ਪਟਿਆਲਾ:- ਪੰਜਾਬ ਹੋਮ ਗਾਰਡ ਸਿਵਲ ਡਿਫੈਂਸ ਪਟਿਆਲਾ ਵਲੋਂ ਡਿਪਟੀ ਕਮਿਸ਼ਨਰ ਕੰਮ ਕੰਟਰੋਲਰ ਅਤੇ ਕਮਾਂਡੈਂਟ, ਸ਼੍ਰੀ ਜੀ ਐੱਸ ਢਿੱਲੋਂ ਦੀ ਅਗਵਾਈ ਹੇਠ ਸਰਕਾਰੀ ਨਰਸਿੰਗ ਕਾਲਜ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਚਲਾਏ ਜਾ ਰਹੇ 7 ਰੋਜਾ ਟਰੇਨਿੰਗ ਕੈਂਪ ਵਿਖੇ ਐਨ ਡੀ ਆਰ ਐੱਫ ਬਠਿੰਡਾ ਦੇ ਅਧਿਕਾਰੀਆਂ ਵਲੋਂ  ਕੁਦਰਤੀ ਅਤੇ ਮਨੁੱਖੀ ਆਫਤਾਵਾਂ ਸਮੇਂ ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਮੌਕੇ ਤੇ ਤਿਆਰ ਕੀਤੀਆਂ ਪੱਟੀਆਂ ਫੱਟੀਆਂ, ਸਟਰੈਚਰ, ਪੀੜਤਾਂ ਨੂੰ ਰੈਸਕਿਯੂ ਟਰਾਂਸਪੋਰਟ ਕਰਨ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ ਬਾਰੇ ਟ੍ਰੇਨਿੰਗਾਂ ਅਭਿਆਸ,  ਭਾਰਤ ਅਤੇ ਪੰਜਾਬ ਸਰਕਾਰਾਂ ਵੱਲੋਂ ਵੱਧ ਤੋਂ ਵੱਧ ਵਿਦਿਆਰਥੀਆਂ ਅਧਿਆਪਕਾਂ ਨਾਗਰਿਕਾਂ ਅਤੇ ਨੋਜਵਾਨਾਂ ਨੂੰ ਜੰਗੀ ਪੱਧਰ ਤੇ ਸਿਖਾਉਣ ਲਈ ਯਤਨ ਕੀਤੇ ਜਾ ਰਹੇ ਹਨ। 
ਤਾਂ ਜ਼ੋ ਭਵਿੱਖ ਵਿੱਚ ਆਉਣ ਵਾਲੀਆਂ ਕੁਦਰਤੀ ਅਤੇ ਮਨੁੱਖੀ ਆਫਤਾਵਾਂ ਜੰਗਾਂ ਆਵਾਜਾਈ ਹਾਦਸਿਆਂ ਦੌਰਾਨ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ ਮੌਕੇ ਤੇ ਤੁਰੰਤ ਠੀਕ ਯਤਨ ਵੰਲਟੀਅਰਾਂ ਵਲੋਂ ਕੀਤੇ ਜਾਣ।  ਇਸ ਤਰ੍ਹਾਂ ਦੇ  ਟ੍ਰੇਨਿੰਗਾਂ ਅਭਿਆਸ ਕਰਵਾਕੇ ਸਿਖਿਆ ਸੰਸਥਾਵਾਂ,  ਪਿੰਡਾਂ, ਸ਼ਹਿਰਾਂ, ਕਾਲੋਨੀਆਂ ਵਿਖੇ ਸਿਵਲ ਡਿਫੈਂਸ ਟੀਮਾਂ ਬਣਾਕੇ ਸੁਰਖਿਅਤ ਖੁਸ਼ਹਾਲ ਉੱਨਤ ਭਵਿੱਖ ਤਿਆਰ ਕੀਤਾ ਜਾ ਰਿਹਾ ਹੈ। 
ਟ੍ਰੇਨਿੰਗ ਕੈਂਪ ਦੇ ਨੋਡਲ ਅਫ਼ਸਰ ਮੋਹਨ ਦੀਪ ਸਿੰਘ ਅਤੇ ਕਰਮਜੀਤ ਸਿੰਘ ਭਿੰਡਰ ਨੇ ਦੱਸਿਆ ਕਿ ਵਿਸ਼ਾ ਮਾਹਿਰਾਂ ਰਾਹੀਂ ਲਗਾਤਾਰ ਟ੍ਰੇਨਿੰਗਾਂ ਕਰਵਾਕੇ, ਇਸ ਸਾਲ ਪਟਿਆਲਾ ਜ਼ਿਲ੍ਹੇ ਵਿੱਚ 360 ਨੋਜਵਾਨਾਂ ਨੂੰ 7-7 ਦਿਨਾਂ ਦੀਆਂ ਟ੍ਰੇਨਿੰਗਾਂ ਦੇਕੇ, ਵੱਧ ਤੋਂ ਵੱਧ ਖੇਤਰਾਂ ਵਿੱਚ ਸਿਵਲ ਡਿਫੈਂਸ ਟੀਮਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਟ੍ਰੇਨਿੰਗ ਲੈਣ ਵਾਲੇ ਨੋਜਵਾਨਾਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਟ੍ਰੇਨਿੰਗਾਂ, ਅਭਿਆਸ ਅਤੇ ਮੌਕ ਡਰਿੱਲਾਂ ਰਾਹੀਂ ਆਪਣੇ ਘਰ ਪਰਿਵਾਰਾਂ ਮਹਲਿਆ ਕਾਲੋਨੀਆਂ ਤੋਂ ਇਲਾਵਾ ਦੇਸ਼ ਦੁਨੀਆਂ ਵਿੱਚ ਪੀੜਤਾਂ ਦੀਆ ਜਾਨਾਂ ਬਚਾਉਣ ਦੇ ਗੁਣ ਗਿਆਨ ਪ੍ਰਾਪਤ ਹੋ ਰਹੇ ਹਨ।
 ਉਨ੍ਹਾਂ ਵਲੋਂ ਹਰ ਪ੍ਰਕਾਰ ਦੀਆਂ ਆਪਦਾਵਾਂ ਸਮੇਂ ਕੀਮਤੀ ਜਾਨਾਂ ਬਚਾਉਣ ਲਈ ਠੀਕ ਢੰਗ ਤਰੀਕਿਆਂ ਨਾਲ ਯਤਨ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਟ੍ਰੇਨਿੰਗ ਪ੍ਰੋਗਰਾਮ ਸਿਖਿਆ ਸੰਸਥਾਵਾਂ, ਪਿੰਡਾਂ ਅਤੇ ਕਾਰੋਬਾਰੀ ਅਦਾਰਿਆਂ ਵਿਖੇ ਲੱਗਣੇ ਚਾਹੀਦੇ ਹਨ। ਇਸ ਮੌਕੇ ਚੀਫ਼ ਬਾਰਡਨ ਸ਼੍ਰੀ ਕੇ ਐਸ ਸੇਖੋਂ, ਆਫ਼ਤ ਪ੍ਰਬੰਧਨ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ, ਅਤੇ ਸਾਰੇ ਬਾਰਡਰਾਂ ਵਲੋਂ ਪੰਜਾਬ ਹੋਮ ਗਾਰਡ ਸਿਵਲ ਡਿਫੈਂਸ ਪਟਿਆਲਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ।