ਚੰਡੀਗੜ੍ਹ, 27 ਨਵੰਬਰ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਿਰਫ ਇੱਕ ਬਾਜ਼ਾਰ ਨਹੀਂ ਹੈ, ਇਹ ਮੈਨੂਫੈਕਚਰਿੰਗ ਦੀ ਮਹਾਸ਼ਕਤੀ ਹੈ। ਇਹ ਆਟੋਮੋਬਾਇਲ, ਆਈਟੀ ਅਤੇ ਹੋਰ ਉਦਯੋਗਾਂ ਦਾ ਵੱਡਾ ਕੇਂਦਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਟੇਸਲਾ ਭਾਰਤ ਵਿੱਚ ਆਪਣਾ ਪਹਿਲਾ ਇਲੈਕਟ੍ਰਿਕ ਵਾਹਨ ਮੈਨੁਫੈਕਚਰਿੰਗ ਪਲਾਂਟ ਹਰਿਆਣਾ ਵਿੱਚ ਹੀ ਸਥਾਪਿਤ ਕਰੇਗਾ ਅਤੇ ਟੇਸਲਾ ਦੀ ਹੋਰ ਸਬੰਧਿਤ ਇਕਾਈਆਂ ਵੀ ਇੱਥੇ ਲੱਗਣਗੀਆਂ।
ਮੁੱਖ ਮੰਤਰੀ ਵੀਰਵਾਰ ਨੂੰ ਗੁਰੂਗ੍ਰਾਮ ਵਿੱਚ ਟੇਸਲਾ ਇੰਡੀਆ ਮੋਟਰਸ ਦੇ ਦੇਸ਼ ਦੇ ਪਹਿਲੇ ਆਲ ਇਨ ਵਨ ਕੇਂਦਰ ਦਾ ਉਦਘਾਟਨ ਕਰਨ ਬਾਅਦ ਮੌਜੂਦ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ। ਪ੍ਰੋਗਰਾਮ ਵਿੱਚ ਹਰਿਆਣਾ ਦੇ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ, ਪਟੌਦੀ ਦੀ ਵਿਧਾਇਕ ਸ੍ਰੀਮਤੀ ਬਿਮਲਾ ਚੌਧਰੀ, ਸੋਹਨਾ ਦੇ ਵਿਧਾਇਕ ਸ੍ਰੀ ਤੇਜਪਾਲ ਤੰਵਰ, ਗੁਰੂਗ੍ਰਾਮ ਦੇ ਵਿਧਾਇਕ ਸ੍ਰੀ ਮੁਕੇਸ਼ ਸ਼ਰਮਾ ਵੀ ਮੌਜੂਦ ਰਹੇ।
ਉਦਯੋਗਾਂ ਦੀ ਕੋਸਟ ਆਫ ਡੂਇੰਗ ਬਿਜਨੈਸ ਨੂੰ ਘੱਟ ਕਰਨ ਲਈ ਹਰਿਆਣਾ ਸਰਕਾਰ ਲਗਾਤਾਰ ਯਤਨਸ਼ੀਲ
ਮੁੱਖ ਮੰਤਰੀ ਨੇ ਟੇਸਲਾ ਇੰਡੀਆ ਮੋਟਰਸ ਦੇ ਕੇਂਦਰ ਦਾ ਉਦਘਾਟਨ ਕਰਨ ਦੇ ਬਾਅਦ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਰਿਆਣਾ ਵਿੱਚ ਉਦਯੋਗਾਂ ਦੀ ਕੋਸਟ ਆਫ ਡੂਇੰਗ ਬਿਜਨੈਸ ਨੂੰ ਘੱਟ ਕਰਨ ਲਈ ਹਰਿਆਣਾ ਸਰਕਾਰ ਲਗਾਤਾਰ ਯਤਨਸ਼ੀਲ ਹੈ। ਇੰਨ੍ਹਾਂ ਯਤਨਾਂ ਤਹਿਤ ਉਦਯੋਗਿਕ ਪਲਾਟਾਂ ਲਈ ਵਿਸ਼ੇਸ਼ ਲੀਜਿੰਗ ਪੋਲਿਸੀ ਬਣਾਈ ਗਈ ਹੈ। ਇਸੀ ਲੜੀ ਵਿੱਚ ਇੱਥੇ ਸਥਾਪਿਤ ਉਦਯੋਗਾਂ ਦੇ ਨਾਲ ਮਿਲ ਕੇ ਲੋਕਲ ਸਪਲਾਈ ਚੇਨ ਨੂੰ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਵਿਦੇਸ਼ੀ ਕੰਪਨੀਆਂ ਅਤੇ ਵਿਦੇਸ਼ਾਂ ਤੋਂ ਪ੍ਰਭਾਵਸ਼ਾਲੀ ਵਾਰਤਲਾਪ ਲਈ ਹਰਿਆਣਾ ਸਰਕਾਰ ਨੇ ਵਿਦੇਸ਼ ਸਹਿਯੋਗ ਵਿਭਾਗ ਦੀ ਸਥਾਪਨਾ ਕੀਤੀ ਹੈ ਜੋ ਵਿਦੇਸ਼ੀ ਨਿਵੇਸ਼ਕਾਂ ਦੇ ਨਾਲ ਲਗਾਤਾਰ ਸਹਿਯੋਗ ਸਥਾਪਿਤ ਕਰਨ ਦਾ ਕੰਮ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਉਦਯੋਗਿਕ ਵਿਕਾਸ ਨੂੰ ਗਤੀ ਦੇਣ ਲਈ ਈਜ਼ ਆਫ ਡੂਇੰਗ ਬਿਜਨੈਸ ਦਾ ਇੱਕ ਇਕੋ-ਸਿਸਟਮ ਤਿਆਰ ਕੀਤਾ ਹੈ, ਜਿਸ ਦੇ ਚਲਦੇ ਹਰਿਆਣਾ ਈਜ਼ ਆਫ ਡੂਇੰਗ ਬਿਜਨੈਸ ਦੀ ਟਾਪ ਅਚੀਵਰਸ ਕੈਟੇਗਰੀ ਵਿੱਚ ਮੋਹਰੀ ਸਥਾਨ ਬਣਾ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਨੂੰ ਆਪਣੇ ਆਟੋਮੋਬਾਇਲ ਸੈਕਟਰ 'ਤੇ ਮਾਣ ਹੈ, ਜੋ ਭਾਰਤ ਵਿੱਚ ਸੱਭ ਤੋਂ ਵੱਧ ਯਾਤਰੀ ਕਾਰਾਂ ਦਾ ਨਿਰਮਾਣ ਕਰਦਾ ਹੈ।
ਨਿਵੇਸ਼ ਤੇ ਉਦਯੋਗ ਹਿਤੇਸ਼ੀ ਨੀਤੀਆਂ ਦੇ ਨਾਲ ਹਰਿਆਣਾ ਬਣਿਆ ਆਸਾਂ ਅਤੇ ਮੌਕਿਆਂ ਦੀ ਧਰਤੀ, ਪਿਛਲੇ 11 ਸਾਲਾਂ ਵਿੱਚ ਨਿਰਯਾਤ ਵਿੱਚ ਹੋਈ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਵਾਧਾ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸੂਬਾ ਅੱਜ ਆਪਣੀ ਵਿਸ਼ੇਸ਼ ਤੇ ਉਦਯੋਗ ਹਿਤੇਸ਼ੀ ਨੀਤੀਆਂ ਦੇ ਆਧਾਰ 'ਤੇ ਆਸਾਂ ਅਤੇ ਮੌਕਿਆਂ ਦੀ ਧਰਤੀ ਬਣ ਗਿਆ ਹੈ। ਅੱਜ ਸੂਬੇ ਦੀ ਗਿਣਤੀ ਦੇਸ਼ ਦੇ ਸਪੰਨ ਸੂਬਿਆਂ ਵਿੱਚ ਹੁੰਦੀ ਹੈ। ਦੇਸ਼ ਦੀ ਜੀਡੀਪੀ ਵਿੱਚ ਹਰਿਆਣਾ ਦੀ ਯੋਗਦਾਨ 3.6 ਫੀਸਦੀ ਹੈ। ਸਾਲ 2014 ਤੋਂ ਪਹਿਲਾਂ ਸੂਬੇ ਦਾ ਨਿਰਯਾਤ ਲਗਭਗ 70 ਹਜਾਰ ਕਰੋੜ ਰੁਪਏ ਤੱਕ ਸੀ, ਜੋ ਹੁਣ ਵੱਧ ਕੇ 2 ਲੱਖ 75 ਹਜਾਰ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਉਦਯੋਗਾਂ ਨੂੰ ਲਾਜਿਸਟਿਕ ਸਹੂਲਤ ਦੇਣ ਵਿੱਚ ਦੇਸ਼ ਵਿੱਚ ਦੂਜੇ ਅਤੇ ਉੱਤਰ ਭਾਰਤ ਵਿੱਚ ਪਹਿਲੇ ਸਥਾਨ 'ਤੇ ਹੈ।
ਅਪ੍ਰਸੰਗਿਕ ਹੋਏ ਕਾਨੂੰਨਾਂ ਵਿੱਚ ਬਦਲਾਅ ਕਰ ਕਾਰੋਬਾਰੀਆਂ ਨੂੰ ਦਿਵਾਈ ਲਾਲ ਫੀਤਾਸ਼ਾਹੀ ਤੋਂ ਮੁਕਤੀ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਕਾਰੋਬਾਰੀਆਂ ਨੁੰ ਲਾਲ ਫੀਤਾਸ਼ਾਹੀ ਤੋਂ ਮੁਕਤੀ ਦਿਵਾਉਣ ਦੀ ਦਿਸ਼ਾ ਵਿੱਚ ਕੰਮ ਕਰਦੇ ਹੋਏ ਪੁਰਾਣੇ ਕਾਨੂੰਨਾਂ ਵਿੱਚ ਬਦਲਾਅ ਕੀਤਾ ਹੈ, ਜੋ ਅੱਜ ਦੇ ਸਮੇਂ ਵਿੱਚ ਪ੍ਰਸੰਗਿਕ ਨਹੀਂ ਰਹਿ ਗਏ ਸਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਜਨ ਭਰੋਸਾ ਆਰਡੀਨੈਂਸ, 2025 ਨੁੰ ਪਿਛਲੇ 11 ਅਕਤੂਬਰ ਨੂੰ ਨੋਟੀਫਾਇਡ ਕੀਤਾ ਹੈ, ਤਾਂ ਜੋ 42 ਰਾਜ ਐਕਟਾਂ ਵਿੱਚ 164 ਪ੍ਰਾਵਧਾਨਾਂ ਦਾ ਅਪਰਾਧੀਕਰਣ ਖਤਮ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਇਹ ਹਰਿਆਣਾ ਸਰਕਾਰ ਦੀ ਨੀਤੀਆਂ ਦਾ ਹੀ ਪ੍ਰਭਾਵ ਹੈ ਕਿ ਪਿਛਲੇ 11 ਸਾਲਾਂ ਵਿੱਚ ਸੂਬੇ ਵਿੱਚ 12 ਲੱਖ 20 ਹਜਾਰ 872 ਸੂਖਮ, ਲਘੂ ਤੇ ਮੱਧਮ ਉਦਯੋਗ ਲੱਗੇ ਹਨ ਅਤੇ ਇੰਨ੍ਹਾਂ ਵਿੱਚ 49 ਲੱਖ 15 ਹਜਾਰ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ।
ਹਰਟ-ਟੂ-ਹਰਟ ਮਾਡਲ 'ਤੇ ਕੰਮ ਕਰ ਰਿਹਾ ਹਰਿਆਣਾ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਗੀਤਾ ਦੀ ਧਰਤੀ ਹੈ। ਇੱਥੇ ਸਿਰਫ ਬੀ-ਟੂ-ਬੀ ਅਤੇ ਜੀ-ਟੂ-ਜੀ ਮਾਡਲ ਵਿੱਚ ਕੰਮ ਨਹੀਂ ਕਰਦੇ ਸਗੋ ਐਚ-ਟੂ-ਐਚ ਮਤਲਬ ਹਰਟ-ਟੂ-ਹਰਟ ਮੋਡਲ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇਸ਼ ਦੀ ਅਰਥਵਿਵਸਥਾ ਵਿੱਚ ਆਪਣਾ ਯੋਗਦਾਨ ਵਧਾਉਣ ਲਈ ਸਾਲ 2047 ਤੱਕ ਇੱਕ ਟ੍ਰਿਲਿਅਨ ਡਾਲਰ ਦੇ ਟੀਚੇ ਨੂੰ ਲੈ ਕੇ ਚੱਲ ਰਿਹਾ ਹੈ। ਨਵੇਂ ਸਟਾਰਟਅੱਪ, ਇਨੋਵੇਸ਼ਨ ਅਤੇ ਟੇਕ ਬੇਸਡ ਇੰਡਸਟਰੀ ਨੂੰ ਹਰਿਆਣਾ ਸੂਬਾ ਟੇਸਲਾ ਵਰਗੇ ਵੱਡੇ ਬ੍ਰਾਂਡ ਰਾਹੀਂ ਪ੍ਰੋਤਸਾਹਨ ਦੇ ਰਿਹਾ ਹੈ।
ਹਰਿਆਣਾ ਭਾਰਤ ਵਿੱਚ ਸਟਾਰਟਅੱਪ ਦੀ ਗਿਣਤੀ ਵਿੱਚ 7ਵਾਂ ਵੱਡਾ ਸੂਬਾ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਭਾਰਤ ਵਿੱਚ ਸਟਾਰਟਅੱਪ ਦੀ ਗਿਣਤੀ ਵਿੱਚ 7ਵੇਂ ਵੱਡੇ ਸੂਬੇ ਵਜੋ ਉਭਰਿਆ ਹੈ। ਮੌਜੂਦਾ ਵਿੱਚ, ਹਰਿਆਣਾ ਵਿੱਚ 9,100 ਤੋਂ ਵੱਧ ਮਾਨਤਾ ਪ੍ਰਾਪਤ ਸਟਾਰਟਅੱਪ ਹਨ। ਇਸੀ ਤਰ੍ਹਾ ਸੂਬੇ ਵਿੱਚ ਏਆਈ ਅਧਾਰਿਤ ਸਟਾਰਟਅੱਪ ਅਤੇ ਖੋਜ ਨੂੰ ਪ੍ਰੋਤਸਾਹਿਤ ਕਰਨ ਲਈ ਗੁਰੂਗ੍ਰਾਮ ਅਤੇ ਪੰਚਕੂਲਾ ਵਿੱਚ ਏਆਈ ਹੱਬ ਸਥਾਪਿਤ ਕੀਤਾ ਜਾ ਰਿਹਾ ਹੈ। ਨਾਲ ਦੀ ਭਵਿੱਖ ਦੀਆਂ ਤਕਨੀਕਾਂ ਜਿਵੇਂ ਕਿ ਏਆਈ, ਰੋਬੋਟਿਕਸ, ਬਾਇਓ ਤਕਨਾਲੋਜੀ ਤੇ ਡੀਪ-ਟੇਕ ਨੂੰ ਅਪਨਾਉਣ ਲਈ ਡਿਪਾਰਟਮੈਂਟ ਆਫ ਫਿਯੂਚਰ ਦੀ ਸਥਾਪਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ ਵੱਖ ਤੋਂ ਐਮਐਸਐਮਹੀ ਵਿਭਾਗ ਦਾ ਗਠਨ ਕੀਤਾ ਹੈ। ਸੂਖਮ, ਲਘੂ ਅਤੇ ਮੱਧਮ ਉਦਯੋਗਾਂ ਨੁੰ ਪ੍ਰੋਤਸਾਹਨ ਦੇਣ ਲਈ ਉਦਯੋਗਕਰਤਾ ਮੈਮੋ ਫਾਇਲ ਕਰਨ ਦੀ ਆਨਲਾਇਨ ਸਹੂਲਤ ਸ਼ੁਰੂ ਕੀਤੀ ਹੈ।
ਇਸ ਮੌਕੇ 'ਤੇ ਡਿਪਟੀ ਕਮਿਸ਼ਨਰ ਸ੍ਰੀ ਅਜੈ ਕੁਮਾਰ, ਹਰਿਆਣਾ ਵਿਦੇਸ਼ ਸਹਿਯੋਗ ਵਿਭਾਗ ਦੇ ਸਲਾਹਕਾਰ ਸ੍ਰੀ ਪਵਨ ਚੌਧਰੀ, ਟੇਸਲਾ ਦੀ ਸੀਨੀਅਰ ਨਿਦੇਸ਼ਕ ਇਸਾਬੇਲ ਫੈਨ, ਭਾਰਤ ਵਿੱਚ ਟੇਸਲ ਦੇ ਜੀਐਮ ਸ਼ਰਦ ਅਗਰਵਾਲ ਸਮੇਤ ਹੋਰ ਮਾਣਯੋਗ ਮੌਜੂਦ ਰਹੇ।
