ਨਾਗਰਾ ਪਰਿਵਾਰ ਵੱਲੋਂ ਅੱਖਾਂ ਦਾ ਮੁਫ਼ਤ ਮੈਡੀਕਲ ਕੈਂਪ 21 ਨੂੰ

ਹੁਸ਼ਿਆਰਪੁਰ- ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਮੰਨਣਹਾਨਾ ਦੇ ਗੁਰਦੁਆਰਾ ਹਰੀਸਰ ਕੁਟੀਆ ਅਮਰੂਦਾਂ ਵਾਲੀ ਵਿਖੇ ਬ੍ਰਹਮਲੀਨ ਸੰਤ ਬਾਬਾ ਹਰੀ ਸਿੰਘ ਨੈਕੀ ਵਾਲਿਆ ਦੀ ਯਾਦ ਵਿਚ ਪਿੰਡ ਕੋਟਲਾ ਦੇ ਨਾਗਰਾ ਪਰਿਵਾਰ ਵੱਲੋਂ ਲਾਇਨਜ਼ ਕਲੱਬ ਫਗਵਾੜਾ ਰਾਇਲ ਦੇ ਸਹਿਯੋਗ ਨਾਲ 55 ਵਾਂ ਅੱਖਾਂ ਦੇ ਸਾਰਿਆ ਰੋਗਾਂ ਦਾ ਮੁਫ਼ਤ ਮੈਡੀਕਲ ਕੈਂਪ 21 ਫਰਵਰੀ ਨੂੰ ਲਗਾਇਆ ਗਿਆ।

ਇਸ ਦਾ ਸਬੰਧ ਵਿਚ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਸੰਤ ਬਾਬਾ ਅਮਰੀਕ ਸਿੰਘ ਨੈਕੀ ਵਾਲਿਆ, ਅਵਤਾਰ ਸਿੰਘ ਗਿੱਲ, ਰਣਵੀਰ ਸਿੰਘ ਨਾਗਰਾ ਯੂ. ਐੱਸ. ਏ, ਅਜੀਤ ਸਿੰਘ ਨਾਗਰਾ ਯੂ. ਐੱਸ. ਏ, ਗੋਲਡੀ ਰਾਣਾ, ਨਿਰਮਲ ਸਿੰਘ ਝੂਟੀ ਯੂ. ਐੱਸ. ਏ, ਰਾਣਾ ਗਿੱਲ ਯੂ. ਐੱਸ. ਏ, ਗੁਰਮੇਲ ਸਿੰਘ ਅਟਵਾਲ, ਮਨਿੰਦਰਜੀਤ ਸਿੰਘ ਨਾਗਰਾ, ਪਿ੍ਰੰਸੀਪਲ ਬਲਵੀਰ ਸਿੰਘ ਚੇਲਾ, ਮਨਜਿੰਦਰ ਸਿੰਘ ਸਹੋਤਾ ਯੂ. ਐੱਸ. ਏ, ਪਰਮਜੀਤ ਸਿੰਘ ਰੱਕੜ, ਲਾਇਨ ਪਰਮਿੰਦਰ ਸਿੰਘ ਕੁੰਦੀ ਗੁਰਦਿਆਲ ਸਿੰਘ ਬੈਸ, ਸੰਦੀਪ ਸੈਂਡੀ, ਗੋਗੀ ਝੱਜ, ਕਸ਼ਮੀਰ ਸਿੰਘ ਅਟਵਾਲ ਯੂ. ਕੇ, ਰਛਪਾਲ ਕਲੇਰ, ਪਰਮਿੰਦਰ ਸਿੰਘ ਚੱਕ ਮੂਸਾ, ਅਸ਼ਵਨੀ ਕੁਮਾਰ ਆਦਿ ਨੇ ਦੱਸਿਆ ਕਿ ਇਸ ਕੈਂਪ ਵਿਚ ਡਾ. ਹਰਿੰਦਰ  ਮਿੱਤਰਾ 
ਮਿੱਤਰਾ ਆਈ ਹਸਪਤਾਲ ਫਗਵਾੜਾ ਵਾਲਿਆ ਦੀ ਟੀਮ ਸਵੇਰੇ 9 ਵਜੇ ਤੋਂ ਦੁਪਹਿਰ ਇਕ ਵਜੇ ਤੱਕ ਮਰੀਜ਼ਾਂ ਦੀ ਚੈੱਕਅਪ ਕਰ ਕੇ ਉਨ੍ਹਾਂ ਦੇ ਮੁਫ਼ਤ ਅਪ੍ਰੇਸ਼ਨ ਕਰ ਕਰਨਗੇ ਤੇ ਮੁਫ਼ਤ ਦਵਾਈਆਂ ਵੀ ਦੇਣਗੇ।