ਪਟਿਆਲਾ:- ਲਾਜ਼ਮੀ ਸਿਖਿਆ ਦੇ ਅਧਿਕਾਰ ਐਕਟ ਅਤੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਵਿਦਿਆਰਥੀਆਂ ਅਧਿਆਪਕਾਂ ਦੀ ਸੁਰੱਖਿਆ ਲਈ ਕੈਰੀਅਰ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਲੋਂ ਆਪਣੇ ਡਰਾਈਵਰਾਂ, ਨੈਨੀ ਅਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਪੰਜਾਬ ਪੁਲਿਸ ਆਵਾਜਾਈ ਸਿੱਖਿਆ ਸੈਲ ਦੇ ਏ ਐਸ ਆਈ ਰਾਮ ਸਰਨ ਵਲੋਂ ਵਿਦਿਆਰਥੀਆਂ, ਅਧਿਆਪਕਾਂ ਅਤੇ ਡਰਾਈਵਰਾਂ ਨੈਨੀ ਨੂੰ ਆਵਾਜਾਈ ਨਿਯਮਾਂ, ਕਾਨੂੰਨਾਂ, ਅਸੂਲਾਂ, ਫਰਜ਼ਾਂ ਦੀ ਜਾਣਕਾਰੀ ਦਿੱਤੀ ਅਤੇ ਬੇਨਤੀ ਕੀਤੀ ਕਿ ਸੜਕਾਂ ਤੋਂ ਇਲਾਵਾ ਸਿਖਿਆ ਸੰਸਥਾਵਾਂ, ਘਰਾਂ, ਗਲ਼ੀ ਮੱਹਲਿਆ, ਮਾਰਕਿਟ ਵਿਖੇ ਵੀ ਆਵਾਜਾਈ ਨਿਯਮਾਂ ਦੀ ਪਾਲਣਾ ਕਰਕੇ ਹਾਦਸਿਆਂ ਸਜ਼ਾਵਾਂ ਤੋਂ ਬਚਿਆ ਜਾ ਸਕਦਾ ਹੈ।
ਉਨ੍ਹਾਂ ਨੇ ਵ੍ਹੀਕਲ ਪਾਰਕ ਕਰਦੇ ਹੋਏ ਦੂਜਿਆਂ ਦੀ ਸਹੂਲਤਾਂ ਦਾ ਧਿਆਨ ਰੱਖਣਾ ਚਾਹੀਦਾ। ਹੈਲਮਟ, ਸੀਟ ਬੈਲਟਾਂ, ਪਿੱਛੇ ਦੇਖਣ ਵਾਲੇ ਸ਼ੀਸ਼ੇ, ਬਰੈਕਾ ਅਤੇ ਲੋੜੀਂਦੇ ਦਸਤਾਵੇਜ਼ਾਂ ਦੀ ਮਹੱਤਤਾ ਦੱਸੀ। ਸ਼੍ਰੀ ਕਾਕਾ ਰਾਮ ਵਰਮਾ, ਚੀਫ ਟ੍ਰੇਨਰ ਫਸਟ ਏਡ, ਸੇਫਟੀ, ਸਿਹਤ ਜਾਗਰੂਕਤਾ ਮਿਸ਼ਨ ਨੇ ਜ਼ਖਮੀਆਂ, ਬੇਹੋਸ਼, ਦਿਲ ਦੇ ਦੌਰੇ, ਕਾਰਡੀਅਕ ਅਰੈਸਟ ਸਮੇਂ ਪੀੜਤਾਂ ਦੀ ਸੇਵਾ ਸੰਭਾਲ, ਫਸਟ ਏਡ ਸੀ ਪੀ ਆਰ, ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ ਬਾਰੇ ਟ੍ਰੇਨਿੰਗ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਜੰਗਾਂ ਦੌਰਾਨ ਆਪਣੀ ਸੁਰੱਖਿਆ ਲਈ ਅਫਵਾਹਾਂ ਤੋਂ ਬਚਣਾ, ਪਬਲਿਕ ਸਥਾਨਾਂ ਤੇ ਬੇਕਾਰ ਪਈਆ ਵਰਤੋਂ ਦੀਆਂ ਚੀਜ਼ਾਂ ਨੂੰ ਚੁੱਕਣਾ ਜਾਂ ਛੇੜਛਾੜ ਨਹੀਂ ਕਰਨਾ, ਅਣਪਛਾਤੇ ਲੋਕਾਂ ਇਸਤਰੀਆਂ, ਮੰਗਤਿਆਂ, ਬਾਹਰੋਂ ਆਏ ਕਿਸੇਂ ਅਜਿਹੇ ਇਨਸਾਨ ਜ਼ੋ ਤੁਹਾਡੇ ਘਰ ਮਹੱਲੇ ਵਿੱਚ ਆਉਣ, ਆਪਣੇ ਆਪ ਨੂੰ ਸਰਕਾਰੀ ਕਰਮਚਾਰੀ, ਡਾਕਟਰ, ਨਰਸਾਂ, ਪੁਲਿਸ ਦਸਣ, ਤਾਂ ਉਨ੍ਹਾਂ ਤੇ ਵਿਸ਼ਵਾਸ ਨਹੀਂ ਕਰਨਾ, ਸਗੋਂ ਮਹੱਲੇ ਦੇ ਸਿਆਣੇ ਲੋਕਾਂ ਨੂੰ ਇਕੱਠੇ ਕਰਕੇ ਪੁਲਿਸ ਨੂੰ 112/181 ਨੰਬਰਾਂ ਜਾਂ ਨੇੜੇ ਦੇ ਪੁਲਿਸ ਸਟੇਸ਼ਨ ਵਿਖੇ ਜਾਣਕਾਰੀ ਦਿੱਤੀ ਜਾਵੇ।
ਉਨ੍ਹਾਂ ਨੇ ਬੇਨਤੀ ਕੀਤੀ ਕਿ ਸਿਖਿਆ ਸੰਸਥਾਵਾਂ ਗਲੀਆਂ ਮਹਲਿਆ ਵਿਖੇ ਪੁਲਿਸ ਐਂਬੁਲੈਂਸ ਫਾਇਰ ਬ੍ਰਿਗੇਡ ਸਾਇਬਰ ਸੁਰੱਖਿਆ ਨੇੜੇ ਦੇ ਪੁਲਿਸ ਸਟੇਸ਼ਨ ਦੇ ਇੰਚਾਰਜ ਅਤੇ ਜ਼ਰੂਰੀ ਹੈਲਪ ਲਾਈਨ ਨੰਬਰਾਂ ਦੀ ਵਰਤੋਂ ਬਾਰੇ ਟ੍ਰੇਨਿੰਗ ਦਿੱਤੀ ਜਾਵੇ। ਕਿਸੇ ਤੋਂ ਵੀ ਕੋਈ ਖਾਣ, ਪੀਣ, ਸੂਘੰਨ ਵਾਲ਼ੀ ਚੀਜ਼ ਨਾ ਲਵੋ। ਕਿਡਨੈਪਿੰਗ, ਸਾਇਬਰ ਕਰਾਇਮ ਤੋਂ ਬਚਣ ਲਈ ਜਾਗਰੂਕ ਕੀਤਾ।
ਪ੍ਰਿੰਸੀਪਲ ਸ਼੍ਰੀਮਤੀ ਪ੍ਰਭਜੋਤ ਕੌਰ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ, ਸਨਮਾਨ, ਖੁਸ਼ਹਾਲੀ, ਉਨਤੀ ਅਤੇ ਆਤਮ ਵਿਸ਼ਵਾਸ, ਹੌਂਸਲੇ ਬੁਲੰਦ ਕਰਨ ਅਤੇ ਉਨ੍ਹਾਂ ਨੂੰ ਜੁਮੇਵਾਰ ਵਫ਼ਾਦਾਰ ਨਾਗਰਿਕ ਬਣਾਉਣ ਲਈ ਡਾਇਰੈਕਟਰ ਭਾਟੀਆ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਅਧਿਆਪਕਾਂ ਅਤੇ ਮਾਪਿਆਂ ਨੂੰ ਜਾਗਰੂਕ ਕੀਤਾ ਜਾਂਦਾ ਹੈ।
ਡਰਾਈਵਰਾਂ ਨੈਨੀ ਬੱਚਿਆਂ ਨੂੰ ਸੁਰੱਖਿਆ ਬਚਾਉ ਲਈ ਜਾਗਰੂਕ ਕਰਨਾ ਜ਼ਰੂਰੀ ਪ੍ਰਿੰਸੀਪਲ ਪ੍ਰਭਜੋਤ ਕੌਰ
