ਪਟਿਆਲਾ- ਵਰਤਮਾਨ ਸਮੇਂ ਅਤੇ ਭਵਿੱਖ ਵਿੱਚ ਵਿਦਿਆਰਥੀਆਂ, ਅਧਿਆਪਕਾਂ ਦੀਆਂ ਡਿਗਰੀਆਂ ਦੇ ਨਾਲ ਆਪਦਾਵਾਂ, ਜੰਗਾਂ ਅਤੇ ਅਚਾਨਕ ਵਾਪਰਨ ਵਾਲੀਆਂ ਜਾਨ ਲੇਵਾ ਦੁਰਘਟਨਾਵਾਂ ਸਮੇਂ ਸੁਰੱਖਿਆ,  ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ ਕਰਨ ਦੀਆਂ ਟ੍ਰੇਨਿੰਗਾਂ ਦੇ ਗਿਆਨ ਦੀ ਵੱਧ ਜ਼ਰੂਰਤ ਹੈ ਕਿਉਂਕਿ ਆਫਤਾਵਾਂ ਅਤੇ ਜੰਗਾਂ ਤੋਂ ਇਲਾਵਾ ਭਿਆਨਕ ਜਾਨ ਲੇਵਾ ਬਿਮਾਰੀਆਂ ਬੱਚਿਆਂ, ਨੋਜਵਾਨਾਂ ਅਤੇ ਨਾਗਰਿਕਾਂ ਦੀਆਂ ਮੌਤਾਂ ਦੇ ਮੁੱਖ ਕਾਰਨ ਬਣ ਰਹੇ ਹਨ। 
ਇਹ ਵਿਚਾਰ ਗੋਬਿੰਦਗੜ੍ਹ ਪਬਲਿਕ ਕਾਲਜ ਦੇ ਐਨ ਐਸ ਐਸ ਇੰਚਾਰਜ ਡਾਕਟਰ ਮਨਦੀਪ ਸਿੰਘ ਨੇ ਕਾਲਜ ਵਿਖੇ ਕਰਵਾਏ ਆਫ਼ਤ ਪ੍ਰਬੰਧਨ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ ਟ੍ਰੇਨਿੰਗ ਅਤੇ ਮੌਕ ਡਰਿੱਲਾਂ ਕਰਕੇ ਕੀਮਤੀ ਜਾਨਾਂ ਬਚਾਉਣ ਦੇ ਢੰਗ ਤਰੀਕਿਆਂ ਨੂੰ ਦੇਖਦੇ ਹੋਏ ਪ੍ਰਗਟ ਕੀਤੇ। 
ਉਨ੍ਹਾਂ ਨੇ ਦੱਸਿਆ ਕਿ ਐਨ ਐਸ ਐਸ ਵੰਲਟੀਅਰਾਂ ਲਈ ਆਫ਼ਤ ਪ੍ਰਬੰਧਨ ਟ੍ਰੇਨਿੰਗਾਂ, ਮਾਨਵਤਾ ਨੂੰ ਆਪਦਾਵਾਂ ਅਤੇ ਅਚਾਨਕ ਵਾਪਰਨ ਵਾਲੀਆਂ ਦੁਰਘਟਨਾਵਾਂ ਦੌਰਾਨ ਬਚਾਉਣ ਲਈ ਬੇਹੱਦ ਜ਼ਰੂਰੀ ਹਨ। 
ਇਸ ਲਈ ਪੰਜਾਬ ਦੇ ਤਜਰਬੇਕਾਰ ਆਫ਼ਤ ਪ੍ਰਬੰਧਨ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਨੂੰ ਪਿਛਲੇ 15 ਸਾਲਾਂ ਤੋਂ ਕਾਲਜ ਵਿਖੇ ਬੁਲਾਇਆ ਜਾਂ ਰਿਹਾ ਹੈ ਜਿਨ੍ਹਾਂ ਨੇ ਆਪਦਾਵਾਂ, ਜੰਗਾਂ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ, ਸਿਰ ਦੀ ਅੰਦਰੂਨੀ ਸੱਟਾਂ, ਅਦਰੂਨੀ ਰਤਵਾਹ, ਸਦਮੇਂ, ਸ਼ੂਗਰ ਬਲੱਡ ਪਰੈਸ਼ਰ ਘਟਣ, ਅੱਗਾਂ ਲਗਣ, ਗੈਸਾਂ ਲੀਕ ਹੋਣ, ਬਿਜਲੀ ਕਰੰਟ ਸਮੇਂ ਪੀੜਤਾਂ ਨੂੰ ਤੁਰੰਤ ਮੌਕੇ ਤੇ ਬਚਾਉਣ ਲਈ ਪ੍ਰੇਕਟਿਕਲ ਕਰਵਾਕੇ ਟ੍ਰੇਨਿੰਗਾਂ ਦਿੱਤੀਆਂ।     
ਪ੍ਰਿੰਸੀਪਲ ਡਾਕਟਰ ਨੀਨਾ ਸੇਠ ਪਜਨੀ, ਪ੍ਰੋਗਰਾਮ ਅਫਸਰ ਡਾਕਟਰ ਪੂਜਾ ਸ਼ਰਮਾ ਅਤੇ ਵੰਲਟੀਅਰਾਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰੇਕਟਿਕਲ ਟ੍ਰੇਨਿੰਗਾਂ ਰਾਹੀਂ ਨੋਜਵਾਨਾਂ ਵਲੋ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਚਾਉਣ ਲਈ ਬਹੁਤ ਲਾਭਦਾਇਕ ਸਿੱਧ ਹੁੰਦੇ ਹਨ । ਇਹ ਟ੍ਰੇਨਿੰਗਾਂ ਤਾਂ ਪੰਜਾਬ ਦੇ ਸਾਰੇ ਵਿਦਿਆਰਥੀਆਂ ਨੂੰ ਵਾਰ ਵਾਰ ਮਿਲਣੀਆਂ ਚਾਹੀਦੀਆਂ ਹਨ। 
ਸ਼੍ਰੀ ਕਾਕਾ ਰਾਮ ਵਰਮਾ ਨੂੰ ਸਦੀ ਦੇ ਮਹਾਨ ਕ੍ਰਾਂਤੀਕਾਰੀ ਨਿਸ਼ਕਾਮ ਭਾਵਨਾ ਵਾਲੇ ਸੀਨੀਅਰ ਸਿਟੀਜਨ ਅਤੇ ਆਫ਼ਤ ਪ੍ਰਬੰਧਨ ਡਾਕਟਰ ਵਜੋਂ ਸਨਮਾਨਿਤ ਕੀਤਾ ਗਿਆ। ਜੋ ਪਿਛਲੇ 45 ਸਾਲਾਂ ਤੋਂ ਨਿਸ਼ਕਾਮ ਭਾਵਨਾ ਨਾਲ ਮੁਫਤ ਵਿੱਚ ਟ੍ਰੇਨਿੰਗਾਂ ਦੇ ਰਹੇ ਹਨ।