
ਪੁਸਤਕ ' ਬਾਲਗ ਕਲਮਾਂ ਦੀ ਨਵੀਂ ਉਡਾਣ ' ਆਸ਼ਟ, ਮਾਨ, ਲੋਚੀ ਅਤੇ ਬਾਠ ਵੱਲੋਂ ਜਾਰੀ ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਅਧਿਆਪਕ ਲੇਖਕਾਂ ਦਾ ਸਨਮਾਨ
ਮਾਹਿਲਪੁਰ- ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ ਨੂੰ ਸਮਰਪਿਤ ਸੁੱਖੀ ਬਾਠ ਸੰਸਥਾਪਕ, ਪੰਜਾਬ ਭਵਨ ਸਰੀ ਕੈਨੇਡਾ ਦੀ ਸਰਪਰਸਤੀ ਹੇਠ ਨਵੀਆਂ ਕਲਮਾਂ ਨਵੀਂ ਉਡਾਣ ਟੀਮ' ਦੇ ਬਾਲਗ ਲੇਖਕਾਂ ਦੀ ਪਹਿਲੀ ਕਿਤਾਬ 'ਬਾਲਗ ਕਲਮਾਂ ਦੀ ਨਵੀਂ ਉਡਾਣ' ਭਾਗ- 1 ਦਾ ਸ਼ਾਨਦਾਰ ਲੋਕ ਅਰਪਣ ਸਮਾਰੋਹ ਕਰਵਾਇਆ ਗਿਆ। ਇਹ ਕਿਤਾਬ ਡਾ. ਸੁਰਿੰਦਰ ਕੁਮਾਰ ਜਿੰਦਲ (ਸੰਪਾਦਕ) ਅਤੇ ਗੁਰਵਿੰਦਰ ਸਿੰਘ ਸਿੱਧੂ ਤੇ ਭੀਮ ਸਿੰਘ (ਸਹਿ-ਸੰਪਾਦਕ) ਦੀ ਦੇਖ-ਰੇਖ ਹੇਠ ਤਿਆਰ ਕੀਤੀ ਗਈ ਹੈ।
ਮਾਹਿਲਪੁਰ- ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ ਨੂੰ ਸਮਰਪਿਤ ਸੁੱਖੀ ਬਾਠ ਸੰਸਥਾਪਕ, ਪੰਜਾਬ ਭਵਨ ਸਰੀ ਕੈਨੇਡਾ ਦੀ ਸਰਪਰਸਤੀ ਹੇਠ ਨਵੀਆਂ ਕਲਮਾਂ ਨਵੀਂ ਉਡਾਣ ਟੀਮ' ਦੇ ਬਾਲਗ ਲੇਖਕਾਂ ਦੀ ਪਹਿਲੀ ਕਿਤਾਬ 'ਬਾਲਗ ਕਲਮਾਂ ਦੀ ਨਵੀਂ ਉਡਾਣ' ਭਾਗ- 1 ਦਾ ਸ਼ਾਨਦਾਰ ਲੋਕ ਅਰਪਣ ਸਮਾਰੋਹ ਕਰਵਾਇਆ ਗਿਆ। ਇਹ ਕਿਤਾਬ ਡਾ. ਸੁਰਿੰਦਰ ਕੁਮਾਰ ਜਿੰਦਲ (ਸੰਪਾਦਕ) ਅਤੇ ਗੁਰਵਿੰਦਰ ਸਿੰਘ ਸਿੱਧੂ ਤੇ ਭੀਮ ਸਿੰਘ (ਸਹਿ-ਸੰਪਾਦਕ) ਦੀ ਦੇਖ-ਰੇਖ ਹੇਠ ਤਿਆਰ ਕੀਤੀ ਗਈ ਹੈ।
ਜਿਸ ਵਿੱਚ ਟੀਮ ਦੇ ਲਗਭਗ 110 ਬਾਲਗ ਲੇਖਕਾਂ ਦੀਆਂ ਰਚਨਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਜਿਨ੍ਹਾਂ ਨੇ ਇਸ ਮੌਕੇ ਆਪਣੀਆਂ ਰਚਨਾਵਾਂ ਦੀ ਸ਼ਾਨਦਾਰ ਪੇਸ਼ਕਾਰੀ ਵੀ ਕੀਤੀ। ਸਮਾਗਮ ਵਿੱਚ ਸ਼੍ਰੋਮਣੀ ਸਾਹਿਤਕਾਰ ਬਲਜਿੰਦਰ ਮਾਨ, ਸਾਹਿਤ ਅਕੈਡਮੀ ਸਨਮਾਨਿਤ ਡਾ. ਦਰਸ਼ਨ ਸਿੰਘ ਆਸ਼ਟ ਅਤੇ ਉੱਘੇ ਕਵੀ ਤ੍ਰਿਲੋਚਨ ਲੋਚੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਭਵਨ ਸਰੀ ਦਾ ਇਹ ਉਪਰਾਲਾ ਯਾਦਗਾਰੀ ਹੀ ਨਹੀਂ ਸਗੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਵਿਕਾਸ ਵਿੱਚ ਨਿੱਗਰ ਯੋਗਦਾਨ ਪਾ ਰਿਹਾ ਹੈ। ਜਿਸ ਦੇ ਨਤੀਜੇ ਆਉਣ ਵਾਲੇ ਸਾਲਾਂ ਵਿੱਚ ਦਿਖਾਈ ਦੇਣਗੇ। ਉਹਨਾਂ ਅੱਗੇ ਕਿਹਾ ਕਿ ਦੁਨੀਆਂ ਤੇ ਅਮੀਰ ਵਿਅਕਤੀ ਦਾ ਬਹੁਤ ਹਨ ਪਰ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਹੋ ਕੇ ਕਾਰਜ ਕਰਨ ਵਾਲੇ ਨਹੀਂ ਲੱਭਦੇ। ਉਹਨਾਂ ਨਵੀਆਂ ਕਲਮਾਂ ਨਵੀਆਂ ਉਡਾਣ ਪ੍ਰੋਜੈਕਟ ਨਾਲ ਸੰਬੰਧਿਤ ਸਾਰਿਆਂ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ।
ਇਸ ਮੌਕੇ ਉੱਘੇ ਕਵੀ ਮਨਜਿੰਦਰ ਸਿੰਘ ਧਨੋਆ ਨੇ ਆਪਣੀਆਂ ਰਚਨਾਵਾਂ ਨਾਲ ਖੂਬ ਰੰਗ ਬੰਨਿਆ। ਕੌਮੀ ਪੱਧਰ ਦੇ ਇਸ ਸਮਾਗਮ ਵਿੱਚ ਅਵਤਾਰ ਸਿੰਘ ਚੋਟੀਆ ਦਾ ਜਨਮ ਦਿਨ ਵੀ ਮਨਾਇਆ ਗਿਆ। ਵਿਸ਼ੇਸ਼ ਮਹਿਮਾਨਾਂ ਦਾ ਸਨਮਾਨ ਕਰਦਿਆਂ ਸੁੱਖੀ ਬਾਠ ਨੇ ਕਿਹਾ ਕਿ ਤਿੰਨੋ ਸਾਹਿਤਕਾਰ ਨਵੀਆਂ ਕਲਮਾਂ ਨਵੀਂ ਉਡਾਣ ਦੇ ਅੰਬੈਸਡਰ ਹਨ ਜੋ ਦਿਨ ਰਾਤ ਕਾਰਜਸ਼ੀਲ ਹਨ। ਇਸ ਪ੍ਰੋਜੈਕਟ ਨੂੰ ਨਿਖਾਰਨ ਅਤੇ ਵਿਚਾਰਨ ਵਿੱਚ ਇਹਨਾਂ ਦਾ ਵਿਸ਼ੇਸ਼ ਯੋਗਦਾਨ ਹੈ।
ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਮੌਕੇ ਪੰਜਾਬ, ਹਿਮਾਚਲ ਅਤੇ ਰਾਜਸਥਾਨ ਤੋਂ ਵੀ ਟੀਮ ਮੈਂਬਰ ਪਹੁੰਚੇ ਪਹੁੰਚੇ ਹੋਏ ਹਨ। ਉਹਨਾਂ ਅੱਗੇ ਕਿਹਾ ਕਿ ਪ੍ਰੋਜੈਕਟ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਅਤੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਬਾਲ ਲਿਖਾਰੀਆਂ ਦੀਆਂ 60 ਪੁਸਤਕਾਂ ਹੁਣ ਤੱਕ ਪ੍ਰਕਾਸ਼ਿਤ ਕੀਤੀਆਂ ਜਾ ਚੁੱਕੀਆਂ ਹਨ ਜਦ ਕਿ 20 ਦੇ ਕਰੀਬ ਨਵੰਬਰ ਮਹੀਨੇ ਵਿੱਚ ਰਿਲੀਜ਼ ਕੀਤੀਆਂ ਜਾਣਗੀਆਂ।
ਕਨੇਡਾ ਤੋਂ ਉਚੇਚੇ ਤੌਰ ਤੇ ਪੁੱਜੇ ਸੁੱਖੀ ਬਾਠ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਇਹ ਉਪਰਾਲਾ ਸਿੱਧੇ ਤੌਰ 'ਤੇ ਪੰਜਾਬੀ ਭਾਸ਼ਾ ਦੀ ਸੰਭਾਲ ਅਤੇ ਨਵੀਂ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਲਈ ਇੱਕ ਵੱਡਾ ਕਦਮ ਹੈ। ਉਨ੍ਹਾਂ ਕਿਤਾਬ ਵਿੱਚ ਸ਼ਾਮਲ ਸਾਰੇ ਬਾਲਗ ਲੇਖਕਾਂ ਨੂੰ ਪੰਜਾਬ ਭਵਨ ਸਰੀ (ਕੈਨੇਡਾ) ਵੱਲੋਂ ਸਨਮਾਨਿਤ ਵੀ ਕੀਤਾ।
ਸਹਿ-ਪ੍ਰੋਜੈਕਟ ਇੰਚਾਰਜ ਗੁਰਵਿੰਦਰ ਸਿੰਘ ਕਾਂਗੜ ਨੇ ਸਮੂਹ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਸਮੁੱਚੇ ਪ੍ਰੋਗਰਾਮ ਦਾ ਪ੍ਰਬੰਧ ਸਤੀਸ਼ ਜੌੜਾ ਵੱਲੋਂ ਕੀਤਾ ਗਿਆ ਜਦਕਿ ਮੰਚ ਸੰਚਾਲਨ ਮੈਡਮ ਸ਼ਸ਼ੀ ਬਾਲਾ, ਡਾ. ਸੁਖਪਾਲ ਕੌਰ ਅਤੇ ਬਲਜੀਤ ਸ਼ਰਮਾ ਨੇ ਬਾਖੂਬੀ ਨਿਭਾਇਆ।
ਇਸ ਮੌਕੇ ਹਾਜ਼ਰ ਹੋਈਆਂ ਸ਼ਖਸ਼ੀਅਤਾਂ ਵਿੱਚ ਪ੍ਰਿੰਸੀਪਲ ਨਵਜੋਤ ਕੌਰ, ਸੁਖਵਿੰਦਰ ਕੌਰ ਬਾਜਵਾ, ਭੀਮ ਸਿੰਘ, ਡਾ. ਸਤਿੰਦਰ ਕੌਰ ਕਾਹਲੋਂ ,ਸੁਖਪਾਲ ਕੌਰ ,ਮਾਸਟਰ ਨਿਤਨ ਸੁਮਨ, ਜਸਵੀਰ ਚੰਦ ਸਿੱਧੂ, ਡਾਕਟਰ ਕੇਵਲ ਰਾਮ, ਬਲਜਿੰਦਰ ਕੌਰ ਕਲਸੀ, ਗੌਰਵਮੀਤ ਸਿੰਘ ਜੋਸਨ, ਮਨਦੀਪ ਹੈਪੀ ਜੋਸਨ, ਡਾ. ਨਿਰਮ ਜੋਸਨ, ਪ੍ਰਿੰ. ਰਣਜੀਤ ਕੌਰ ਬਾਜਵਾ, ਸੁਖਪਾਲ ਕੌਰ ਬਾਠ, ਗੁਰਪ੍ਰੀਤ ਸਿੰਘ ਬੀੜ ਕਿਸ਼ਨ, ਦਵਿੰਦਰ ਕੌਰ, ਰਜਨੀ ਵਾਲੀਆ, ਸਰਬਜੀਤ ਕੌਰ, ਬਲਜੀਤ ਸੇਖਾ ਅਤੇ ਨੀਤੂ ਬਾਲਾ ਸਮੇਤ ਸਾਹਿਤ ਪ੍ਰੇਮੀ ਸ਼ਾਮਿਲ ਹੋਏ।
