ਡੇਰਾ ਸ਼ੇਰਪੁਰ ਕੱਲਰਾਂ ਵਿਖੇ ਹੋਏ ਧਾਰਮਿਕ ਸਮਾਗਮ ਦੌਰਾਨ ਸਿੱਧ ਯੋਗੀ ਟਰੱਸਟ ਨੇ ਲਗਾਇਆ ਮੁਫਤ ਮੈਡੀਕਲ ਕੈਂਪ
ਮਾਹਿਲਪੁਰ, 17 ਜੁਲਾਈ- ਡੇਰਾ ਸ਼ੇਰਪੁਰ ਕੱਲਰਾਂ ਵਿਖੇ ਹੋਏ ਧਾਰਮਿਕ ਸਮਾਗਮ ਦੌਰਾਨ ਸਿੱਧ ਯੋਗੀ ਟਰੱਸਟ ਖਾਨਪੁਰ ਵੱਲੋਂ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਸਾਧੂ ਸੰਪਰਦਾ ਸੁਸਾਇਟੀ ਰਜਿਸਟਰ ਦੇ ਪ੍ਰਧਾਨ 108 ਸੰਤ ਨਿਰਮਲ ਦਾਸ ( ਬਾਬੇ ਜੋੜੇ ) ਮਹਾਰਾਜ ਜੀ ਵੱਲੋਂ ਕੀਤਾ ਗਿਆ।

ਇਸ ਮੌਕੇ ਉਨਾਂ ਨਾਲ 108 ਸੰਤ ਰਮੇਸ਼ ਦਾਸ ਗੱਦੀ ਨਸ਼ੀਨ, 108 ਸੰਤ ਵਿਨੈ ਮੁਨੀ ਜੀ ਮਹਾਰਾਜ ਜੰਮੂ, ਡਾਕਟਰ ਜਸਵੰਤ ਸਿੰਘ ਥਿੰਦ ਐਸ.ਐਮ.ਓ. ਸਿਵਲ ਹਸਪਤਾਲ ਮਾਹਿਲਪੁਰ, ਡਾਕਟਰ ਪ੍ਰਭ ਹੀਰ ਅਤੇ ਡਾਕਟਰੀ ਟੀਮ ਵਿੱਚ ਸ਼ਾਮਿਲ ਹਰਜਿੰਦਰ ਕੁਮਾਰੀ, ਅਮਰਜੀਤ ਮਨੂ, ਭੁਪਿੰਦਰ ਸਿੰਘ,ਅਰਸ਼ਦੀਪ ਕੌਰ, ਨਵਜੋਤ ਕੌਰ, ਦੀਪਿਕਾ ਤੇ ਕਿਸ਼ਨ ਚੰਦ ਸਮੇਤ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।