ਨਵਾਂਸ਼ਹਿਰ:- ਦਿਨ-ਰਾਤ ਬਲੱਡ ਬੈਂਕ ਤੇ ਲੈਬਾਰਟਰੀ ਸੇਵਾਵਾਂ ਨੂੰ ਸਮਰਪਿਤ ਸਥਾਨਕ ਸਮਾਜ ਸੇਵੀ ਸੰਸਥਾ ਬਲੱਡ ਡੋਨਰਜ਼ ਕੌਂਸਲ ਵਲੋਂ ਦੋ ਹਜਾਰ ਰੁਪਏ ਸਲਾਨਾ ਤਹਿਤ ਵਿਸ਼ੇਸ਼ ਕਾਰਡ ਦੇਣ ਦੀ ਸੇਵਾ ਆਰੰਭ ਕੀਤੀ ਗਈ ਹੈ। ਇਸ ਸੇਵਾ ਦਾ ਉਦਘਾਟਨ ਸੰਸਥਾ ਦੇ ਪ੍ਰਧਾਨ ਐਸ.ਕੇ.ਸਰੀਨ ਸੰਸਥਾ ਵਲੋਂ ਆਪਣੇ ਕਰ ਕਮਲਾਂ ਨਾਲ੍ਹ ਕੀਤਾ। ਬੀ.ਡੀ.ਸੀ ਤੋਂ ਹੁੰਦੇ ਟੈਸਟਾਂ ਵਿੱਚ 20% ਤੱਕ ਦੀ ਛੋਟ ਦਿੱਤੀ ਜਾਵੇਗੀ ਇਸ ਦੇ ਨਾਲ੍ਹ ਕਾਰਡ-ਧਾਰਕ ਦੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਇਹ ਛੋਟ ਤੇ ਸਹੂਲਤ ਲੈ ਸਕਣਗੇ। ਨਵਾਂਸ਼ਹਿਰ ਦੀ ਮਿਉਂਸਪਲ ਹੱਦ ਵਿੱਚ ਨਾ- ਤੁਰ ਫਿਰ ਸਕਣ ਦੇ ਕੇਸ ਵਿੱਚ ਘਰ ਤੋਂ  ਮੁਫਤ ਸੈਂਪਲ ਪ੍ਰਾਪਤੀ ਸਹੂਲਤ ਵੀ ਉਪਲੱਬਧ ਹੋਵੇਗੀ।
              ਉਦਘਾਟਨ ਦੀ ਰਸਮ ਵੇਲੇ ਮੌਕੇ ਛੇ ਵਿਸ਼ੇਸ਼ ਕਾਰਡ ਵੀ ਜਾਰੀ ਕੀਤੇ ਗਏ। ਮੌਕੇ ਤੇ ਐਸ ਕੇ ਸਰੀਨ ਤੋਂ ਇਲਾਵਾ ਜੀ ਐਸ ਤੂਰ, ਜੇ ਐਸ ਗਿੱਦਾ, ਪ੍ਰਵੇਸ਼ ਕੁਮਾਰ, ਮੈਡਮ ਸੁਰਿੰਦਰ ਕੌਰ ਤੂਰ, ਡਾ: ਅਜੇ ਬੱਗਾ, ਮਾਸਟਰ ਨਰਿੰਦਰ ਸਿੰਘ ਭਾਰਟਾ, ਮੈਡਮ ਰੇਖਾ ਜੈਨ, ਨੋਬਲ ਸਰੀਨ, ਗੌਰਵ ਸਰੀਨ, ਮੈਨੇਜਰ ਮਨਮੀਤ ਸਿੰਘ, ਡਾਕਟਰ ਨਿੱਕੀਤਾ ਪੁਰੀ, ਮੈਡਮ ਪ੍ਰਕਾਸ਼ ਕੌਰ, ਸਿਦਕ ਸੁਖਰਾਜ ਸਿੰਘ, ਸ੍ਰੀਮਤੀ ਤਜਿੰਦਰ ਕੋਰ, ਡਾ: ਸੁੱਖਵਿੰਦਰ ਕੌਰ ਨਾਗਰਾ, ਮੈਡਮ ਸੁਵਨੀਤ ਸੈਣੀ, ਰਜਨੀਤ ਸੈਣੀ, ਈਰਾ ਸੈਣੀ, ਸੁਸ਼ੋਭਿਤ ਨਾਥ, ਸ਼ੀਵਿਕਾ, ਸ੍ਰੀਮਤੀ ਭੁਪਿੰਦਰਪਾਲ ਸ਼ੇਰਗਿੱਲ, ਮੈਡਮ ਸਰਬਜੀਤ ਕੈਨੇਡਾ, ਮੈਡਮ ਮਹਿੰਦਰ ਕੌਰ ਭੱਟੀ, ਜਸਬੀਰ ਸਿੰਘ ਘੁੰਮਣ ਇੰਗਲੈਂਡ, ਸਮਾਜ ਸੇਵੀ ਨਰਿੰਦਰਪਾਲ ਤੂਰ, ਹਿਤੇਂਦਰ ਖੰਨਾ, ਮੈਡਮ ਸ਼ਮਾਂ ਮਲਹੱਣ ਅਤੇ ਬੀ.ਡੀ.ਸੀ ਸਟਾਫ ਹਾਜ਼ਰ ਸੀ। ਪ੍ਰੋਗਰਾਮ ਦੀ ਸਮਾਪਤੀ ਤੇ ਖੂਨਦਾਨ ਸੇਵਾਵਾਂ ਵਾਸਤੇ ਯੋਗਦਾਨ ਪਾਉਣ ਵਾਲ੍ਹੇ ਐਨ.ਆਰ.ਆਈ ਹਾਜਰ ਪ੍ਰੀਵਾਰਾਂ ਨੂੰ ਬੀ.ਡੀ.ਸੀ ਵਲੋਂ ਸਨਮਾਨਿਤ ਕੀਤਾ ਗਿਆ।