
ਵੈਟਨਰੀ ਯੂਨੀਵਰਸਿਟੀ ਨੇ ਲਗਾਇਆ ਪਸ਼ੂਆਂ ਦਾ ਚੁੰਬਕ ਇਲਾਜ ਵਿਧੀ ਕੈਂਪ
ਲੁਧਿਆਣਾ 28 ਮਈ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪਿੰਡ ਮਹਿਲ ਕਲਾਂ ਵਿਖੇ ਪਸ਼ੂਆਂ ਦਾ ਚੁੰਬਕ ਇਲਾਜ ਵਿਧੀ ਕੈਂਪ ਲਗਾਇਆ ਗਿਆ। ਇਹ ਕੈਂਪ ਭਾਰਤੀ ਖੇਤੀ ਖੋਜ ਪਰਿਸ਼ਦ ਵੱਲੋਂ ਪ੍ਰਾਯੋਜਿਤ ਫਾਰਮਰ ਫਸਟ ਪ੍ਰਾਜੈਕਟ ਅਧੀਨ ਲਗਾਇਆ ਗਿਆ।
ਲੁਧਿਆਣਾ 28 ਮਈ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪਿੰਡ ਮਹਿਲ ਕਲਾਂ ਵਿਖੇ ਪਸ਼ੂਆਂ ਦਾ ਚੁੰਬਕ ਇਲਾਜ ਵਿਧੀ ਕੈਂਪ ਲਗਾਇਆ ਗਿਆ। ਇਹ ਕੈਂਪ ਭਾਰਤੀ ਖੇਤੀ ਖੋਜ ਪਰਿਸ਼ਦ ਵੱਲੋਂ ਪ੍ਰਾਯੋਜਿਤ ਫਾਰਮਰ ਫਸਟ ਪ੍ਰਾਜੈਕਟ ਅਧੀਨ ਲਗਾਇਆ ਗਿਆ।
ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਅਤੇ ਪ੍ਰਾਜੈਕਟ ਦੇ ਸਿਰਮੌਰ ਅਧਿਕਾਰੀ ਤੇ ਡਾ. ਪਰਮਿੰਦਰ ਸਿੰਘ, ਮੁੱਖ ਨਿਰੀਖਕ ਨੇ ਪ੍ਰਾਜੈਕਟ ਦੀ ਸਾਰੀ ਟੀਮ ਦੀ ਅਗਵਾਈ ਕਰਦੇ ਹੋਏ ਕਿਸਾਨਾਂ ਨੂੰ ਵਿਭਿੰਨ ਸਹਿਯੋਗੀ ਉਤਪਾਦ ਅਤੇ ਨਵਾਂ ਗਿਆਨ ਦੇਣ ਸੰਬੰਧੀ ਪ੍ਰੇਰਿਤ ਕੀਤਾ। ਡਾ. ਰਾਜੇਸ਼ ਕਸਰੀਜਾ ਅਤੇ ਡਾ. ਪ੍ਰਤੀਕ ਸਿੰਘ ਧਾਲੀਵਾਲ ਨੇ ਇਸ ਕੈਂਪ ਦਾ ਆਯੋਜਨ ਕੀਤਾ ਅਤੇ ਪਸ਼ੂਆਂ ਦੇ ਪੇਟ ਵਿੱਚ ਰੱਖਣ ਵਾਲੀ ਚੁੰਬਕ ਵਿਧੀ ਬਾਰੇ ਦੱਸਦਿਆਂ ਹੋਇਆਂ 15 ਪਸ਼ੂਆਂ ਦੇ ਪੇਟ ਵਿੱਚ ਇਹ ਚੁੰਬਕ ਸਥਾਪਿਤ ਕੀਤੀ।
ਡਾ. ਕਸਰੀਜਾ ਨੇ ਦੱਸਿਆ ਕਿ ਇਹ ਚੁੰਬਕ ਮੂੰਹ ਰਾਹੀਂ ਪਸ਼ੂ ਦੇ ਪੇਟ ਵਿੱਚ ਭੇਜੀ ਜਾਂਦੀ ਹੈ ਜੋ ਕਿ ਇਕ ਕੈਪਸੂਲ ਵਰਗੇ ਸ਼ਕਲ ਦੀ ਹੁੰਦੀ ਹੈ ਅਤੇ ਜਿਸ ਦੀ ਲੰਬਾਈ 70 ਐਮ.ਐਮ ਹੁੰਦੀ ਹੈ। ਜਦੋਂ ਇਹ ਪਸ਼ੂ ਦੇ ਪੇਟ ਵਿੱਚ ਪਾ ਦਿੱਤੀ ਜਾਂਦੀ ਹੈ ਤਾਂ ਉਹ ਜੇ ਕਿੱਲ, ਪਿੰਨ, ਸੂਈਆਂ, ਪੇਚ ਜਾਂ ਤਾਰ ਦੇ ਟੁੱਕੜੇ. ਪੱਠਿਆਂ ਜਾਂ ਤੂੜੀ ਨਾਲ ਅੰਦਰ ਲੰਘਾ ਜਾਵੇ ਤਾਂ ਉਹ ਚੀਜਾਂ ਇਸ ਚੁੰਬਕ ਨਾਲ ਚਿੰਬੜ ਜਾਂਦੀਆਂ ਹਨ। ਫਿਰ ਇਹ ਚੀਜਾਂ ਅੱਗੇ ਨਹੀਂ ਤੁਰਦੀਆਂ ਜਾਂ ਪੇਟ ਅੰਦਰ ਹਿੱਲ ਕੇ ਪਸ਼ੂ ਨੂੰ ਅੰਦਰੂਨੀ ਚੋਟ ਨਹੀਂ ਲਾਉਂਦੀਆਂ। ਕਈ ਵਾਰ ਅਜਿਹੀਆਂ ਨੁਕੀਲੀਆਂ ਚੀਜਾਂ ਨਾਲ ਪਸ਼ੂ ਦਾ ਬਹੁਤ ਨੁਕਸਾਨ ਹੋ ਜਾਂਦਾ ਹੈ ਅਤੇ ਕਈ ਪਸ਼ੂ ਮੌਤ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਇਸ ਨਾਲ ਅਣਿਆਈ ਜਾਨ ਵੀ ਜਾਂਦੀ ਹੈ ਅਤੇ ਪਸ਼ੂ ਪਾਲਕ ਦਾ ਵੱਡਾ ਆਰਥਿਕ ਨੁਕਸਾਨ ਵੀ ਹੋ ਜਾਂਦਾ ਹੈ।
ਲਾਭਪਾਤਰੀ ਕਿਸਾਨਾਂ ਨੇ ਇਸ ਚੁੰਬਕ ਪ੍ਰਤੀ ਭਾਰੀ ਉਤਸ਼ਾਹ ਵਿਖਾਇਆ ਅਤੇ ਇਸ ਗੱਲ ਦੀ ਪ੍ਰਸੰਸਾ ਕੀਤੀ ਕਿ ਵੈਟਨਰੀ ਯੂਨੀਵਰਸਿਟੀ ਦੇ ਮਾਹਿਰ ਪਸ਼ੂ ਭਲਾਈ ਹਿਤ ਉਚੇਚੇ ਯਤਨ ਕਰ ਰਹੇ ਹਨ।
