ਚੰਡੀਗੜ੍ਹ, 31 ਅਕਤੂਬਰ - ਰਾਸ਼ਟਰੀ ਏਕਤਾ ਦਿਵਸ ਮੌਕੇ 'ਤੇ ਸਕੱਤਰੇਤ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਲੌਹ ਪੁਰਸ਼ ਸਰਦਾਰ ਵਲੱਭਭਾਈ ਪਟੇਲ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਮੁੱਖ ਮੰਤਰੀ ਨੇ ਮੌਜੂਦ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਰਾਸ਼ਟਰੀ ਏਕਤਾ, ਅਖੰਡਤਾ ਅਤੇ ਸੁਰੱਖਿਆ ਬਣਾਏ ਰੱਖਣ ਦੀ ਸੁੰਹ ਵੀ ਚੁਕਾਈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਲੋਹ ਪੁਰਸ਼ ਸਰਦਾਰ ਪਟੇਲ ਸਹੀ ਮਾਇਨੇ ਵਿੱਚ ਰਾਸ਼ਟਰੀ ਏਕਤਾ ਦੇ ਪ੍ਰਤੀਕ ਅਤੇ ਅਖੰਡ ਭਾਰਤ ਦੇ ਸ਼ਿਲਪੀ ਸਨ। ਆਜਾਦੀ ਦੇ ਬਾਅਦ ਉਨ੍ਹਾਂ ਨੇ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਵਜੋ ਆਪਣੀ ਕੁਸ਼ਲ ਪ੍ਰਸਾਸ਼ਨਿਕ ਸਮਰੱਥਾ ਨਾਲ ਦੇਸ਼ ਦੀ ਨੀਂਹ ਮਜਬੂਤ ਕੀਤੀ। ਉਸ ਸਮੇਂ ਦੇਸ਼ ਸੈਕੜਿਆਂ ਰਿਆਸਤਾਂ ਅਤੇ ਰਾਜਘਰਾਨਿਆਂ ਵਿੱਚ ਵੰਡਿਆ ਹੋਇਆ ਸੀ, ਪਰ ਸਰਕਾਰ ਪਟੇਲ ਨੇ 562 ਰਿਆਸਤਾਂ ਦਾ ਭਾਰਤੀ ਸੰਘ ਵਿੱਚ ਮਰਚ ਕਰਵਾ ਕੇ ਅਖੰਡ ਭਾਰਤ ਅਤੇ ਰਾਸ਼ਟਰੀ ਏਕਤਾ ਦੀ ਨੀਂਹ ਪੱਥਰ ਰੱਖਿਆ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਭਾਰਤ ਦੁਨੀਆ ਦੀ ਮਹਾਸ਼ਕਤੀ ਬਨਣ ਦੀ ਰਾਹ 'ਤੇ ਹੈ, ਜਿਸ ਦੀ ਨੀਂਹ ਸਰਦਾਰ ਪਟੇਲ ਨੇ ਰੱਖੀ ਸੀ। ਉਨ੍ਹਾਂ ਦੇ ਅਖੰਡ ਭਾਰਤ ਦੇ ਸਪਨੇ ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਜੰਮੂ -ਕਸ਼ਮੀਰ ਤੋਂ ਧਾਰਾ 370 ਹਟਾ ਕੇ ਸਾਕਾਰ ਕੀਤਾ। ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਨਰਮਦਾ ਜਿਲ੍ਹੇ ਵਿੱਚ ਸਟੈਚੂ ਆਫ ਯੂਨਿਟੀ ਦਾ ਨਿਰਮਾਣ ਕਰ ਸਰਦਾਰ ਪਟੇਲ ਨੂੰ ਯੁਗਾ-ਯੁਗਾ ਤੱਕ ਜਿੰਦਾ ਰੱਖਣ ਦਾ ਕੰਮ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਰਦਾਰ ਪਟੇਲ ਦੇ ਜੀਵਨ ਤੋਂ ਪੇ੍ਰਰਣਾ ਲੈ ਕੇ ਦੇਸ਼ ਦੀ ਏਕਤਾ, ਅਖੰਡਾ ਅਤੇ ਸੁਰੱਖਿਆ ਲਈ ਸਮਰਪਿਤ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਦਿਵਸ ਨਾ ਸਿਰਫ ਇੱਕ ਮਹਾਪੁਰਸ਼ ਨੂੰ ਯਾਦ ਕਰਨ ਦਾ ਮੌਕਾ ਹੈ, ਸਗੋ ਇਹ ਸਾਨੂੰ ਸਾਰਿਆਂ ਨੂੰ ਇੱਕ ਭਾਰਤ, ਸ਼੍ਰੇਸਠ ਭਾਰਤ ਦੇ ਸੰਕਲਪ ਨੂੰ ਦੋਹਰਾਉਣ ਦਾ ਵੀ ਦਿਨ ਹੈ। ਮੁੱਖ ਮੰਤਰੀ ਨੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਰਾਸ਼ਟਰੀ ਏਕਤਾ ਦਿਵਸ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਰਾਸ਼ਟਰ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਲਈ ਖੁਦ ਨੂੰ ਸਮਰਪਿਤ ਕਰਨ ਦੀ ਸੁੰਹ ਚੁਕਾਈ।
ਪ੍ਰੋਗਰਾਮ ਵਿੱਚ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਦੇ ਵਿਲੱਖਣ ਸ਼ਿਪਲਕਾਰ ਸਰਦਾਰ ਪਟੇਲ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਸਰਦਾਰ ਪਟੇਲ ਨੇ ਮੁਸ਼ਕਲ ਹਾਲਾਤਾਂ ਵਿੱਚ ਆਪਣੇ ਦਿਮਾਗ ਅਤੇ ਮਜਬੂਤ ਇਕਰਾਦਿਆਂ ਦੇ ਜੋਰ 'ਤੇ 562 ਰਿਆਸਤਾਂ ਦਾ ਮਰਚ ਕਰਵਾ ਕੇ ਦੇਸ਼ ਨੂੰ ਏਕਤਾ ਦੇ ਧਾਗੇ ਵਿੱਚ ਪਿਰੋਣ ਕੰਮ ਕਰਦੇ ਹੋਏ ਭਾਰਤ ਨੂੰ ਅਖੰਡ ਭਾਰਤ ਬਨਾਉਣ ਦਾ ਕੰਮ ਕੀਤਾ।
ਦੁਨੀਆ ਦੇ ਇਤਿਹਾਸ ਵਿੱਚ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਇਆ ਹੋਵੇ, ਜਿਸ ਨੇ ਬਿਨ੍ਹਾ ਕਿਸੇ ਖੂਨ-ਖਰਾਬੇ ਦੇ ਇੰਨ੍ਹੀ ਵੱਡੀ ਗਿਣਤੀ ਵਿੱਚ ਰਿਆਸਤਾਂ ਦਾ ਮਰਚ ਕਰਵਾਇਆ ਹੈ। ਸ੍ਰੀ ਰਸਤੋਗੀ ਨੇ ਕਿਹਾ ਕਿ ਸਰਦਾਰ ਪਟੇਲ ਦਾ ਜੀਵਨ ਤਿਆਗ, ਸਮਰਪਣ ਅਤੇ ਦ੍ਰਿੜ ਸੰਕਲਪ ਦਾ ਪ੍ਰਤੀ ਸੀ। ਸਰਦਾਰ ਪਟੇਲ ਇੱਕ ਅਜਿਹਾ ਭਾਰਤ ਬਨਾਉਣਾ ਚਾਹੁੰਦੇ ਸਨ, ਜਿੱਥੇ ਪ੍ਰਸਾਸ਼ਨਿਕ ਢਾਂਚਾ ਅਨੁਸਾਸ਼ਨ, ਜਿਮੇਵਾਰੀ ਅਤੇ ਸੇਵਾ ਭਾਵਨਾ 'ਤੇ ਅਧਾਰਿਤ ਹੋਵੇ। ਉਨ੍ਹਾਂ ਨੇ ਭਾਰਤੀ ਪ੍ਰਸਾਸ਼ਨਿਕ ਸੇਵਾ ਦੀ ਅਵਧਾਰਣਾ ਨੂੰ ਰਾਸ਼ਟਰ-ਨਿਰਮਾਣ ਦਾ ਮੂਲ ਥੰਮ੍ਹ ਦਸਿਆ।
ਸੂਚਨਾ, ਜਨਸਪੰਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸਰਦਾਰ ਵਲੱਭਭਾਈ ਪਟੇਲ ਨੇ ਸੁਤੰਤਰ ਭਾਰਤ ਦੇ ਪ੍ਰਸਾਸ਼ਨਿਕ ਸਿਸਟਮ ਦੀ ਨੀਂਹ ਨੂੰ ਮਜਬੂਤ ਬਨਾਉਣ ਵਿੱਚ ਅਹਿਮ ਭੁਮਿਕਾ ਨਿਭਾਈ। ਉਨ੍ਹਾਂ ਨੇ ਦੇਸ਼ ਦੀ ਰਿਆਸਤਾਂ ਦਾ ਏਕੀਕਰਣ ਕਰ ਭਾਰਤ ਨੂੰ ਰਾਜਨੀਤਿਕ ਰੂਪ ਨਾਲ ਇੱਕਜੁੱਟ ਕੀਤਾ ਅਤੇ ਇੱਕ ਮਜਬੂਤ ਕੇਂਦਰੀ ਪ੍ਰਸਾਸ਼ਨ ਦੀ ਸਥਾਪਨਾ ਕੀਤੀ।
ਉਨ੍ਹਾਂ ਦੇ ਦੂਰਦਰਸ਼ੀ ਅਗਵਾਈ ਹੇਠ ਭਾਰਤੀ ਪ੍ਰਸਾਸ਼ਨਿਕ ਸੇਵਾ ਅਤੇ ਭਾਰਤੀ ਪੁਲਿਸ ਸੇਵਾ ਵਰਗੀ ਅਖਿਲ ਭਾਰਤੀ ਸੇਵਾਵਾਂ ਨੇ ਦੇਸ਼ ਦੇ ਸ਼ਾਸਨ ਅਤੇ ਕਾਨੂੰਨ ਵਿਵਸਥਾ ਨੂੰ ਸੁਚਾਰੂ ਰੂਪ ਨਾਲ ਚਲਾਉਣ ਵਿੱਚ ਅਹਿਮ ਯੋਗਦਾਨ ਦਿੱਤਾ। ਉਨ੍ਹਾਂ ਦੇ ਯਤਨਾਂ ਨਾਲ ਭਾਰਤ ਇੱਕ ਮਜਬੂਤ, ਸੰਗਠਤ ਅਤੇ ਪ੍ਰਸਾਸ਼ਨਿਕ ਰੂਪ ਨਾਲ ਸਮਰੱਥ ਰਾਸ਼ਟਰ ਵਜੋ ਉਭਰਿਆ।
ਇਸ ਦੌਰਾਨ ਗ੍ਰਹਿ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ, ਪੁਲਿਸ ਡਾਇਰੈਕਟਰ ਜਨਰਲ ਸ੍ਰੀ ਓਪੀ ਸਿੰਘ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਸਾਕੇਤ ਕੁਮਾਰ ਸਮੇਤ ਤਮਾਮ ਸੀਨੀਅਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹੇ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਸਕੱਤਰੇਤ ਵਿੱਚ ਰਾਸ਼ਟਰੀ ਏਕਤਾ ਦਿਵਸ ਤੇ ਸਰਦਾਰ ਵਲੱਭਭਾਈ ਪਟੇਲ ਨੂੰ ਕੀਤਾ ਨਮਨ
