ਪਟਿਆਲਾ, 5 ਸਤੰਬਰ:- ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਗੁਰੂ ਤੇਗ ਬਹਾਦਰ ਅੱਖਾਂ ਦੇ ਹਸਪਤਾਲ ਸਾਹਮਣੇ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਅੱਖਾਂ ਦਾ ਮਾਸਿਕ ਉਪਰੇਸ਼ਨ ਕੈਂਪ ਲਗਾਇਆ ਗਿਆ। ਇਸ ਦੀ ਪ੍ਰਧਾਨਗੀ ਕਲੱਬ ਦੇ ਸੰਸਥਾਪਕ ਮੈਂਬਰ ਸੰਤੋਸ਼ ਕੁਮਾਰ ਲਾਲਵਾਨੀ ਨੇ ਕੀਤੀ।
ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਨੇ ਦੱਸਿਆ ਕਿ ਉਂਜ ਤਾਂ ਕਲੱਬ ਪਿਛਲੇ 34 ਸਾਲਾਂ ਤੋਂ ਨਿਸਵਾਰਥ ਭਾਵਨਾ ਨਾਲ ਸਮਾਜ ਸੇਵਾ ਕਰਦਾ ਆ ਰਿਹਾ ਹੈ। ਇਸੀ ਲੜੀ ਤਹਿਤ ਕਲੱਬ ਵੱਲੋਂ ਨਰ ਸੇਵਾ ਨਰਾਇਣ ਸੇਵਾ ਤਹਿਤ ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਮਾਸਿਕ ਅੱਖਾਂ ਦੇ ਚੈਕਅੱਪ ਅਤੇ ਉਪਰੇਸ਼ਨ ਕੈਂਪ ਗੁਰੂ ਤੇਗ ਬਹਾਦਰ ਹਸਪਤਾਲ ਵਿਖੇ ਆਯੋਜਿਤ ਕਰਦਾ ਆ ਰਿਹਾ ਹੈ। ਇਸ ਕੈਂਪ ਵਿੱਚ ਹਰ ਮਹੀਨੇ ਜਿੱਥੇ ਲੋਕਾਂ ਦਾ ਮੁਫ਼ਤ ਚੈਕਅੱਪ ਕੀਤਾ ਜਾਂਦਾ ਹੈ ਉਸ ਦੇ ਨਾਲ ਨਾਲ ਲੋੜਵੰਦ ਮਰੀਜਾਂ ਦੇ ਬਿਲਕੁਲ ਮੁਫਤ ਲੈਂਜ ਵਾਲੇ ਚਿੱਟੇ ਮੋਤੀਆ ਬਿੰਦ ਦੇ ਉਪਰੇਸ਼ਨ ਕਰਵਾਏ ਜਾਂਦੇ ਹਨ ਅਤੇ ਮਰੀਜਾਂ ਨੂੰ ਦਵਾਈਆਂ ਅਤੇ ਐਨਕ ਵੀ ਮੁਫ਼ਤ ਦਿੱਤੀ ਜਾਂਦੀ ਹੈ।
ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਆਖਿਆ ਕਿ ਡਾ. ਆਸ਼ਾ ਪ੍ਰਿਤਪਾਲ ਕੌਰ ਦੀ ਟੀਮ ਵਲੋਂ ਲਗਾਤਾਰ ਇਹ ਜਰੂਰਤਮੰਦਾਂ ਦੇ ਉਪਰੇਸ਼ਨ ਕੀਤੇ ਜਾਂਦੇ ਹਨ ਅਤੇ ਇਸ ਕੈਂਪ ਵਿੱਚ ਪੰਜਾਬ ਤੋਂ ਬਾਹਰ ਦੇ ਸੂਬਿਆਂ ਤੋਂ ਵੀ ਲੋਕ ਆ ਕੇ ਇਸ ਉਪਰੇਸ਼ਨ ਕੈਂਪ ਦਾ ਲਾਹਾ ਉਠਾਉਂਦੇ ਹਨ ਅਤੇ ਕਲੱਬ ਵੱਲੋਂ ਹਰ ਮਹੀਨੇ ਪੰਜ ਅੱਖਾਂ ਦੇ ਮੋਤੀਆ ਬਿੰਦ ਦੇ ਲੈਂਜ ਵਾਲੇ ਉਪਰੇਸ਼ਨ ਬਿਲਕੁਲ ਫਰੀ ਕਰਵਾਏ ਜਾਂਦੇ ਹਨ।
ਕਲੱਬ ਵੱਲੋਂ ਚਾਰ ਸਾਲਾਂ ਵਿੱਚ ਲਗਭਗ 300 ਦੇ ਕਰੀਬ ਮਰੀਜਾਂ ਦੇ ਡਾ. ਆਸ਼ਾ ਪ੍ਰਿਤਪਾਲ ਕੌਰ ਵਲੋਂ ਸਫਲ ਉਪਰੇਸ਼ਨ ਕੀਤੇ ਜਾ ਚੁੱਕੇ ਹਨ ਅਤੇ ਮਿਨਾਕਸ਼ੀ ਸ਼ਰਮਾ ਵਲੋਂ ਕਲੱਬ ਨੂੰ 21000 ਦੀ ਮਾਲੀ ਸਹਾਇਤਾ ਕੀਤੀ ਗਈ ਜ਼ੋ ਕਿ ਸੇਵਾ ਇਨ੍ਹਾਂ ਲੋੜਮੰਦ ਮਰੀਜਾਂ ਤੇ ਖਰਚ ਕੀਤੀ ਗਈ। ਕਲੱਬ ਵਲੋਂ ਮਿਨਾਕਸ਼ੀ ਸ਼ਰਮਾ ਦਾ ਤਹਿ ਦਿਲੋ ਧੰਨਵਾਦ ਕੀਤਾ ਜਾਂਦਾ ਹੈ।
ਡਾ. ਆਸ਼ਾ ਪ੍ਰਿਤਪਾਲ ਕੌਰ ਨੇ ਆਖਿਆ ਕਿ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਪਿਛਲੇ 34 ਸਾਲਾਂ ਤੋਂ ਮਾਸਿਕ ਕੈਂਪ ਤਹਿਤ ਜ਼ੋ ਲੋੜਵੰਦ ਲੋਕਾਂ ਦੇ ਅੱਖਾ ਦੇ ਉਪਰੇਸ਼ ਦੀ ਸੇਵਾ ਕੀਤੀ ਜਾਂਦੀ ਹੈ ਜ਼ੋ ਕਿ ਇੱਕ ਸ਼ਲਾਘਾਯੋਗ ਕਦਮ ਹੈ।
