ਸਾਹਿਬਜ਼ਾਦਾ ਅਜੀਤ ਸਿੰਘ ਨਗਰ, 27 ਨਵੰਬਰ: ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਦੀ ਅਗਵਾਈ ਹੇਠ ਚੱਲ ਰਹੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹਾਦਤ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਦਾ ਆਯੋਜਨ ਕੀਤਾ।
ਸਕੱਤਰ ਹਰਬੰਸ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਵਿਸ਼ਵਾਸ਼ ਫਾਊਂਡੇਸ਼ਨ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਅੱਜ ਲਏ ਗਏ ਇਸ ਕੈਂਪ ਦੌਰਾਨ 54 ਯੂਨਿਟ ਖੂਨ ਇਕੱਤਰ ਹੋਇਆ।
ਉਨ੍ਹਾਂ ਦੱਸਿਆ ਕਿ ਐੱਸ ਡੀ ਐਮ ਮੋਹਾਲੀ ਦਮਨਦੀਪ ਕੌਰ ਨੇ ਕੈਂਪ ਦਾ ਉਦਘਾਟਨ ਕੀਤਾ ਅਤੇ ਖੂਨਦਾਨੀਆਂ ਨੂੰ ਬੈਜ ਲਾ ਕੇ ਉਨ੍ਹਾਂ ਦੇ ਇਸ ਵਿਲੱਖਣ ਕਾਰਜ ਦੀ ਪ੍ਰਸ਼ੰਸਾ ਕੀਤੀ।
ਇਸ ਮੌਕੇ ਪ੍ਰਮੁੱਖ ਖੂਨਦਾਨੀਆਂ ਵਿੱਚ ਮਨਦੀਪ ਸਿੰਘ (ਡੇਅਰੀ ਵਿਭਾਗ) ਨੇ 50ਵੀਂ ਵਾਰ ਖ਼ੂਨਦਾਨ ਕੀਤਾ। ਨਾਰਾਇਣ ਸ਼ਰਮਾ ਇੰਸਪੈਕਟਰ ਸਿਵਿਲ ਡਿਫੈਂਸ, ਜਗਦੀਪ ਸਿੰਘ ਸੁਪਰਡੈਂਟ ਡੀ ਸੀ ਦਫ਼ਤਰ ਅਤੇ ਸਕੱਤਰ ਹਰਬੰਸ ਸਿੰਘ ਨੇ ਵੀ ਖੂਨਦਾਨ ਵਿੱਚ ਆਪਣਾ ਯੋਗਦਾਨ ਦਿੱਤਾ।
ਖੂਨ ਇਕੱਤਰ ਕਰਨ ਵਾਲੀ ਸਿਵਿਲ ਹਸਪਤਾਲ, ਫੇਸ 6, ਮੋਹਾਲੀ ਦੀ ਟੀਮ ਵਿੱਚ ਡਾ. ਸਾਨਿਆ ਸ਼ਰਮਾ, ਗਗਨਦੀਪ, ਵਰਿੰਦਰ ਕੁਮਾਰ, ਬਬੀਤਾ, ਪਰਮਿੰਦਰ ਕੌਰ ਅਤੇ ਰੈੱਡ ਕਰਾਸ ਟੀਮ, ਹਰਮੀਤ ਓਬਰਾਏ (ਲਾਈਫ ਮੈਂਬਰ) ਸ਼ਾਮਿਲ ਸਨ।
