ਪਟਿਆਲਾ, 24 ਜੁਲਾਈ:- ਡੈਡੀਕੇਟਿਡ ਬ੍ਰਦਰਜ਼ ਗਰੁੱਪ (ਰਜਿ.) ਪੰਜਾਬ, ਪਟਿਆਲਾ ਦੇ ਸੰਸਥਾਪਕ ਪ੍ਰਧਾਨ ਡਾ. ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਕਮਿਟਡ ਬ੍ਰਿਗੇਡ, 10 ਪੰਜਾਬ ਬਟਾਲੀਅਨ ਐਨ.ਸੀ.ਸੀ. ਪਟਿਆਲਾ ਅਤੇ ਡੈਡੀਕੇਟਿਡ ਬ੍ਰਦਰਜ਼ ਗਰੁੱਪ (ਰਜਿ.) ਪੰਜਾਬ ਵੱਲੋਂ ਹੋਟਲ ਮੋਹਨ ਕਾਂਟੀਨੈਂਟਲ, ਪਟਿਆਲਾ ਵਿਖੇ ਇੱਕ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।
ਕੈਂਪ ਵਿੱਚ 200 ਤੋਂ ਵੱਧ ਐਨ.ਸੀ.ਸੀ. ਕੈਡਿਟਾਂ ਅਤੇ ਆਮ ਨਾਗਰਿਕਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਖੂਨਦਾਨ ਲਈ ਰਜਿਸਟ੍ਰੇਸ਼ਨ ਕਰਵਾਈ। ਨੌਜਵਾਨ ਲੜਕੀਆਂ ਅਤੇ ਲੜਕਿਆਂ ਦੇ ਇਸ ਸਮਾਜ ਸੇਵੀ ਯੋਗਦਾਨ ਨੂੰ ਮਨੁੱਖੀ ਜਾਨਾਂ ਬਚਾਉਣ ਲਈ ਇੱਕ ਮਹੱਤਵਪੂਰਨ ਉਪਰਾਲਾ ਦੱਸਿਆ ਗਿਆ।
ਇਸ ਮੌਕੇ 10 ਪੰਜਾਬ ਬਟਾਲੀਅਨ ਐਨ.ਸੀ.ਸੀ. ਦੇ ਮੇਜਰ, ਸੂਬੇਦਾਰ ਮੇਜਰ, ਹੋਰ ਅਧਿਕਾਰੀਆਂ ਅਤੇ ਐਨ.ਸੀ.ਸੀ. ਕੈਡਿਟਾਂ ਨੇ ਵੀ ਖੂਨਦਾਨ ਕਰਕੇ ਸਮਾਜ ਸੇਵਾ ਦਾ ਸੰਦੇਸ਼ ਦਿੱਤਾ।
ਕੈਂਪ ਦੇ ਆਯੋਜਕਾਂ ਡਾ. ਰਾਕੇਸ਼ ਵਰਮੀ, ਹਰਪ੍ਰੀਤ ਸਿੰਘ ਸੰਧੂ, ਸ਼ੈਲੇਸ਼ ਗੁਪਤਾ, ਅਮਰੀਸ਼ ਬਾਂਸਲ, ਗੁਲਾਬ ਰਾਏ ਗਰਗ, ਮੋਹਿਤ ਢੋਡੀ, ਦਿਲਪ੍ਰੀਤ ਸਿੰਘ ਬੈਨੀਪਾਲ, ਅਸ਼ੋਕ ਸ਼ਰਮਾ, ਓਮ ਪ੍ਰਕਾਸ਼ ਸਿੰਗਲਾ, ਹੈਪੀ ਸੁਖੀਜਾ, ਕੁਨਾਲ, ਸ਼੍ਰੀ ਪੰਚਦਸ਼ਨਾਮ ਮਹਾਕਾਲ ਅਖਾੜਾ, ਆਰਵ, ਬੱਬੀ ਬਰਜਿੰਦਰ ਨਾਥ, ਅਮਨਇੰਦਰ ਸਿੰਘ ਸੈਣੀ, ਐਸ.ਕੇ. ਵਰਮਾ, ਅਰਸ਼ਪ੍ਰੀਤ ਸਿੰਘ ਬੈਨੀਪਾਲ ਅਤੇ ਸੰਜੀਵ ਕੰਬੋਜ ਨੇ 10 ਪੰਜਾਬ ਬਟਾਲੀਅਨ ਐਨ.ਸੀ.ਸੀ. ਪਟਿਆਲਾ ਦੇ ਕਮਾਂਡਿੰਗ ਅਫ਼ਸਰ, ਉਨ੍ਹਾਂ ਦੇ ਸਟਾਫ਼ ਅਧਿਕਾਰੀਆਂ ਅਤੇ ਸਮੂਹ ਐਨ.ਸੀ.ਸੀ. ਕੈਡਿਟਾਂ ਦਾ ਦਿਲੋਂ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਐਨ.ਸੀ.ਸੀ. ਦੇ ਅਧਿਕਾਰੀਆਂ ਅਤੇ ਕੈਡਿਟਾਂ ਦੇ ਸਹਿਯੋਗ, ਅਨੁਸ਼ਾਸਨ ਅਤੇ ਸਮਰਪਣ ਸਦਕਾ ਹੀ ਇਹ ਖੂਨਦਾਨ ਕੈਂਪ ਸਫਲਤਾਪੂਰਵਕ ਸੰਪੰਨ ਹੋ ਸਕਿਆ।
ਡੈਡੀਕੇਟਿਡ ਬ੍ਰਦਰਜ਼ ਗਰੁੱਪ (ਰਜਿ.) ਪੰਜਾਬ, ਪਟਿਆਲਾ ਅਤੇ ਕਮਿਟਡ ਬ੍ਰਿਗੇਡ ਨੇ ਭਵਿੱਖ ਵਿੱਚ ਵੀ ਸਮਾਜ ਭਲਾਈ ਲਈ ਅਜਿਹੇ ਲੋਕ-ਹਿੱਤ ਕਾਰਜ ਅਤੇ ਸਮਾਜ ਸੇਵਾ ਦੇ ਉਪਰਾਲੇ ਜਾਰੀ ਰੱਖਣ ਦਾ ਸੰਕਲਪ ਦੁਹਰਾਇਆ।
ਇਸ ਸਬੰਧੀ ਜਾਣਕਾਰੀ ਅਮਨਇੰਦਰ ਸਿੰਘ ਸੈਣੀ ਵੱਲੋਂ ਸਾਂਝੀ ਕੀਤੀ ਗਈ।
ਪਟਿਆਲਾ ਵਿਖੇ ਸਫਲਤਾਪੂਰਵਕ ਖੂਨਦਾਨ ਕੈਂਪ ਆਯੋਜਿਤ 200 ਤੋਂ ਵੱਧ ਐਨਸੀਸੀ ਕੈਡਿਟਾਂ ਅਤੇ ਨਾਗਰਿਕਾਂ ਨੇ ਕਰਵਾਈ ਰਜਿਸਟ੍ਰੇਸ਼ਨ
