ਚੰਡੀਗੜ੍ਹ, 30 ਅਕਤੂਬਰ - ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਵਿੱਚ ਸਰਕਾਰੀ ਸਿਹਤ ਅਦਾਰਿਆਂ ਨਾਲ ਸਬੰਧਿਤ ਜਿੰਨ੍ਹੇ ਵੀ ਨਿਰਮਾਣ ਕੰਮ ਚੱਲ ਰਹੇ ਹਨ, ਉਨ੍ਹਾਂ ਸਾਰੇ ਵਿੱਚ ਗੁਣਵੱਤਾਪੂਰਣ ਨਿਰਮਾਣ ਸਮੱਗਰੀ ਲਗਾਈ ਜਾਵੇ ਅਤੇ ਨਿਰਧਾਰਿਤ ਸਮੇਂ ਵਿੱਚ ਕੰਮ ਪੂਰਾ ਹੋਣਾ ਚਾਹੀਦਾ ਹੈ।
ਉਨ੍ਹਾਂ ਨੇ ਮੌਜੂਦਾ ਨੋਡਲ ਅਧਿਕਾਰੀਆਂ ਨੂੰ ਹਟਾ ਕੇ ਉਨ੍ਹਾਂ ਦੇ ਸਥਾਨ 'ਤੇ ਸਾਰੇ ਸਿਵਲ ਸਰਜਨ ਨੂੰ ਦੇਖ ਰੇਖ ਕਰਨ ਦਾ ਜਿਮਾ ਸੌਂਪਣ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸਾਰੇ ਅਧਿਕਾਰੀ ਆਪਣੇ-ਆਪਣੇ ਖੇਤਰ ਵਿੱਚ ਚੱਲ ਰਹੇ ਨਿਰਮਾਣਧੀਨ ਕੰਮਾਂ ਦੇ ਪ੍ਰਤੀ ਅਪਡੇਟ ਰਹਿਣ, ਇਸ ਵਿੱਚ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸਿਹਤ ਮੰਤਰੀ ਨੇ ਪਿਛਲੇ ਦਿਨਾਂ ਕੁੱਝ ਜਿਲ੍ਹਿਆਂ ਵਿੱਚ ਸਿਹਤ ਵਿਭਾਗ ਦੇ ਤਹਿਤ ਨਿਰਮਾਣਧੀਨ ਭਵਨਾਂ ਦਾ ਅਚਾਨਕ ਨਿਰੀਖਣ ਕੀਤਾ ਸੀ, ਇਸ ਦੌਰਾਨ ਜਦੋਂ ਉਨ੍ਹਾਂ ਨੇ ਨੋਡਲ ਅਧਿਕਾਰੀਆਂ ਤੋਂ ਨਿਰਮਾਣ ਕੰਮਾਂ ਦੇ ਬਾਰੇ ਵਿੱਚ ਪੁੱਛਗਿੱਤ ਕੀਤੀ ਤਾਂ ਉਹ ਕੋਈ ਸੰਤੋਸ਼ਜਨਕ ਜਵਾਬ ਨਹੀਂ ਦੇ ਪਾਏ। ਉਹ ਆਪਣੀ ਜਿਮੇਵਾਰੀ ਦੇ ਪ੍ਰਤੀ ਅਪਡੇਟਿੰਡ ਨਹੀਂ ਸਨ। ਸਿਹਤ ਮੰਤਰੀ ਨੇ ਇਸ ਮਾਮਲੇ ਵਿੱਚ ਲਾਪ੍ਰਵਾਹੀ ਵਰਤਣ ਗਾਲੇ ਅਧਿਕਾਰੀਆਂ ਨੂੰ ਸਖਤ ਹਿਦਾਇਤਾਂ ਦਿੱਤੀਆਂ, ਨਾਲ ਹੀ ਉਨ੍ਹਾਂ ਨੇ ਹੁਣ ਸਾਰੇ ਸਿਵਲ ਸਰਜਨ ਨੂੰ ਨਿਰਮਾਣ ਕੰਮਾਂ ਦਾ ਵੀ ਨੋਡਲ ਅਧਿਕਾਰੀ ਨਿਯੁਕਤ ਕਰਨ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਸਾਰੇ ਅਧਿਕਾਰੀ ਨਿਰਮਾਣਧੀਨ ਕੰਮਾਂ ਦੇ ਪ੍ਰਤੀ ਅਪਡੇਟ ਰਹਿਣ।
ਆਤਰੀ ਸਿੰਘ ਰਾਓ ਨੇ ਕਿਹਾ ਕਿ ਸਿਹਤ ਸੰਸਥਾਨ ਅਜਿਹੇ ਥਾਂ ਹੈ, ਜਿੱਥੇ ਡਾਕਟਰ ਮਰੀਜਾਂ ਦੀ ਜਾਂਚ ਕਰ ਕੇ ਉਨ੍ਹਾਂ ਦੇ ਇਲਾਜ ਕਰਦਾ ਹੈ, ਇਸ ਲਈ ਇੰਨ੍ਹਾਂ ਦੇ ਨਿਰਮਾਣ ਵਿੱਚ ਕੰਮ ਆਉਣ ਵਾਲੇ ਸਮਾਨ ਦੀ ਗੁਣਵੱਤਾ 'ਤੇ ਕਿਸੇ ਤਰ੍ਹਾ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਾਰੇ ਅਦਾਰਿਆਂ ਦਾ ਨਿਰਮਾਣ ਨਿਯਮਤ ਸਮੇਂ ਵਿੱਚ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।
