ਜੀਵਨ ਸ਼ੈਲੀ ਵਿਚ ਬਦਲਾਅ ਆਉਣ ਕਾਰਨ ਦਿਲ ਦੇ ਰੋਗਾਂ ਵਿਚ ਹੋ ਰਿਹਾ ਹੈ ਵਾਧਾ; ਦਿਲ ਮੱਨੁਖੀ ਸ਼ਰੀਰ ਦਾ ਅਹਿਮ ਅੰਗ : ਸਿਵਲ ਸਰਜਨ

ਪਟਿਆਲਾ 29 ਸਤੰਬਰ- ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਸਿਹਤ ਵਿਭਾਗ ਪਟਿਆਲਾ ਵੱਲੋ ਦਿਲ ਨੁੰ ਬਿਮਾਰੀਆਂ ਤੋਂ ਬਚਾ ਕੇ ਸਿਹਤਮੰਦ ਰੱਖਣ ਅਤੇ ਜਾਗਰੂਕਤਾ ਸਬੰਧੀ ਵਿਸ਼ਵ ਦਿਲ ਦਿਵਸ ਸਿਵਲ ਸਰਜਨ ਪਟਿਆਲਾ ਡਾ.ਜਗਪਾਲਇੰਦਰ ਸਿੰਘ ਦੀ ਅਗਵਾਈ ਹੇਠ ਜਿਲ੍ਹਾ ਪਟਿਆਲਾ ਦੀਆ ਸਮੂਹ ਸਿਹਤ ਸੰਸਥਾਵਾਂ ਵਿੱਚ ਮਨਾਇਆ ਗਿਆ।

ਇਸ ਮੌਕੇ ਤੇ ਜਾਣਕਾਰੀ ਦਿੰਦੇਆ ਸਿਵਲ ਸਰਜਨ ਪਟਿਆਲਾ ਡਾ.ਜਗਪਾਲਇੰਦਰ ਸਿੰਘ ਨੇ ਦੱਸਿਆ ਕਿ ਅੱਜ ਮੱਨੁਖ ਦੀ ਜਿੰਦਗੀ ਤਨਾਅ ਭਰਪੂਰ ਹੋਣ,ਖਾਣ ਪੀਣ ਤੇ ਰਹਿਣ ਸਹਿਣ ਦੀਆਂ ਆਦਤਾਂ ਵਿਚ ਬਦਲਾਅ ਆਉਣ ਅਤੇ ਜਾਗਰੂਕਤਾ ਦੀ ਘਾਟ ਹੋਣ ਕਾਰਣ ਦਿਲ ਦੇ ਰੋਗਾਂ ਵਿਚ ਕਾਫੀ ਵਾਧਾ ਹੋ ਰਿਹਾ ਹੈ। ਹੁਣ ਦਿਲ ਦੀਆਂ ਬਿਮਾਰੀਆਂ ਬੁਢਾਪੇ ਵਿੱਚ ਹੋਣ ਵਾਲੀ ਬਿਮਾਰੀ ਨਾ ਹੋਕੇ ਅੱਜ ਕੱਲ ਦੇ ਨੋਜਵਾਨ ਪੀੜੀ ਵੀ ਇਸ ਦਾ ਕਾਫੀ ਸ਼ਿਕਾਰ ਹੋ ਰਹੀ ਹੈ।
 ਉਹਨਾ ਕਿਹਾ ਕਿ ਤਨਾਅ, ਸ਼ੂਗਰ, ਵੱਧਦਾ ਹੋਇਆ ਬੱਲਡ ਪ੍ਰੈਸ਼ਰ, ਤੰਬਾਕੁ ਪਦਾਰਥਾਂ ਦਾ ਸੇਵਨ, ਮੋਟਾਪਾ, ਜੰਕ ਫੂਡ ਅਤੇ ਜਿਆਦਾ ਫੈਟ ਵਾਲੀਆਂ ਚੀਜਾਂ ਦਾ ਸੇਵਨ, ਸ਼ਰੀਰਿਕ ਕੰਮਕਾਜ ਨਾ ਕਰਨਾ, ਅਜਿਹੇ ਕਾਫੀ ਸਾਰੇ ਕਾਰਨ ਹਨ ਜਿਹੜੇ ਕਿ ਸਾਡੇ ਦਿਲ ਨੂੰ ਕਾਫੀ ਜਿਆਦਾ ਪ੍ਰਭਾਵਿਤ ਕਰਦੇ ਹਨ। ਦਿਲ ਦੀਆਂ ਬਿਮਾਰੀਆਂ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦੇ ਉਹਨਾਂ ਕਿਹਾ ਛਾਤੀ ਵਿੱਚ ਦਰਦ ਹੋਣਾ, ਪੈਰਾਂ ਵਿੱਚ ਸੋਜ, ਕਦੇ ਕਦੇ ਘੁੱਟਣ ਜਾਂ ਸਾਹ ਫੁੱਲਣਾ ਆਦਿ ਦਿਲ ਰੋਗ ਦੀਆਂ ਨਿਸ਼ਾਨੀਆ ਹੋ ਸਕਦੀਆਂ ਹਨ।ਇਸ ਲਈ ਅਜਿਹੇ ਲੱਛਣਾਂ ਵਾਲੇ ਮਰੀਜਾਂ ਨੂੰ ਤੁਰੰਤ ਆਪਣੀ ਸਿਹਤ ਜਾਂਚ ਕਰਵਾਉਣੀ ਚਾਹੀਦੀ ਹੈ। 
ਦਿਲ ਦੀਆਂ ਬਿਮਾਰੀਆਂ ਤੋ ਬੱਚਣ ਅਤੇ ਦਿਲ ਨੂੰ ਸਿਹਤ ਮੰਦ ਰਖਣ ਲਈ ਰੋਜਾਨਾ 30-35 ਮਿੰਟ ਦੀ ਹਲਕੀ ਫੁਲਕੀ ਸੈਰ, ਹੋਲੀ-ਹੋਲੀ ਭੱਜਣਾ, ਤੈਰਾਕੀ, ਸਾਇਕਲ ਚਲਾਉਣਾ ਆਦਿ ਨੂੰ ਸ਼ਾਮਲ ਕਰਕੇ, ਤੰਦਰੁਸਤ ਭੋਜਨ ਦਾ ਸੇਵਨ, ਜੰਕ ਫੂਡ ਨਾ ਖਾਣਾ, ਤਨਾਅ ਨੂੰ ਘਟਾਉਣਾ, ਸਿਗਰਟ ਨੋਸ਼ੀ ਅਤੇ ਤੰਬਾਕੂ ਪਦਰਾਥਾਂ ਦੇ ਸੇਵਨ ਦਾ ਤਿਆਗ ਕਰਨਾ ਚਾਹੀਦਾ ਹੈ। ਸਮੇਂ-ਸਮੇਂ ਤੇ ਆਪਣਾ ਸ਼ੁਗਰ, ਬੱਲਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਚੈਕ ਕਰਵਾ ਕੇ ਦਿਲ ਦੀਆਂ ਬਿਮਾਰੀਆਂ ਤੋ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ।