਾਨ ਵਾਲੇ ਖੇਤਰਾਂ ਵਿੱਚ ਕਿਸਾਨ ਆਪਣੀ ਚੰਗੀ ਫਸਲ ਲੈ ਸਕਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਰਿਆਣਾ ਵਿੱਚ ਕਿਤੇ ਚਾਲੂ ਰੇਤ ਦੇ ਟਿੱਬੇ ਹਨ, ਕਿਤੇ ਪਹਾੜੀ ਖੇਤਰ ਤਾਂ ਕਿਤੇ ਸਮਤਲ ਜਮੀਨ ਹੈ। ਕਿਸੇ ਖਾਸ ਖੇਤਰ ਨੂੰ ਦੇਖਦੇ ਹੋਏ ਉਸ ਖੇਤਰ ਦੇ ਕਿਸਾਨਾਂ ਦੇ ਲਈ ਵੀ ਯੋਜਨਾ ਵਿੱਚ ਤਬਦੀਲੀ ਕਰਨ ਦੀ ਸੰਭਾਵਨਾਵਾਂ 'ਤੇ ਵਿਚਾਰ ਕਰਨ, ਬੇਸ਼ਰਤੇ ਕਿਸਾਨ ਨੁੰ ਵੱਧ ਤੋਂ ਵੱਧ ਲਾਭ ਹੋਣਾ ਚਾਹੀਦਾ ਹੈ।
          ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੇ ਮੌਜੂਦਾ ਸੂਬਾ ਸਰਕਾਰ ਦੇ ਇੱਕ ਸਾਲ ਪੂਰਾ ਹੋਣ 'ਤੇ ਯੋਜਨਾਵਾਂ ਦੀ ਸਮੀਖਿਆ ਕਰਦੇ ਹੋਏ ਉਨ੍ਹਾਂ ਨੇ ਯੋਜਨਾਵਾਂ ਨੂੰ ਮਹਿਲਾ-ਉਨਮੁਖੀ ਬਨਾਉਣ 'ਤੇ ਜੋਰ ਦਿੱਤਾ। ਉਨ੍ਹਾਂ ਨੇ ਮਹਿਲਾਵਾਂ ਨੂੰ ਬਿਨ੍ਹਾ ਵਿਆਜ ਇੱਕ ਲੱਖ ਰੁਪਏ ਤੱਕ ਦਾ ਕਰਜਾ ਦੇਣ ਦੀ ਯੋਜਨਾ 'ਤੇ ਤੇਜੀ ਨਾਲ ਅਮਲ ਕਰਨ ਦੇ ਨਿਰਦੇਸ਼ ਦਿੱਤੇ।
          ਉਨ੍ਹਾਂ ਨੇ ਹਰਿਆਣਾ ਰਾਜ ਵੇਅਰਹਾਉਸ ਨਿਗਮ ਲਿਮੀਟੇਡ ਦੇ ਅਧਿਕਾਰੀਆਂ ਨਾਲ ਬਜਟ ਵਿੱਚ ਕੀਤੇ ਗਏ ਐਲਾਨਾਂ ਅਨੁਸਾਰ ਰਾਜ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਗੋਦਾਮ ਬਨਾਉਣ ਦੇ ਸਟੇਟਸ ਦੀ ਜਾਣਕਾਰੀ ਲਈ ਅਤੇ ਇਸ ਦਿਸ਼ਾ ਵਿੱਚ ਕੰਮ ਵਿੱਚ ਗਤੀ ਲਿਆਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਜਲਭਰਾਵ ਦੇ ਖੇਤਰਾਂ ਵਿੱਚ ਖਾਰੇ ਪਾਣੀ ਤੋਂ ਪਲਣ ਵਾਲੇ ਪੈੜ-ਪੌਧੇ ਲਗਾਉਣ ਦੀ ਸੰਭਾਵਨਾਵਾਂ ਦਾ ਪਤਾ ਲਗਾਉਣ ਦੇ ਵੀ ਨਿਰਦੇਸ਼ ਦਿੱਤੇ।
          ਸ੍ਰੀ ਸ਼ਿਆਮ ਸਿੰਘ ਰਾਣਾ ਨੇ ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਨਾਲ ਸਬੰਧਿਤ ਮੰਡੀਆਂ ਨੂੰ ਆਨਲਾਇਨ ਕਰਨ, ਗੁਰੂਗ੍ਰਾਮ ਵਿੱਚ ਫੁੱਲ ਮੰਡੀ ਸਥਾਪਿਤ ਕਰਨ ਅਤੇ ਝੋਨੇ ਦੀ ਵਿਕਰੀ ਵਿੱਚ ਕਿਸਾਨਾਂ ਦੀ ਸਹੂਲਿਅਤ ਦੇ ਬਾਰੇ ਵਿੱਚ ਵੀ ਜਵਾਬ ਤਲਬ ਕੀਤਾ।
          ਊਨ੍ਹਾਂ ਨੇ ਬਾਗਬਾਨੀ ਅਧਿਕਾਰੀਆਂ ਤੋਂ ਜਲਦੀ ਤੋਂ ਜਲਦੀ ਬਾਗਬਾਨੀ ਪੋਲਿਸੀ ਬਨਾਉਣ ਦੇ ਨਿਰਦੇਸ਼ ਦਿੱਤੇ, ਨਾਲ ਹੀ 3 ਪ੍ਰਸਤਾਵਿਤ ਐਕਸੀਲੈਂਸ ਕੇਂਦਰਾਂ ਨੂੰ ਸਥਾਪਿਤ ਕਰਨ ਵਰਗੇ ਐਲਾਨਾਂ ਦੀ ਸਮੀਖਿਆ ਕਰਦੇ ਹੋਏ ਉਕਤ ਸਾਰੇ ਕੰਮਾਂ ਵਿੱਚ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ।
          ਇਸ ਮੌਕੇ 'ਤੇ ਮੀਟਿੰਗ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਪੰਕਜ ਅਗਰਵਾਲ, ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਦੇ ਮੁੱਖ ਪ੍ਰਸਾਸ਼ਕ ਸ੍ਰੀ ਮੁਕੇਸ਼ ਕੁਮਾਰ ਆਹੂਜਾ, ਖੇਤੀਬਾੜੀ ਵਿਭਾਗ ਦੇ ਨਿੇਦਸ਼ਕ ਸ੍ਰੀ ਰਾਜਨਰਾਇਣ ਕੌਸ਼ਿਕ, ਹਰਿਆਣਾ ਰਾਜ ਵੇਅਰਹਾਊਸ ਨਿਗਮ ਲਿਮੀਟੇਡ ਦੇ ਪ੍ਰਬੰਧ ਨਿਦੇਸ਼ਕ ਡਾ. ਸ਼ਾਲੀਨ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।