ਗੜ੍ਹਸ਼ੰਕਰ, 17 ਅਗਸਤ:- ਸ਼ਿਵਾਲਿਕ ਸੋਸ਼ਲ ਵੈਲਫੇਅਰ ਸੋਸਾਇਟੀ ਵੱਲੋਂ ਵਣਜਾਰਾ ਕੈਫੇ ਗੜ੍ਹਸ਼ੰਕਰ ਵਿਖੇ ਆਜ਼ਾਦੀ ਦਿਵਸ ਨੂੰ ਸਮਰਪਿਤ ਲਗਾਏ ਗਏ ਖੂਨਦਾਨ ਕੈਂਪ ਦੌਰਾਨ 53 ਖੂਨਦਾਨੀ ਵੀਰਾਂ-ਭੈਣਾਂ ਨੇ ਖੂਨਦਾਨ ਕੀਤਾ। ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ ਇਹ ਕੈਂਪ ਸੰਤ ਗੁਰਮੇਲ ਸਿੰਘ ਬਲੱਡ ਬੈਂਕ ਬਲਾਚੌਰ ਦੇ ਤਕਨੀਕੀ ਸਹਿਯੋਗ ਨਾਲ 15 ਅਗਸਤ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਲਗਾਇਆ ਗਿਆ।
ਕੈਂਪ ਦੀ ਸ਼ੁਰੂਆਤ ਸੁਸਾਇਟੀ ਦੇ ਮੈਂਬਰਾਂ ਅਤੇ ਆਏ ਹੋਏ ਪਤਵੰਤੇ ਸੱਜਣਾਂ ਵੱਲੋਂ ਰਾਸ਼ਟਰੀ ਗੀਤ ਨਾਲ ਕੀਤੀ ਗਈ। ਖੂਨਦਾਨ ਕੈਂਪ ਦਾ ਉਦਘਾਟਨ ਸੰਤ ਬਾਬਾ ਦਲੇਲ ਸਿੰਘ ਨਿਰਮਲ ਕੁਟੀਆ ਟੁਟੋਮਜਾਰਾ ਦੇ ਮੁੱਖ ਸੇਵਾਦਾਰ ਸੰਤ ਮਹਾਂਪੁਰਸ਼ ਬਾਬਾ ਬਲਵੀਰ ਸਿੰਘ ਜੀ, ਸੰਤ ਬਾਬਾ ਮੱਖਣ ਸਿੰਘ ਜੀ ਅਤੇ ਕਾਂਗਰਸ ਆਗੂ ਸਰਿਤਾ ਸ਼ਰਮਾ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ।
ਇਸ ਕੈਂਪ ਦੌਰਾਨ ਖੂਨਦਾਨੀ ਵੀਰਾਂ-ਭੈਣਾਂ ਅਤੇ ਆਏ ਹੋਏ ਪਤਵੰਤੇ ਸੱਜਣਾਂ ਨੂੰ ਵੱਖ-ਵੱਖ ਕਿਸਮਾਂ ਦੇ ਬੂਟੇ ਵੀ ਵੰਡੇ ਗਏ। ਇਸ ਨੇਕ ਕਾਰਜ ਵਿੱਚ ਹਿੱਸਾ ਪਾਉਣ ਲਈ ਦਾਨੀ ਸੱਜਣਾਂ ਵੱਲੋਂ ਸੁਸਾਇਟੀ ਨੂੰ ਆਰਥਿਕ ਸਹਾਇਤਾ ਵੀ ਦਿੱਤੀ ਗਈ।
ਖੂਨਦਾਨ ਕੈਂਪ ਮੌਕੇ ਰੋਟਰੀ ਆਈ ਡੋਨੇਟ ਸੋਸਾਇਟੀ ਦੇ ਮੈਂਬਰ ਡਾ. ਤਰਸੇਮ ਲਾਲ ਅਤੇ ਡਾ. ਲਖਵਿੰਦਰ ਕੁਮਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਉਨ੍ਹਾਂ ਦੀ ਹਾਜ਼ਰੀ ਵਿੱਚ ਪੱਤਰਕਾਰ ਫੂਲਾ ਸਿੰਘ ਬੀਰਮਪੁਰ, ਪੱਤਰਕਾਰ ਬਲਜਿੰਦਰ ਕਿਤਨਾ, ਸੂਬੇਦਾਰ ਦਵਿੰਦਰ ਸਿੰਘ ਬੀਰਮਪੁਰ ਸਮੇਤ ਹੋਰ ਮੈਂਬਰਾਂ ਵੱਲੋਂ ਮਰਨ ਉਪਰੰਤ ਅੱਖਾਂ ਦਾਨ ਕਰਨ ਦਾ ਪ੍ਰਣ ਕੀਤਾ ਗਿਆ ਅਤੇ ਇਸ ਸਬੰਧੀ ਫਾਰਮ ਭਰੇ ਗਏ।
ਇਸ ਮੌਕੇ ਸਾਬਕਾ ਕਾਂਗਰਸੀ ਵਿਧਾਇਕ ਲਵ ਕੁਮਾਰ ਗੋਲਡੀ, ਕਾਂਗਰਸੀ ਆਗੂ ਜਤਿੰਦਰ ਪੰਨੂ, ਨਗਰ ਕੌਂਸਲ ਪ੍ਰਧਾਨ ਸੋਮਨਾਥ ਬੰਗੜ, ਭਾਜਪਾ ਆਗੂ ਨਿਮੀਸ਼ਾ ਮਹਿਤਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਇੰਦਰਜੀਤ ਸਿੰਘ ਬਰਿਆਣਾ, ਕੁਲਵਿੰਦਰ ਬਿੱਟੂ, ਸਰਪੰਚ ਕਮਲ ਕਟਾਰੀਆ, ਸਰਪੰਚ ਰਾਜਕੁਮਾਰ ਭੱਜਲ, ਸਰਪੰਚ ਕੁਲਦੀਪ ਸ਼ਰਮਾ ਬੋੜਾ, ਕਾਮਰੇਡ ਦਰਸ਼ਨ ਸਿੰਘ ਮੱਟੂ, ਵਕੀਲ ਭਾਈਚਾਰੇ ਤੋਂ ਰਾਜ ਕੁਮਾਰ ਭੱਟੀ, ਬਲਵਿੰਦਰ ਕੁਮਾਰ, ਸਰਪੰਚ ਰਜਿੰਦਰ ਕੁਮਾਰ, ਕਾਮਰੇਡ ਗੁਰਨੇਕ ਸਿੰਘ ਭੱਜਲ, ਮਨਪ੍ਰੀਤ ਰੋਕੀ, ਸਿੰਦਾ ਗੋਲੀਆਂ, ਅਸ਼ੋਕ ਬਡਸਰੋਂ, ਹਰਵੇਲ ਸਿੰਘ ਸੈਣੀ, ਅਨੂਪ ਸਿੰਘ ਭੱਦਰੂ, ਅਧਿਆਪਕ ਜਥੇਬੰਦੀ ਤੋਂ ਮਾਸਟਰ ਮੁਕੇਸ਼ ਗੁਜਰਾਤੀ, ਮਾਸਟਰ ਸ਼ਾਮ ਸੁੰਦਰ, ਕਵਿਤਾ ਅਗਵਾਨੀ, ਅਮਰਜੀਤ ਕੌਰ, ਜਸਵਿੰਦਰ ਸਿੰਘ ਸੈਣੀ, ਪ੍ਰੈਸ ਕਲੱਬ ਦੇ ਪ੍ਰਧਾਨ ਅਜੈਬ ਸਿੰਘ ਬੋਪਾਰਾਏ, ਸਰਪੰਚ ਗੋਲਡੀ ਸਿੰਘ ਬੀਹੜਾ, ਹਰਸ਼ ਲਾਲੀ, ਸਤੀਸ਼ ਕੁਮਾਰ ਸੋਨੀ, ਖੂਨਦਾਨੀ ਭੁਪਿੰਦਰ ਸਿੰਘ ਰਾਣਾ, ਡਾ. ਕ੍ਰਿਸ਼ਨ ਬਧਨ, ਮਾਸਟਰ ਅਸ਼ੋਕ ਕੁਮਾਰ ਸਮਦੜਾ, ਅਮਰੀਕ ਲਾਲ, ਹਰਵਿੰਦਰ ਸਿੰਘ, ਸਾਬਕਾ ਸਰਪੰਚ ਹਰਪ੍ਰੀਤ ਸਿੰਘ ਬੈਂਸ ਸਾਧੋਵਾਲ, ਪ੍ਰੋਫੈਸਰ ਜਗਦੀਸ਼ ਰਾਏ, ਜਸਪ੍ਰੀਤ ਸਰੋਏ ਸਮੇਤ ਹੋਰ ਮਾਨਯੋਗ ਸ਼ਖਸੀਅਤਾਂ ਹਾਜ਼ਰ ਸਨ।