ਇਸ ਮੌਕੇ ਸ੍ਰੀ ਹਰਬੰਸ ਸਿੰਘ ਸਕੱਤਰ ਰੈੱਡ ਕਰਾਸ ਵੱਲੋਂ ਆਪ ਖੂਨਦਾਨ ਕਰਕੇ ਦੱਸਿਆ ਗਿਆ ਕਿ ਲੋਕਾਂ ਵਿੱਚ ਇਹ ਗਲਤ ਧਾਰਨਾ ਹੈ ਕਿ ਖੂਨਦਾਨ ਕਰਨ ਨਾਲ ਸਰੀਰ ਵਿੱਚ ਕਮਜ਼ੋਰੀ ਆਉਂਦੀ ਹੈ ਸਗੋਂ ਖੂਨਦਾਨ ਕਰਕੇ ਕੋਈ ਕਮਜੋਰੀ ਨਹੀ ਆਉਂਦੀ, ਬਲਕਿ ਹਰ ਕਿਸੇ ਨੂੰ 90 ਦਿਨਾਂ ਵਿੱਚ ਇੱਕ ਵਾਰ ਖੂਨਦਾਨ ਕਰਨਾ ਚਾਹੀਦਾ ਹੈ। ਖੂਨਦਾਨ ਲੋੜਵੰਦਾਂ ਦੀ ਮਦਦ ਦੇ ਨਾਲ-ਨਾਲ ਸਰੀਰ ਨੂੰ ਤੰਦਰੁਸਤ ਰੱਖਦਾ ਹੈ। ਖੂਨਦਾਨ ਕਰਨਾ ਇੱਕ ਨੇਕ ਕੰਮ ਹੈ ਅਤੇ ਮਾਨਵਤਾ ਦੀ ਸੇਵਾ ਵਿੱਚ ਆਉਦਾ ਹੈ। ਇਸ ਨੂੰ ਲੋਕ ਲਹਿਰ ਬਣਾਉਣ ਦੀ ਲੋੜ ਹੈ, ਕਿਉਂਕਿ ਖੂਨ ਕਿਸੇ ਦਵਾਈ ਆਦਿ ਤੋਂ ਤਿਆਰ ਨਹੀ ਕੀਤਾ ਜਾ ਸਕਦਾ ਸਗੋਂ ਇਸ ਨੂੰ ਇਨਸਾਨ ਤੋਂ ਹੀ ਉਸਦੀ ਇੱਛਾ ਅਨੁਸਾਰ ਲਿਆ ਜਾ ਸਕਦਾ ਹੈ।
ਉਨ੍ਹਾਂ ਰੈੱਡ ਕਰਾਸ ਵੱਲੋਂ ਚਲਾਈਆਂ ਜਾ ਰਹੀਆ ਗਤੀਵਿਧੀਆਂ ਜਿਵੇ ਕਿ ਫਸਟ ਏਡ ਟ੍ਰੇਨਿੰਗ, ਪੇਸੈਂਟ ਕੇਅਰ ਅਟੈਡੈਂਟ ਸਰਵਿਸ, ਜਨ ਔਸ਼ਧੀ ਸਟੋਰਾਂ ਦੀਆਂ ਸਹੂਲਤਾਂ ਬਾਰੇ ਆਮ ਜਨਤਾ ਨੂੰ ਜਾਣੂ ਕਰਵਾਇਆ ਗਿਆ। ਅੰਤ ਵਿੱਚ ਰੈੱਡ ਕਰਾਸ ਦੀ ਟੀਮ ਵਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਵੱਧ ਤੋਂ ਵੱਧ ਖੂਨਦਾਨ ਕੈਂਪ ਲਗਾਉਣੇ ਚਾਹੀਦੇ ਹਨ ਅਤੇ ਜੇਕਰ ਕਿਸੇ ਸੰਸਥਾ ਜਾਂ ਐਨ.ਜੀ.ਓ. ਨੂੰ ਕੈਂਪ ਲਗਾਉਣ ਲਈ ਕਿਸੇ ਸਹਿਯੋਗ ਦੀ ਲੋੜ ਹੈ ਤਾਂ ਉਹ ਰੈਡ ਕਰਾਸ ਸ਼ਾਖਾ ਨਾਲ ਸੰਪਰਕ ਕਰ ਸਕਦੀ ਹੈ। ਰੈਡ ਕਰਾਸ ਸ਼ਾਖਾ ਸੰਸਥਾ/ਐਨ.ਜੀ.ਓ. ਦੀ ਮਦਦ ਕਰਨ ਲਈ ਹਮੇਸ਼ਾਂ ਤੱਤਪਰ ਰਹੇਗੀ।
ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹਾਦਤ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਲਾਇਆ ਗਿਆ
